05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮਹਿਲਾ 'ਤੇ ਲਾਵਾਰਸ ਕੁੱਤਿਆਂ ਦਾ ਹਮਲਾ, ਰੋਪੜ 'ਚ ਦਹਿਸ਼ਤ ਦਾ ਮਾਹੌਲ <br/>

Ad Position 21
No active advertisement
ਅਜੀਤ ਡੈਸਕ 18-04-2026
ਰੂਪਨਗਰ, 17 ਅਪ੍ਰੈਲ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਵਿਚ ਲਾਵਾਰਸ ਕੁੱਤਿਆਂ ਦੇ ਵੱਧ ਰਹੇ ਹਮਲਿਆਂ ਕਾਰਨ ਲੋਕਾਂ ਵਿਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ | ਤਾਜ਼ਾ ਘਟਨਾ ਵਿਚ ਇੱਕ ਮਹਿਲਾ 'ਤੇ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ | ਸ਼ਹਿਰ ਦੇ ਮੁਹੱਲਾ ਚਾਰ ਹੱਟੀਆਂ, ਜੈਨ ਮੁਹੱਲਾ, ਉੱਚਾ ਖੇੜਾ ਅਤੇ ਮਾਤਾ ਰਾਣੀ ਮੁਹੱਲਾ ਸਮੇਤ ਕਈ ਇਲਾਕਿਆਂ ਵਿਚ ਲਾਵਾਰਸ ਕੁੱਤੇ ਖੁੱਲ੍ਹੇਆਮ ਘੁੰਮਦੇ ਨਜ਼ਰ ਆ ਰਹੇ ਹਨ | ਸਥਾਨਕ ਵਾਸੀਆਂ ਮੁਤਾਬਿਕ ਕੁੱਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਪਰ ਪ੍ਰਸ਼ਾਸਨ ਵਲੋਂ ਇਸ ਸਮੱਸਿਆ ਦੇ ਹੱਲ ਲਈ ਅਜੇ ਤੱਕ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕਿਆ ਗਿਆ | ਹਾਲ ਹੀ ਵਿਚ ਇੱਕ ਹੋਰ ਮਹਿਲਾ 'ਤੇ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ | ਮੁਹੱਲਾ ਵਾਸੀਆਂ ਰਜਨੀ ਅਤੇ ਬੱਬਲੀ ਨੇ ਦੱਸਿਆ ਕਿ ਕੁੱਤੇ ਹਰ ਵੇਲੇ ਗਲੀਆਂ ਵਿਚ ਘੁੰਮਦੇ ਰਹਿੰਦੇ ਹਨ ਅਤੇ ਆਉਣ-ਜਾਣ ਵਾਲੇ ਲੋਕਾਂ ਉੱਤੇ ਹਮਲੇ ਕਰ ਰਹੇ ਹਨ | ਉਨ੍ਹਾਂ ਦੇ ਅਨੁਸਾਰ ਪਿਛਲੇ 4–5 ਦਿਨਾਂ ਵਿਚ ਹੀ ਲਗਭਗ 15 ਲੋਕ ਕੁੱਤਿਆਂ ਦੇ ਕੱਟਣ ਦਾ ਸ਼ਿਕਾਰ ਹੋ ਚੁੱਕੇ ਹਨ | ਇਸ ਸਬੰਧੀ ਮਿਊਨਿਸਿਪਲ ਕਮੇਟੀ ਦੇ ਈ.ਓ. ਅਸ਼ੋਕ ਕੁਮਾਰ ਨੇ ਕਿਹਾ ਕਿ ਲਾਵਾਰਸ ਕੁੱਤਿਆਂ ਦੀ ਸਮੱਸਿਆ ਨੂੰ ਕਾਬੂ ਕਰਨ ਲਈ ਟੈਂਡਰ ਜਾਰੀ ਕੀਤਾ ਜਾ ਰਿਹਾ ਹੈ | ਇਸ ਤਹਿਤ ਕੁੱਤਿਆਂ ਦੀ ਨਸਬੰਦੀ ਅਤੇ ਸੰਵੇਦਨਸ਼ੀਲ ਇਲਾਕਿਆਂ ਦੀ ਪਹਿਚਾਣ ਕੀਤੀ ਜਾਵੇਗੀ | ਉੱਧਰ, ਸਿਵਲ ਹਸਪਤਾਲ ਰੋਪੜ ਦੇ ਅਨੁਸਾਰ ਲੰਘੇ ਮਹੀਨੇ ਕਰੀਬ 620 ਲੋਕ ਕੁੱਤਿਆਂ ਦੇ ਕੱਟਣ ਕਾਰਨ ਇਲਾਜ ਲਈ ਪਹੁੰਚੇ ਹਨ ਜਦਕਿ ਹਰ ਰੋਜ਼ ਅÏਸਤਨ 15 ਤੋਂ 20 ਮਰੀਜ਼ ਇਲਾਜ ਲਈ ਆ ਰਹੇ ਹਨ | ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਹੈ ਕਿ ਸ਼ਹਿਰ ਵਿਚ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਭਾਜਪਾ ਨੂੰ ਵੱਡੀ ਮਜ਼ਬੂਤੀ <br/> ਅਗਲੀ ਖ਼ਬਰ ਰੂਪਨਗਰ-ਜਲੰਧਰ ਮਾਰਗ 'ਤੇ ਸਟੀਲ ਬਿ੍ਜ ਦੂਜੀ ਵਾਰ ਚੋਰਾਂ ਦੇ ਨਿਸ਼ਾਨੇ 'ਤੇ, ਨੱਟ-ਬੋਲਟ ਖੁੱਲੇ੍ਹ ਮਿਲੇ <br/>
Ad Position 24
No active advertisement