10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮਾਰਕਫੈੱਡ ਵਲੋਂ ਆਪਣੇ ਗੁਦਾਮਾਂ 'ਚ ਕਣਕ ਭੰਡਾਰ ਕਰਨ ਦੀ ਬਜਾਏ ਨਿੱਜੀ ਸ਼ੈਲਰਾਂ ਨੂੰ ਦਿੱਤੀ ਜਾ ਰਹੀ ਤਰਜੀਹ <br/>

Ad Position 21
No active advertisement
ਅਜੀਤ ਡੈਸਕ 22-04-2026
ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਕਰਨੈਲ ਸਿੰਘ)-ਪੰਜਾਬ ਸਰਕਾਰ ਦੇ ਅਦਾਰਾ ਮਾਰਕਫੈੱਡ ਵਲੋਂ ਆਪਣੇ ਗੁਦਾਮਾਂ 'ਚ ਖਰੀਦੀ ਕਣਕ ਭੰਡਾਰ ਕਰਨ ਦੀ ਬਜਾਏ ਨਿੱਜੀ ਸ਼ੈਲਰਾਂ ਵਾਲਿਆਂ ਦੇ ਗੁਦਾਮਾਂ 'ਚ ਫ਼ਸਲ ਦੀ ਭਰਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਵਿਭਾਗ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਦਾਰਾ ਮਾਰਕਫੈੱਡ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਗੁਦਾਮਾਂ ਦੀ ਉਸਾਰੀ ਕਰਵਾਈ ਗਈ ਹੈ | ਜੋ ਪੂਰੀ ਤਰ੍ਹ ਾਂ ਮੁਕੰਮਲ ਵੀ ਹੋ ਚੁੱਕੀ ਹੈ | ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਦੇ ਅਦਾਰਾ ਐਫ.ਸੀ.ਆਈ. ਵਲੋਂ ਉਸਾਰੇ ਗੁਦਾਮਾਂ ਨੂੰ ਫਸਲ ਦੀ ਭਰਾਈ ਲਈ ਮਨਜ਼ੂਰੀ ਵੀ ਦਿੱਤੀ ਜਾ ਚੁੱਕੀ ਹੈ | ਪਰ ਅਦਾਰਾ ਮਾਰਕਫੈਡ ਦਾ ਆਲਮ ਵੱਖਰਾ ਹੀ ਹੈ ਜਿਸ ਵਲੋਂ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਦੀਆਂ ਵੱਖ-ਵੱਖ ਖਰੀਦ ਮੰਡੀਆਂ ਦੀ ਖਰੀਦੀ ਕਣਕ ਨੂੰ ਰੂਪਨਗਰ ਅਤੇ ਲਾਗਲੇ ਹੋਰ ਨਿੱਜੀ ਸੈਲਰਾਂ ਵਾਲਿਆਂ ਦੇ ਗੁਦਾਮਾਂ 'ਚ ਭੰਡਾਰ ਕਰਨ ਦੀ ਤਿਆਰੀ ਕੀਤੀ ਗਈ ਹੈ | ਜਿਸ ਦੇ ਚਲਦਿਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਭਾਗ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰੇ ਵੱਡ ਅਕਾਰੀ ਗੁਦਾਮ ਸਫੈਦ ਹਾਥੀ ਸਾਬਤ ਹੋ ਰਹੇ ਹਨ | ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਨਿੱਜੀ ਗੁਦਾਮਾਂ 'ਚ ਕਣਕ ਰੱਖ ਕੇ ਸਰਕਾਰੀ ਖਜ਼ਾਨੇ ਨੂੰ ਭਾਰੀ ਚੂਨਾ ਲਾਇਆ ਜਾ ਰਿਹਾ | ਇੱਥੇ ਮਾਰਕਫੈੱਡ ਦੇ ਗੁਦਾਮ ਬਿਲਕੁਲ ਤਿਆਰ ਹਨ | ਸੂਤਰਾਂ ਦਾ ਕਹਿਣਾ ਇਹ ਵੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਨੇੜੇ ਸਥਿਤ ਮੰਡੀਆਂ ਦੀ ਖਰੀਦੀ ਫਸਲ ਨੂੰ 50 ਤੋਂ 60 ਦੂਰ ਲਿਜਾਉਣ ਲਈ ਲਾਗਤ ਵੀ ਕਈ ਗੁਣਾਂ ਵੱਧ ਹੋਵੇਗੀ | ਜਿਸ ਦਾ ਸਿੱਧਾ ਅਸਰ ਸਰਕਾਰੀ ਖਜਾਨੇ 'ਤੇ ਪਵੇਗਾ | ਇਸੇ ਤਰ ਾਂ ਦੂਰ ਦੁਰਾਡੇ ਭੰਡਾਰ ਕੀਤੀ ਕਣਕ ਦੀ ਜਨਤਕ ਵੰਡ ਲਈ ਮੁੜ ਇਸੇ ਇਲਾਕੇ 'ਚ ਲਿਆਉਣ ਲਈ ਵੀ ਵੱਡਾ ਖਰਚਾ ਹੋਵੇਗਾ | ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗੀ ਅਧਿਕਾਰੀਆਂ ਨੇ ਦੋਹਰੀ ਲੁੱਟ ਦਾ ਇਹ ਢੰਗ ਤਰੀਕਾ ਬਣਾਇਆ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਰਕਫੈਡ ਦੇ ਗੁਦਾਮਾਂ ਨੂੰ ਝੋਨਾ ਰੱਖਣ ਲਈ ਵਰਤਿਆ ਜਾਵੇਗਾ | ਹਾਲਾਂਕਿ ਝੋਨਾ ਦੂਜੇ ਰਾਜਾਂ ਨੂੰ ਸਪਲਾਈ ਕੀਤਾ ਜਾਂਦਾ ਹੈ | ਅੱਜ ਇਥੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਕੁੱਲ ਹਿੰਦ ਕਿਸਾਨ ਸਭਾ, ਖੇਤ ਮਜ਼ਦੂਰ ਯੂਨੀਅਨ, ਇਲਾਕਾ ਸੰਘਰਸ਼ ਕਮੇਟੀ ਨੇ ਮਾਰਕਫੈਡ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਸ੍ਰੀ ਅਨੰਦਪੁਰ ਸਾਹਿਬ ਗੁਦਾਮਾਂ 'ਚ ਕਣਕ ਭੰਡਾਰ ਕਰਨ ਦੀ ਬਜਾਏ ਰੂਪਨਗਰ ਤੇ ਲਾਗਲੇ ਨਿੱਜੀ ਗੁਦਾਮਾਂ 'ਚ ਭੰਡਾਰ ਕੀਤੀ ਜਾ ਰਹੀ ਕਣਕ ਦੇ ਸਮੁੱਚੇ ਮਾਮਲੇ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਇਸ ਸਮੁੱਚੇ ਮਾਮਲੇ 'ਚ ਗੜਬੜੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕਾਂ ਵਲੋਂ ਟੈਕਸਾਂ ਦੇ ਰੂਪ 'ਚ ਦਿੱਤੇ ਪੈਸੇ ਦੀ ਬਰਬਾਦੀ ਨਾ ਹੋਵੇ | ਉਕਤ ਜਥੇਬੰਦੀਆਂ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਰਕਫੈੱਡ ਦੇ ਗੁਦਾਮਾਂ 'ਚ ਕਣਕ ਭੰਡਾਰ ਨਾ ਕੀਤੀ ਤਾਂ ਜਥੇਬੰਦੀਆਂ ਜ਼ਿੰਮੇਵਾਰ ਅਧਿਕਾਰੀਆਂ ਨੂੰ ਲੋਕ ਕਚਿਹਰੀ 'ਚ ਨੰਗਾ ਕਰਨਗੀਆਂ | ਉਕਤ ਜਥੇਬੰਦੀਆਂ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਵਿਭਾਗ 'ਚ ਸਿਆਸੀ ਦਬਾਅ ਦੀ ਮਿਸਾਲ ਅੰਮਿ੍ਤਸਰ ਦੇ ਡੀ.ਐਮ. ਗਗਨਦੀਪ ਸਿੰਘ ਰੰਧਾਵਾ ਖੁਦਕਸ਼ੀ ਮਾਮਲਾ ਸਭ ਦੇ ਸਾਹਮਣੇ ਹੈ | ਇਸ ਸਮੁੱਚੇ ਮਾਮਲੇ ਸਬੰਧੀ ਜਦੋਂ ਡੀ.ਐਮ. ਮੈਡਮ ਨਵੀਤਾ ਰਾਣੀ ਦੇ ਮੋਬਾਇਲ ਨੰ: 7888327611 'ਤੇ ਸੰਪਰਕ ਕੀਤਾ ਤਾਂ ਉਨ ਾਂ ਨੇ ਫੋਨ ਨਹੀਂ ਚੁੱਕਿਆ ਤੇ ਧਰਮਿੰਦਰ ਚੌਧਰੀ ਬ੍ਰਾਂਚ ਅਫ਼ਸਰ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਸਥਿਤ ਗੁਦਾਮ ਹਾਲੇ ਉਸਾਰੀ ਅਧੀਨ ਹਨ |

Ad Position 22
No active advertisement
ਪਿਛਲੀ ਖ਼ਬਰ ਭੂਰੀਵਾਲਿਆਂ ਦੇ 24ਵੇਂ ਨਿਰਮਾਣ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਸੰਤ ਸਮਾਗਮ 29 ਤੋਂ <br/> ਅਗਲੀ ਖ਼ਬਰ ਨੂਰਪੁਰ ਬੇਦੀ ਵਿਖੇ ਨੌਜਵਾਨਾਂ ਨੇ ਹਿਮਾਚਲ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ <br/>
Ad Position 24