10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪਨੇਸੀਆ ਕੰਪਨੀ ਤੋਂ ਕੱਢੇ ਗਏ ਮੁਲਾਜ਼ਮਾਂ ਦੀ ਹੋਈ ਜਿੱਤ <br/>

Ad Position 21
No active advertisement
ਅਜੀਤ ਡੈਸਕ 22-04-2026
ਲਾਲੜੂ, 21 ਅਪ੍ਰੈਲ (ਰਾਜਬੀਰ ਸਿੰਘ)- ਮਹਾਰਾਣਾ ਪ੍ਰਤਾਪ ਭਵਨ ਲਾਲੜੂ ਵਿਖੇ ਪਨੇਸੀਆ ਬਾਇਓਟੈੱਕ ਦੇ ਕਰਮਚਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ 'ਚ ਇੰਡਸਟਰੀਅਲ ਟਿ੍ਬਿਊਨਲ-ਕਮ-ਲੇਬਰ ਕੋਰਟ ਮੁਹਾਲੀ ਵਲੋਂ ਸੁਣਾਏ ਗਏ ਫ਼ੈਸਲੇ ਦੀ ਕਾਪੀ ਕਰਮਚਾਰੀਆਂ ਨਾਲ ਸਾਂਝੀ ਕੀਤੀ ਗਈ | ਜੱਜ ਕਮਲ ਵਰਿੰਦਰ ਵਲੋਂ ਸੁਣਾਏ ਗਏ ਫ਼ੈਸਲੇ ਸੰਬੰਧੀ ਜਾਣਕਾਰੀ ਦੇਣ ਲਈ ਸੱਦੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਉਪ ਪ੍ਰਧਾਨ ਵਿਨੋਦ ਚੁੱਘ ਨੇ ਦੱਸਿਆ ਕਿ ਸਾਲ 2013 'ਚ ਕਰਮਚਾਰੀਆਂ ਨੇ ਇਕਜੁੱਟ ਹੋ ਕੇ ਯੂਨੀਅਨ ਬਣਾਈ ਸੀ ਅਤੇ ਆਪਣੀਆਂ ਜਾਇਜ਼ ਮੰਗਾਂ ਲਈ ਪਨੇਸੀਆ ਕੰਪਨੀ ਦੇ ਪ੍ਰਬੰਧਕਾਂ ਨੂੰ ਇਕ ਮੰਗ ਪੱਤਰ ਸੌਂਪਿਆ ਸੀ | ਉਨ੍ਹਾਂ ਦੱਸਿਆ ਕਿ ਪ੍ਰਬੰਧਕਾਂ ਨੇ ਕਥਿਤ ਤੌਰ 'ਤੇ ਬਦਲਾਖੋਰੀ ਵਾਲਾ ਰਵੱਈਆ ਅਪਣਾਉਂਦਿਆਂ ਮੰਗ ਪੱਤਰ ਦੇਣ ਤੋਂ ਤੁਰੰਤ ਬਾਅਦ 11 ਯੂਨੀਅਨ ਆਗੂਆਂ ਅਤੇ 12 ਸਰਗਰਮ ਮੈਂਬਰਾਂ ਦੀਆਂ ਬਦਲੀਆਂ ਗੁੜਗਾਓਾ ਵਿਖੇ ਕਰ ਦਿੱਤੀਆਂ ਸਨ | ਇਸ ਤੋਂ ਬਾਅਦ 27 ਮਾਰਚ 2014 ਨੂੰ ਬਾਕੀ ਸਾਰੇ ਸੈਂਕੜੇ ਮਜਦੂਰਾਂ ਨੂੰ ਵੀ ਗ਼ੈਰਕਾਨੂੰਨੀ ਢੰਗ ਨਾਲ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਗਿਆ ਸੀ | ਇਸ ਤੋਂ ਬਾਅਦ ਕਰਮਚਾਰੀਆਂ ਨੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਇਸ ਜੁਲਮ ਵਿਰੁੱਧ ਜੋ ਜ਼ਮੀਨੀ ਲੜਾਈ ਲੜੀ ਸੀ, ਅੱਜ ਉਸ ਕਾਰਨ ਕਰਮਚਾਰੀਆਂ ਨੂੰ ਨਿਆਂ ਮਿਲਿਆ ਹੈ | ਵਿਨੋਦ ਚੁੱਘ ਨੇ ਉਚੇਚੇ ਤੌਰ 'ਤੇ ਦੱਸਿਆ ਕਿ ਅਦਾਲਤ ਨੇ ਪ੍ਰਬੰਧਕਾਂ ਵਲੋਂ ਕਰਮਚਾਰੀਆਂ ਨਾਲ ਕੀਤੇ ਗਏ ਵਿਵਹਾਰ ਨੂੰ ਅਣਫੇਅਰ ਲੇਬਰ ਪ੍ਰੈਕਟਿਸ ਮੰਨਿਆ ਹੈ | ਇਸ ਗੰਭੀਰ ਉਲੰਘਣਾ ਲਈ ਅਦਾਲਤ ਨੇ ਕਿਰਤ ਕਮਿਸ਼ਨਰ ਪੰਜਾਬ ਨੂੰ ਸਖਤ ਆਦੇਸ਼ ਦਿੱਤੇ ਹਨ ਕਿ ਕੰਪਨੀ ਪ੍ਰਬੰਧਕਾਂ ਦੇ ਖ਼ਿਲਾਫ਼ 'ਇੰਡਸਟਰੀਅਲ ਡਿਸਪਿਊਟ ਐਕਟ 1947' ਦੀ ਧਾਰਾ 25 ਟੀ ਅਤੇ ਅਤੇ 25 ਯੂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਅਦਾਲਤ ਨੇ ਬਦਲੀ ਕੀਤੇ ਗਏ 23 ਮੁੱਖ ਕਰਮਚਾਰੀਆਂ ਨੂੰ 100 ਫ਼ੀਸਦੀ ਪਿਛਲੀ ਤਨਖਾਹ ਸਮੇਤ ਅਤੇ ਬਾਕੀ ਸੈਂਕੜੇ ਮਜ਼ਦੂਰਾਂ ਨੂੰ 50 ਫ਼ੀਸਦੀ ਪਿਛਲੀ ਤਨਖ਼ਾਹ ਤੇ ਸਾਰੇ ਪਿਛਲੇ ਲਾਭਾਂ ਸਮੇਤ ਨੌਕਰੀ 'ਤੇ ਤੁਰੰਤ ਬਹਾਲ ਕਰਨ ਦੇ ਆਦੇਸ਼ ਦਿੱਤੇ ਹਨ | ਇਸ ਤੋਂ ਇਲਾਵਾ 2013 ਤੋਂ ਬਣਦਾ ਤਨਖ਼ਾਹ ਵਾਧਾ, ਮਹਿੰਗਾਈ ਭੱਤਾ ਅਤੇ ਜਨਵਰੀ, ਫਰਵਰੀ ਤੇ ਮਾਰਚ 2014 ਦੀਆਂ ਕੱਟੀਆਂ ਤਨਖਾਹਾਂ ਵੀ ਵਾਪਸ ਦੇਣ ਲਈ ਕਿਹਾ ਗਿਆ ਹੈ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਜਸਮੇਰ ਸਿੰਘ ਰਾਣਾ, ਪਵਨ ਕੁਮਾਰ ਸ਼ਰਮਾ ਅਤੇ ਰਮਨ ਕੁਮਾਰ ਨੇ ਕਿਹਾ ਕਿ ਇਹ ਜਿੱਤ ਵਿਨੋਦ ਚੁੱਘ ਦੀ ਇਮਾਨਦਾਰ ਅਗਵਾਈ ਸਦਕਾ ਸੰਭਵ ਹੋਈ ਹੈ, ਜਿਨ੍ਹਾਂ ਨੇ 2013 ਤੋਂ ਲੈ ਕੇ 2026 ਤੱਕ ਲਗਾਤਾਰ ਕਰਮਚਾਰੀਆਂ ਦਾ ਸਾਥ ਦਿੱਤਾ | ਇਸ ਮੌਕੇ ਕਰਮਚਾਰੀਆਂ ਵਲੋਂ ਵਿਨੋਦ ਚੁੱਘ ਦਾ ਫੁੱਲਾਂ ਦੇ ਹਾਰ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਗਿੱਲ ਵਲੋਂ ਕੁਰਾਲੀ ਦੀ ਗਊਸ਼ਾਲਾ ਨੂੰ 51 ਹਜ਼ਾਰ ਰੁ. ਦੀ ਰਾਸ਼ੀ ਭੇਟ ਅਗਲੀ ਖ਼ਬਰ ਹਰਿਆਣਾ 'ਚ ਨਗਰ ਨਿਗਮ ਚੋਣਾਂ ਲਈ ਆਬਜਰਵਰਾਂ ਅਤੇ ਨੋਡਲ ਅਧਿਕਾਰੀਆਂ ਦੀ ਨਿਯੁਕਤੀ <br/>
Ad Position 24