ਸੁਖਸਾਲ, 21 ਅਪ੍ਰੈਲ (ਧਰਮ ਪਾਲ)-ਡੀ.ਏ.ਵੀ. ਮਾਡਲ ਸਕੂਲ ਸੂਰੇਵਾਲ ਦੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਵਿਧੀ ਪੂਰਵਕ ਪੂਜਾ ਹਵਨ ਕਰਨ ਉਪਰੰਤ ਸ਼ੁਰੂ ਕੀਤੀ ਗਈ | ਇਸ ਮੌਕੇ ਸਕੂਲ ਪਿ੍ੰਸੀਪਲ ਅਮਨਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਡੀ.ਏ.ਵੀ. ਕਾਲਜ ਮੈਨੇਜਮੈਂਟ ਕਮੇਟੀ ਹੁਸ਼ਿਆਰਪੁਰ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਆਰ ਐਮ ਭੱਲਾ ਦੇ ਮਾਰਗ ਦਰਸ਼ਨ ਸਮਾਗਮ ਨਾਲ ਕਰਵਾਇਆ ਗਿਆ | ਇਸ ਮੌਕੇ 'ਤੇ ਵਾਈ.ਪੀ. ਜੋਸ਼ੀ ਅਤੇ ਸ੍ਰੀਮਤੀ ਵੀਨਾ ਜੋਸ਼ੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਨ੍ਹਾਂ ਪੂਜਾ ਹਵਨ ਵਿਚ ਸਹਿਯੋਗ ਕੀਤਾ ਅਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਸਕੂਲ ਦਾ ਸਮੂਹ ਅਧਿਆਪਕ ਵਰਗ ਅਤੇ ਬੱਚਿਆਂ ਦੇ ਬਹੁ ਗਿਣਤੀ ਮਾਪੇ ਹਾਜ਼ਰ ਸਨ |