10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪਟਿਆਲਾ ਨੇ ਮੋਗਾ ਨੂੰ 6 ਵਿਕਟਾਂ ਨਾਲ ਹਰਾ ਕੇ ਪੰਜਾਬ ਰਾਜ ਅੰਡਰ-23 ਅੰਤਰ-ਜ਼ਿਲ੍ਹਾ ਕਿ੍ਕਟ ਖ਼ਿਤਾਬ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 22-04-2026
ਐੱਸ. ਏ. ਐੱਸ. ਨਗਰ, 21 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਰਾਜ ਅੰਤਰ-ਜ਼ਿਲ੍ਹਾ ਅੰਡਰ-23 (ਮਲਟੀ-ਡੇ) ਟੂਰਨਾਮੈਂਟ ਦੇ ਸਪੋਰਟਸ ਅਕੈਡਮੀ ਮਾਜਰੀ ਵਿਖੇ ਖੇਡੇ ਗਏ ਫਾਈਨਲ ਮੈਚ ਵਿਚ ਪਟਿਆਲਾ ਦੀ ਅੰਡਰ-23 ਕਿ੍ਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੋਗਾ ਦੀ ਅੰਡਰ-23 ਕਿ੍ਕਟ ਟੀਮ ਨੂੰ 5 ਵਿਕਟਾਂ ਨਾਲ ਹਰਾ ਦਿੱਤਾ | ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੋਗਾ ਦੀ ਟੀਮ ਨੇ 113.3 ਓਵਰਾਂ ਵਿਚ 360 ਦੌੜਾਂ ਬਣਾਈਆਂ | ਮੋਗਾ ਦੀ ਟੀਮ ਦੇ ਬੱਲੇਬਾਜ਼ਾਂ ਦੁਸ਼ਯੰਤ ਗਿੱਲ ਨੇ 79 ਦੌੜਾਂ, ਹਰੀਸ਼ ਕੁਮਾਰ ਨੇ 65 ਦੌੜਾਂ, ਵਿਓਮ ਚੁੱਗ ਨੇ 58 ਦੌੜਾਂ, ਗੁਰਬਲਜੀਤ ਸਿੰਘ ਨੇ 47 ਦੌੜਾਂ ਅਤੇ ਸਿਧਾਰਥ ਰਾਜ ਸ਼ਰਮਾ ਨੇ 28 ਦੌੜਾਂ ਦਾ ਯੋਗਦਾਨ ਪਾਇਆ | ਪਟਿਆਲਾ ਦੇ ਗੇਂਦਬਾਜ਼ਾਂ ਰੋਹਿਤ ਕੁਮਾਰ ਤੇ ਪ੍ਰਭਜੀਤ ਸਿੰਘ 1-1 ਵਿਕਟ, ਗੁਰਸ਼ਰਨ ਸਿੰਘ 2 ਵਿਕਟਾਂ, ਜਦਕਿ ਆਰੀਅਨ ਯਾਦਵ ਤੇ ਦਮਨਪ੍ਰੀਤ ਸਿੰਘ ਨੇ 3-3 ਵਿਕਟਾਂ ਝਟਕਾਈਆਂ | ਮੋਗਾ ਵਲੋਂ ਦਿੱਤੇ ਟੀਚੇ ਦੇ ਜਵਾਬ ਵਿਚ ਮੈਦਾਨ 'ਚ ਉਤਰੀ ਪਟਿਆਲਾ ਦੀ ਟੀਮ ਦੇ ਬੱਲੇਬਾਜ਼ ਗੁਰਨੂਰ ਸਿੰਘ ਵਲੋਂ 106 ਦੌੜਾਂ ਦੀ ਖੇਡੀ ਗਈ ਸ਼ਾਨਦਾਰ ਪਾਰੀ ਦੇ ਬਾਵਜੂਦ ਸਮੁੱਚੀ ਟੀਮ 59.3 ਓਵਰਾਂ 'ਚ 297 ਦੌੜਾਂ 'ਤੇ ਹੀ ਆਊਟ ਹੋ ਗਈ | ਮੋਗਾ ਦੀ ਟੀਮ ਦੇ ਗੇਂਦਬਾਜ਼ਾਂ ਹਰਜੋਤ ਸਿੰਘ ਨੇ 1 ਵਿਕਟ, ਸਨਵੀਰ ਸਿੰਘ ਨੇ 3 ਵਿਕਟਾਂ, ਜਦਕਿ ਸ਼ੁਭਮ ਰਾਣਾ ਨੇ 5 ਵਿਕਟਾਂ ਝਟਕਾਈਆਂ | ਮੋਗਾ ਨੇ ਆਪਣੀ ਦੂਜੀ ਪਾਰੀ ਵਿਚ 326 ਦੌੜਾਂ ਬਣਾਈਆਂ ਅਤੇ ਪਟਿਆਲਾ ਨੂੰ ਜਿੱਤ ਲਈ 390 ਦੌੜਾਂ ਦਾ ਟੀਚਾ ਦਿੱਤਾ | ਟੀਚੇ ਦਾ ਪਿੱਛਾ ਕਰਨ ਉਤਰੀ ਮੈਦਾਨ 'ਚ ਉਤਰੀ ਪਟਿਆਲਾ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆ ਸਿਰਫ਼ ਇਕ ਵਿਕਟ ਦੇ ਨੁਕਸਾਨ 'ਤੇ 392 ਦੌੜਾਂ ਬਣਾ ਕੇ 5 ਵਿਕਟਾਂ ਨਾਲ ਅੰਡਰ-23 ਪੰਜਾਬ ਰਾਜ ਅੰਤਰ-ਜ਼ਿਲ੍ਹਾ ਕਿ੍ਕਟ ਖ਼ਿਤਾਬ ਆਪਣੇ ਨਾਂਅ ਕਰ ਲਿਆ | ਇਸ ਪ੍ਰਾਪਤੀ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੋਕ ਸਭਾ ਮੈਂਬਰ ਤੇ ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੋਵਾਂ ਟੀਮਾਂ ਨੂੰ ਫਾਈਨਲ ਵਿਚ ਪਹੁੰਚਣ ਅਤੇ ਸ਼ਾਨਦਾਰ ਕਿ੍ਕਟ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ 'ਤੇ ਵਧਾਈ ਦਿੱਤੀ | ਇਸ ਮੌਕੇ ਪੀ. ਸੀ. ਏ. ਪ੍ਰਬੰਧਕਾਂ ਵਲੋਂ ਪਟਿਆਲਾ ਦੀ ਟੀਮ ਨੂੰ ਜੇਤੂ ਟਰਾਫ਼ੀ ਅਤੇ 3 ਲੱਖ ਰੁ. ਦੀ ਨਕਦੀ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਮੋਗਾ ਨੂੰ ਉਪ ਜੇਤੂ ਟੀਮ ਨੂੰ 1.5 ਲੱਖ ਰੁ. ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਖਰੜ ਦੇ ਵਾ. ਨੰ. 18 ਦੇ ਸੀਵਰੇਜ ਦੇ ਪਾਣੀ ਦਾ ਢੁਕਵਾਂ ਪ੍ਰਬੰਧ ਕਰਨ ਦੀ ਮੰਗ <br/> ਅਗਲੀ ਖ਼ਬਰ ਨਗਰ ਚੋਣਾਂ ਤੋਂ ਪਹਿਲਾਂ ਵੋਟਰ ਲਿਸਟਾਂ 'ਚ ਗੜਬੜੀ ਦੇ ਦੋਸ਼ <br/>
Ad Position 24