24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਭਲਕੇ ਬਿਜਲੀ ਸਪਲਾਈ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 23-04-2026

ਸ੍ਰੀ ਅਨੰਦਪੁਰ ਸਾਹਿਬ, 24 ਅਪ੍ਰੈਲ (ਕਰਨੈਲ ਸਿੰਘ)-132 ਕੇ. ਵੀ. ਸਬ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲਦਿਆਂ 11 ਕੇ. ਵੀ. ਲਮਲੈਹੜੀ ਦੀ ਜ਼ਰੂਰੀ ਮੁਰੰਮਤ ਦੇ ਮੱਦੇਨਜ਼ਰ ਅੱਜ ਮਿਤੀ 24 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਇਸ ਦੌਰਾਨ ਲੰਮਲੈਹੜੀ, ਸੁੱਖ ਸਹਿਜ ਕਲੋਨੀ ਸਹੋਟਾ, ਮੀਆਂਪੁਰ, ਜੀਵਨ ਜੋਤ ਟਰੱਸਟ, ਰਾਮਪੁਰ, ਬਚੋਲੀ, ਰਾਮਪੁਰ ਜੱਜਰ, ਨਾਨੋਵਾਲ, ਝੱਲੇਵਾਲ, ਬਰੋਟੂ, ਥੱਪਲ, ਥੈਹ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ | ਇਸ ਲਈ ਉਕਤ ਇਲਾਕੇ ਦੇ ਖਪਤਕਾਰਾਂ ਵਲੋਂ ਲੋੜੀਂਦੇ ਬਦਲਵੇਂ ਪ੍ਰਬੰਧ ਆਪਣੇ ਤੌਰ 'ਤੇ ਕਰ ਲਏ ਜਾਣ | ਉਕਤ ਸਮਾਂ ਸੀਮਾ ਵੱਧ ਘੱਟ ਵੀ ਹੋ ਸਕਦੀ ਹੈ | ਖ਼ਰਾਬ ਮੌਸਮ ਹੋਣ ਕਾਰਨ ਪਰਮਿਟ ਰੱਦ ਵੀ ਕੀਤਾ ਜਾ ਸਕਦਾ ਹੈ | ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਪੀ.ਐਸ.ਪੀ ਸੀ.ਐਲ. ਸ੍ਰੀ ਅਨੰਦਪੁਰ ਸਾਹਿਬ ਵਲੋਂ ਦਿੱਤੀ ਗਈ |
66 ਕੇ ਵੀ ਸਬ ਸਟੇਸ਼ਨ ਨਲਹੋਟੀ ਦੀ ਬਿਜਲੀ ਅੱਜ ਰਹੇਗੀ ਬੰਦ
ਕਾਹਨਪੁਰ ਖੂਹੀ, 22 ਅਪ੍ਰੈਲ (ਗੁਰਬੀਰ ਸਿੰਘ ਵਾਲੀਆ)-66 ਕੇ ਵੀ ਸਬ ਸਟੇਸ਼ਨ ਨਲਹੋਟੀ ਤੋਂ ਚੱਲਦੇ 11 ਕੇ ਵੀ ਨਲਹੋਟੀ ਕੰਢੀ ਮਿਕਸ ਫੀਡਰ ਦੀ ਬਿਜਲੀ ਸਪਲਾਈ ਅੱਜ ਮਿਤੀ 23 ਅਪ੍ਰੈਲ ਨੂੰ ਜ਼ਰੂਰੀ ਮੁਰੰਮਤ ਅਤੇ ਬੂਟਿਆਂ ਦੀ ਟਰੀਮਿੰਗ ਦੇ ਚੱਲਦਿਆਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਾਰਜਕਾਰੀ ਇੰਜੀਨੀਅਰ, ਉਪ ਮੰਡਲ ਨੂਰਪੁਰ ਬੇਦੀ ਨੇ ਦੱਸਿਆ ਕਿ ਉਕਤ ਪਰਮਿਟ ਦੌਰਾਨ ਰੈਂਸੜਾ, ਗੋਚਰ, ਨਲਹੋਟੀ, ਗਨੂਰਾ, ਰਾਮਪੁਰ ਠੋਡਾਂ, ਰੋੜੂਆਣਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਉਨ੍ਹਾਂ ਕਿਹਾ ਕਿ ਸਪਲਾਈ ਬੰਦ ਰਹਿਣ ਦਾ ਸਮਾਂ ਘੱਟ ਵੱਧ ਵੀ ਸਕਦਾ ਹੈ | ਉਨ੍ਹਾਂ ਨੇ ਖਪਤਕਾਰਾਂ ਨੂੰ ਆਪਣੇ ਜ਼ਰੂਰੀ ਕੰਮਾਂ ਲਈ ਬਦਲਵੇਂ ਪ੍ਰਬੰਧ ਕਰਨ ਅਤੇ ਵਿਭਾਗ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਗੈੱਸਟ ਹਾਊਸ 'ਚ ਛਾਪਾ ਮਾਰ ਕੇ ਹੀਰੋਇਨ ਸਮੇਤ ਚਾਰ ਕਾਬੂ ਕੀਤੇ ਅਗਲੀ ਖ਼ਬਰ ਚਰਨਜੀਤ ਸਿੰਘ ਕੋਟਲੀ ਸ਼ੂਗਰ ਮਿੱਲ ਵਰਕਰ ਯੂਨੀਅਨ ਦੇ ਪ੍ਰਧਾਨ ਬਣੇ <br/>
Ad Position 24