ਮੋਰਿੰਡਾ, 23 ਅਪ੍ਰੈਲ (ਪਿ੍ਤਪਾਲ ਸਿੰਘ)-ਵੱਖ ਵੱਖ ਮਜ਼ਦੂਰ, ਮੁਲਾਜ਼ਮ ਅਤੇ ਸਮਾਜਿਕ ਜਥੇਬੰਦੀਆਂ ਦੀ ਇਕੱਤਰਤਾ ਕਰਨੈਲ ਸਿੰਘ ਜੀਤ ਕਨਵੀਨਰ ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਮੋਹਣ ਲਾਲ ਕਾਲਾ ਅਤੇ ਐਡਵੋਕੇਟ ਪਰਮਿੰਦਰ ਸਿੰਘ ਤੂਰ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਮਲਾਗਰ ਸਿੰਘ ਖਮਾਣੋਂ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਮੋਰਿੰਡਾ (ਇਫਟੂ) ਵਲੋਂ ਜਸਪਾਲ ਸਿੰਘ ਚਲਾਕੀ, ਟੈਕਨੀਕਲ ਅਤੇ ਮਕੈਨੀਕਲ ਯੂਨੀਅਨ ਜ਼ਿਲ੍ਹਾ ਰੂਪਨਗਰ ਵਲੋਂ ਬ੍ਰਹਮਪਾਲ ਸਹੋਤਾ, ਪਾਵਰਕੌਮ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਪ੍ਰਧਾਨ ਬਲਿਹਾਰ ਸਿੰਘ, ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ (ਏਟਕ) ਵਲੋਂ ਅਮਰਜੀਤ ਸਿੰਘ, ਐਸ.ਸੀ.,ਬੀ.ਸੀ. ਅਧਿਆਪਕ ਯੂਨੀਅਨ ਵਲੋਂ ਮਾਂ ਗੁਰਪ੍ਰੀਤ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੋਮ ਵਲੋਂ ਪਰਮਜੀਤ ਸਿੰਘ ਮੋਰਿੰਡਾ, ਖੇਤ ਮਜ਼ਦੂਰ ਯੂਨੀਅਨ ਅਤੇ ਨਰੇਗਾ ਫ਼ਰੰਟ ਵਲੋਂ ਸੁਖਵਿੰਦਰ ਸਿੰਘ ਦੁਮਣਾ, ਮਹਾਰਾਜਾ ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਪੰਜਾਬ ਵਲੋਂ ਸਰਪ੍ਰਸਤ ਕੁਲਵੀਰ ਸਿੰਘ ਸੋਨੂੰ, ਭੁਪਿੰਦਰ ਸਿੰਘ ਰੀਹਲ, ਰਾਮਦਾਸੀਆ ਵੈੱਲਫੇਅਰ ਸੁਸਾਇਟੀ ਵਲੋਂ ਹਰਮਿੰਦਰ ਸਿੰਘ ਲੱਕੀ, ਡਾ ਦਿਲਬਾਗ ਸਿੰਘ, ਪਿ੍ ਬਲਵੀਰ ਸਿੰਘ ਛਿੱਬਰ, ਗੁਰਦਰਸ਼ਨ ਸਿੰਘ ਢੋਲਣ ਮਾਜਰਾ, ਬਾਲਮੀਕ ਸਭਾ ਮੋਰਿੰਡਾ ਵਲੋਂ ਚੇਅਰਮੈਨ ਰਮੇਸ਼ ਕੁਮਾਰ ਮੇਸ਼ੀ, ਐਮ ਪ੍ਰਕਾਸ਼ ਮੱਟੂ ਆਦਿ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ | ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਅਤੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਅੰਬੇਡਕਰ ਦੇ ਸਬੰਧ ਵਿਚ 1 ਮਈ ਮਜ਼ਦੂਰ ਦਿਵਸ ਮੌਕੇ ਡਾ. ਰਾਓ ਅੰਬੇਡਕਰ ਕਮਿਊਨਿਟੀ ਸੈਂਟਰ ਮੋਰਿੰਡਾ ਵਿਖੇ ਚੇਤਨਾ ਸਮਾਗਮ ਕੀਤਾ ਜਾਵੇਗਾ | ਜਿਸ ਵਿਚ ਹਾਜ਼ਰ ਸਮੂਹ ਜਥੇਬੰਦੀਆਂ ਦੇ ਵਲੰਟੀਅਰਜ਼ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ | ਇਸ ਮੌਕੇ ਕਰਨੈਲ ਸਿੰਘ ਜੀਤ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਨਿਆਂ ਪਾਲਿਕਾ ਰਾਹੀਂ ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੇ ਯਤਨ ਕਰ ਰਹੀ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿ੍ ਬਾਵਾ ਸਿੰਘ ਲੱਧੜ, ਸੁਪਰਡੈਂਟ ਭਾਗ ਸਿੰਘ ਮਕੜੌਨਾ, ਜਸਵੀਰ ਸਿੰਘ ਸਾਂਤਪੁਰੀ, ਲਾਭ ਸਿੰਘ ਮੂੰਡੀਆਂ, ਗੁਰਮੀਤ ਸਿੰਘ ਕਾਂਝਲਾ, ਲੱਛਮਣ ਮੱਟੂ ਆਦਿ ਆਗੂ ਹਾਜ਼ਰ ਸਨ |