03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪੁਰਖਾਲੀ ਗਰਿੱਡ ਅਧੀਨ ਆਉਂਦੇ ਬਰਦਾਰ ਫੀਡਰ 'ਚ ਬਿਜਲੀ ਸਪਲਾਈ ਦਾ ਹੋਇਆ ਬੁਰਾ ਹਾਲ, ਲੋਕਾਂ ਨੇ ਜਾਗ ਕੇ ਲੰਘਾਈ ਸਾਰੀ ਰਾਤ

Ad Position 21
No active advertisement
ਅਜੀਤ ਡੈਸਕ 25-04-2026
ਪੁਰਖਾਲੀ, 24 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਪੁਰਖਾਲੀ ਦੇ 66 ਕੇ.ਵੀ. ਗਰਿੱਡ ਤੋਂ ਚੱਲਣ ਵਾਲੇ ਬਰਦਾਰ ਫੀਡਰ ਦੀ ਬਿਜਲੀ ਸਪਲਾਈ ਪੂਰਾ ਦਿਨ ਪ੍ਰਭਾਵਿਤ ਹੋਣ ਅਤੇ ਬੀਤੀ ਸਾਰੀ ਰਾਤ ਬੰਦ ਰਹਿਣ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਭਿਆਨਕ ਗਰਮੀ ਅਤੇ ਮੱਛਰਾਂ ਦੀ ਭਰਮਾਰ ਕਾਰਨ ਲੋਕਾਂ ਨੇ ਸਾਰੀ ਰਾਤ ਜਾਗ ਕੇ ਕੱਟੀ, ਜਿਸ ਕਾਰਨ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਫੀਡਰ ਨਾਲ ਸਬੰਧਿਤ ਪਿੰਡਾਂ ਖੇੜੀ , ਹਿਰਦਾਪੁਰ, ਕਕੌਟ, ਮਾਜਰੀ ਘਾਟ, ਬਿੰਦਰਖ, ਹਰੀਪੁਰ, ਹਰਨਾਮਪੁਰਾ, ਬ੍ਰਾਹਮਣ ਵਾਲਾ, ਬਰਦਾਰ, ਟਾਂਡਾ ਬਰਦਾਰ ਆਦਿ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਅਜੇ ਤੱਕ ਇਸ ਫੀਡਰ ਤੋਂ ਘਰਾਂ ਦੀ ਬਿਜਲੀ ਸਪਲਾਈ ਅਲੱਗ ਅਤੇ ਮੋਟਰਾਂ ਦੀ ਬਿਜਲੀ ਸਪਲਾਈ ਅਲੱਗ ਨਹੀਂ ਕੀਤੀ ਗਈ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕਣਕ ਦੀ ਕਟਾਈ ਕਾਰਨ ਇਸ ਫੀਡਰ ਤੋਂ ਦਿਨ ਚ ਬਿਜਲੀ ਦਾ ਕੱਟ ਲਗਾ ਦਿੱਤਾ ਜਾਂਦਾ ਹੈ ਜਿਸ ਕਾਰਨ ਲੋਕ ਸਾਰਾ ਦਿਨ ਗਰਮੀ ਚ ਕੁਰਲਾਉਂਦੇ ਰਹਿੰਦੇ ਹਨ ਲੋਕਾਂ ਨੇ ਕਿਹਾ ਕਿ ਜਦ ਰਾਤ ਆਉਂਦੀ ਹੈ ਤਾਂ ਸਾਰੀ ਸਾਰੀ ਰਾਤ ਬਿਜਲੀ ਕੱਟ ਲਗਾ ਕੇ ਰੱਖਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਜਦ ਲੋਕ ਗਰਿੱਡ ਵਿਚ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਹਿਲਾਂ ਤਾਂ ਗਰਿੱਡ ਦਾ ਫੋਨ ਹੀ ਨਹੀਂ ਮਿਲਦਾ ਤੇ ਜੇਕਰ ਭੁੱਲ ਭੁਲੇਖੇ ਗਰਿੱਡ ਦਾ ਫੋਨ ਮਿਲ ਜਾਂਦਾ ਹੈ ਤਾਂ ਅੱਗੇ ਉਨ੍ਹਾਂ ਨੂੰ ਜਵਾਬ ਮਿਲਦਾ ਹੈ ਕਿ ਪਾਵਰ ਕੱਟ ਪਟਿਆਲੇ ਤੋਂ ਲੱਗਿਆ ਹੋਇਆ ਹੈ ਲੋਕਾਂ ਨੇ ਦੱਸਿਆ ਕਿ ਕੀ ਪਾਵਰ ਕੱਟ ਇਕੱਲਾ ਬਰਦਾਰ ਫੀਡਰ ਨੂੰ ਹੀ ਮਨਜ਼ੂਰ ਕੀਤਾ ਹੋਇਆ ਹੈ ਜੋ ਕਿ ਕੰਢੀ ਫੀਡਰ ਹੈ | ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਨ ਦੇ ਨਾਲ ਨਾਲ ਰਾਤ ਵੇਲੇ ਵੀ ਬਿਜਲੀ ਗੁੱਲ ਹੋ ਗਈ, ਜੋ ਸਵੇਰ ਤੱਕ ਮਸਾਂ ਬਹਾਲ ਹੋ ਸਕੀ | ਇੱਕ ਪਾਸੇ ਜਿੱਥੇ ਗਰਮੀ ਨਾਲ ਪਾਰਾ ਲਗਾਤਾਰ ਵਧ ਰਿਹਾ ਹੈ, ਉੱਥੇ ਹੀ ਬਿਜਲੀ ਨਾ ਹੋਣ ਕਾਰਨ ਪੱਖੇ-ਕੂਲਰ ਬੰਦ ਪਏ ਹਨ | ਗਰਮੀ ਦੇ ਨਾਲ-ਨਾਲ ਮੱਛਰਾਂ ਦੀ ਭਰਮਾਰ ਨੇ ਬੱਚਿਆਂ ਅਤੇ ਬਜ਼ੁਰਗਾਂ ਹਾਲ ਬੇਹਾਲ ਕਰ ਦਿੱਤਾ | ਇਲਾਕਾ ਨਿਵਾਸੀਆਂ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਰਦਾਰ ਫੀਡਰ ਦੀਆਂ ਤਕਨੀਕੀ ਖ਼ਾਮੀਆਂ ਨੂੰ ਦੂਰ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਅਜਿਹੀ ਖ਼ੱਜਲ-ਖ਼ੁਆਰੀ ਤੋਂ ਬਚਿਆ ਜਾ ਸਕੇ | ਲੋਕਾਂ ਨੇ ਇਹ ਵੀ ਕਿਹਾ ਕਿ ਬਰਦਾਰ ਫੀਡਰ ਤੋਂ ਘਰਾਂ ਦੀ ਸਪਲਾਈ ਅਲੱਗ ਅਤੇ ਮੋਟਰਾਂ ਦੀ ਸਪਲਾਈ ਅਲੱਗ ਕੀਤੀ ਜਾਵੇ ਤਾਂ ਜੋ ਕਣਕ ਦੀ ਕਟਾਈ ਅਤੇ ਝੋਨੇ ਦੀ ਲਵਾਈ ਸਮੇਂ ਘਰਾਂ ਦੀ ਬਿਜਲੀ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਨਾ ਪੈ ਸਕੇ, ਤਾਂ ਜੋ ਘਰਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲ ਸਕੇ | ਉਨ੍ਹਾਂ ਨਾਲ ਹੀ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਵਿਚ ਜਲਦ ਸੁਧਾਰ ਨਾ ਹੋਇਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਵਾ. ਨੰ. 7 ਦੇ ਆਗੂ ਜੰਗ ਸਿੰਘ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਅਗਲੀ ਖ਼ਬਰ ਠੇਕੇ 'ਤੇ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਦੇ ਹੱਕਾਂ ਲਈ ਕਮਿਸ਼ਨ ਕਰ ਰਿਹਾ ਤਨਦੇਹੀ ਨਾਲ ਕੰਮ-ਸੁਰਿੰਦਰ ਕਲਿਆਣ <br/>
Ad Position 24
No active advertisement