04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸਰਕਾਰ ਨੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਕੀਤੇ ਵਾਅਦੇ ਨੂੰ ਸੱਚ ਕਰ ਵਿਖਾਇਆ-ਬਰਿੰਦਰ ਗੋਇਲ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਸ੍ਰੀ ਚਮਕੌਰ ਸਾਹਿਬ, 23 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)- ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਬਣਦਿਆਂ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਕੀਤੇ ਐਲਾਨ ਦਾ ਦੂਜੀਆਂ ਪਾਰਟੀਆਂ ਵਲੋਂ ਇਸ ਨੂੰ ਮਜਾਕ ਸਮਝਿਆ ਸੀ, ਪਰ ਅੱਜ ਇਸ ਐਲਾਨ ਨੂੰ ਉਨ੍ਹਾਂ ਪੂਰਾ ਕਰ ਵਿਖਾਇਆ ਹੈ | ਇਹ ਵਿਚਾਰ ਪੰਜਾਬ ਦੇ ਖਣਨ ਤੇ ਭੂ ਵਿਗਿਆਨ, ਭੂਮੀ ਤੇ ਜਲ ਸੰਭਾਲ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਮੋਰਿੰਡਾ ਦੇ 20 ਪਿੰਡਾਂ ਨੂੰ ਇੱਥੋਂ ਨੇੜਲੇ ਪਿੰਡ ਓਇੰਦ ਵਿਖੇ ਭਾਖੜਾ ਨਹਿਰ 'ਚੋਂ ਨਹਿਰੀ ਪਾਣੀ ਨੂੰ ਖੇਤਾਂ ਦੀ ਸਿੰਜਾਈ ਦੇ 44 ਕਰੋੜ ਦੇ ਪ੍ਰੋਜੈਕਟ ਦਾ ਉਦਘਾਟਨ ਕਰਨ ਉਪਰੰਤ ਇੱਥੋਂ ਦੇ ਸਿਟੀ ਸੈਂਟਰ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਪਿੱਛਲੀਆਂ ਸਰਕਾਰਾਂ ਨੇ ਪੰਜਾਬ ਦੇ ਪਾਣੀਆਂ ਦੀ ਲੁੱਟ ਕਰਵਾਈ, ਪਰ ਮੋਜੂਦਾ ਸਰਕਾਰ ਨੇ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ ਪਾਣੀ ਨੂੰ ਬਚਾਉਣ ਲਈ ਕੀਤੇ ਠੋਸ ਉਪਰਾਲਿਆਂ ਸਦਕਾ ਹੀ ਅੱਜ ਰਿਕਾਰਡ ਪੱਧਰ 'ਤੇ ਹੇਠਾਂ ਜਾ ਚੁੱਕੇ ਧਰਤੀ ਦੇ ਪਾਣੀ ਨੂੰ ਬਚਾਉਣ ਵਿਚ ਸਫਲ ਹੋਏ ਹਾਂ, ਜਿਸ ਦੀ ਗਵਾਹੀ ਕੇਂਦਰ ਸਰਕਾਰ ਦੇ ਜਲ ਸਰੋਤ ਮੰਤਰੀ ਨੇ ਵੀ ਭਰੀ ਹੈ | ਇਸ ਦੌਰਾਨ ਉਨ੍ਹਾਂ ਹਲਕਾ ਵਿਧਾਇਕ ਦੀ ਸਿਫਾਰਸ਼ 'ਤੇ ਇੱਥੋਂ ਦੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੂੰ ਸ੍ਰੀ ਚਮਕੌਰ ਸਾਹਿਬ ਦੀਆਂ ਮਿਊਾਸੀਪਲ ਚੋਣਾਂ ਲਈ ਪਾਰਟੀ ਦੀ ਸਮੁੱਚੀ ਜਿੰਮੇਵਾਰੀ ਸੌਂਪਦਿਆਂ ਕਿਹਾ ਕਿ ਇੱਥੋਂ ਸ੍ਰੀ ਮਾਂਗਟ ਦੀ ਅਗਵਾਈ ਹੇਠ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣਾਂ ਲੜਨਗੇ | ਇਸ ਮੌਕੇ ਉਨ੍ਹਾਂ ਸੰਭਾਵੀ ਉਮੀਦਵਾਰਾਂ ਸਮੇਤ ਸ੍ਰੀ ਮਾਂਗਟ ਨੂੰ ਸਿਰਪਾਓ ਵੀ ਬਖਸ਼ਿਸ ਕੀਤੇ | ਇਸ ਮੌਕੇ ਸ੍ਰੀ ਮਾਂਗਟ ਨੇ ਪਾਰਟੀ ਨੇਤਾਵਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਵਾਇਆ ਕਿ ਉਹ ਮਿਊਾਸੀਪਲ ਚੋਣਾ ਦੌਰਾਨ ਸਮੂਹ ਉਮੀਦਵਾਰਾਂ ਨੂੰ ਨਾਲ ਲੈ ਕੇ ਚੱਲਣਗੇ | ਇਸ ਮੌਕੇ ਹਲਕਾ ਵਿਧਾਇਕ, ਪੀ. ਸੀ. ਏ. ਮੈਂਬਰ ਬੀਰ ਦਵਿੰਦਰ ਸਿੰਘ ਬੱਲਾਂ ਆਦਿ ਨੇ ਵੀ ਸੰਬੋਧਨ ਕਰਦਿਆਂ ਮਾਨ ਸਰਕਾਰ ਵਲੋਂ ਹਲਕੇ ਅਤੇ ਸੂਬੇ ਵਿਚ ਕੀਤੇ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ | ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ, ਅਮਨਦੀਪ ਸਿੰਘ ਮਾਂਗਟ, ਭੁਪਿੰਦਰ ਸਿੰਘ ਭੂਰਾ, ਨਵਦੀਪ ਸਿੰਘ ਟੋਨੀ, ਹਰਿੰਦਰ ਸਿੰਘ ਕਾਕਾ ਜਟਾਣਾ ਪ੍ਰਧਾਨ ਪੰਚਾਇਤ ਯੂਨੀਅਨ, ਸਮਸ਼ੇਰ ਸਿੰਘ ਮੰਗੀ, ਵਿਸ਼ਾਲ ਕਸਯੱਪ, ਸਤਵਿੰਦਰ ਸਿੰਘ ਬਿੱਲਾ, ਸੁਖਵੀਰ ਸਿੰਘ, ਕਰਨੈਲ ਸਿੰਘ ਰਾਏਪੁਰ, ਗੁਰੀ ਕੰਧੋਲਾ, ਪਾਲੀ ਕੰਬੋਜ, ਜਗਤਾਰ ਸਿੰਘ ਘੰੜੂਆਂ, ਡਾ: ਮੰਡੇਰ ਸਮੇਤ ਵੱਡੀ ਗਿਣਤੀ ਵਿਚ ਸਮਰਥਕ ਵਿਭਾਗ ਦੇ ਅਧਿਕਾਰੀ ਕਰਮਚਾਰੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਅਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ <br/>
Ad Position 24