ਘਨੌਲੀ, 25 ਅਪ੍ਰੈਲ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਲੋਦੀਮਾਜਰਾ ਵਿਖੇ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਦੌਰਾਨ ਜਥੇਦਾਰ ਜਰਨੈਲ ਸਿੰਘ ਅÏਲਖ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਹਾਜ਼ਰੀ ਲਗਵਾਈ ਅਤੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਖਿਡਾਰੀਆ ਦੀ ਹੌਸਲਾ ਅਫ਼ਜਾਈ ਕੀਤੀ | ਉਨ੍ਹਾਂ ਨਾਲ ਖਿਡਾਰੀਆਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਭਾਵਨਾ ਨਾਲ ਖੇਡ ਖੇਡਣ ਦੀ ਨਸੀਹਤ ਦਿੱਤੀ | ਇਸ ਮੌਕੇ ਗੁਰਮੁਖ ਸਿੰਘ ਸਰਪੰਚ ਮਨਮੋਹਨ ਸਿੰਘ ਪੰਚ, ਬੀਬੀ ਨਰਿੰਦਰ ਕੌਰ ਪੰਚ ਭੁਪਿੰਦਰ ਸਿੰਘ ਪੰਚ ਆਦਿ ਹਾਜ਼ਰ ਸਨ |