06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸਬ-ਡਵੀਜ਼ਨਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ <br/>

Ad Position 21
repet_subhas-goyals [Copy P29]
ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ 'ਚ ਮਨਾਏ ਮਲੇਰੀਆ ਦਿਵਸ ਦੀ ਤਸਵੀਰ | ਤਸਵੀਰ: ਜਗਮੋਹਣ ਸਿੰਘ ਨਾਰੰਗ <br/> 26-04-2026
ਸ੍ਰੀ ਚਮਕੌਰ ਸਾਹਿਬ, 25 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਸਥਾਨਕ ਸਬ ਡਵੀਜਨਲ ਹਸਪਤਾਲ ਵਿਚ ਅੱਜ ਐਸ.ਐਮ.ਓ. ਡਾ. ਗੋਬਿੰਦ ਟੰਡਨ ਦੀ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਗੋਬਿੰਦ ਟੰਡਨ ਨੇ ਮਲੇਰੀਆ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਸਾਵਧਾਨੀਆਂ ਵਰਤੀਆਂ ਜਾਣ ਤਾਂ ਮਲੇਰੀਆ ਤੋਂ ਬਚਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਣ ਵਾਲੇ ਮਲੇਰੀਆ ਦੇ ਆਮ ਲੱਛਣਾਂ ਵਿਚ ਬੁਖਾਰ, ਕੰਬਣੀ, ਪਸੀਨਾ ਆਉਣਾ, ਸਿਰ ਦਰਦ ਅਤੇ ਉਲਟੀ ਆਉਣਾ ਸ਼ਾਮਲ ਹਨ | ਜੇਕਰ ਇਹ ਲੱਛਣ ਨਜ਼ਰ ਆਉਣ, ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ 'ਤੇ ਜਾਂਚ ਕਰਵਾਉਣੀ ਚਾਹੀਦੀ ਹੈ | ਮਲੇਰੀਆ ਦੀ ਪੁਸ਼ਟੀ ਲਈ ਖੂਨ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਸਮੇਂ 'ਤੇ ਇਲਾਜ ਬਹੁਤ ਜ਼ਰੂਰੀ ਹੈ | ਡਾ. ਟੰਡਨ ਨੇ ਇਹ ਵੀ ਦੱਸਿਆ ਕਿ ਮਲੇਰੀਆ ਤੋਂ ਬਚਾਅ ਲਈ ਸਾਨੂੰ ਆਪਣੇ ਆਲੇ-ਦੁਆਲੇ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣਾ ਚਾਹੀਦਾ ਹੈ | ਪਾਣੀ ਨੂੰ ਖੜ੍ਹਾ ਨਾ ਹੋਣ ਦਿਓ, ਕੂਲਰਾਂ, ਟੈਂਕੀਆਂ ਅਤੇ ਹੋਰ ਬਰਤਨਾਂ ਵਿਚ ਪਾਣੀ ਨਾ ਇਕੱਠਾ ਹੋਣ ਦਿਓ | ਇਸ ਮੌਕੇ ਨਰੰਜਣ ਸਿੰਘ ਕਾਊਾਸਲਰ ਨੇ ਵੀ ਮਲੇਰੀਆ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਡਾ. ਨੀਰੂ ਅੱਖਾਂ ਦੇ ਰੋਗਾਂ ਦੇ ਮਾਹਿਰ, ਡਾ. ਤਰੁਨਦੀਪ ਕੌਰ, ਡਾ. ਕਮਲ ਬੈਂਸ ਇਸਤਰੀ ਰੋਗਾਂ ਦੇ ਮਾਹਿਰ, ਕੁਲਵੀਰ ਸਿੰਘ ਸੁਪਰਵਾਈਜਰ, ਨਾਗਰ ਸਿੰਘ ਹੈਲਥ ਸੁੁਪਰਵਾਈਜ਼ਰ, ਗੁਰਦੀਪ ਸਿੰਘ, ਰੇਨੁ ਬਾਲਾ, ਪਰਮਜੀਤ ਸਿੰਘ ਅਤੇ ਪਤਵੰਤੇ ਸੱਜਣ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਚੱਢਾ ਨੇ ਹਿਆਤਪੁਰ 'ਚ ਆਧੁਨਿਕ ਖੇਡ ਸਟੇਡੀਅਮ ਦੇ ਕੰਮ ਦੀ ਕਰਵਾਈ ਆਰੰਭਤਾ <br/> ਅਗਲੀ ਖ਼ਬਰ ਵੇਰਕਾ ਪਲਾਂਟ ਵਲੋਂ ਪਿੰਡ ਸੰਦੋਆ ਦੇ ਕਿਸਾਨ ਨੂੰ ਦਿੱਤਾ ਮੁਆਵਜ਼ਾ <br/>
Ad Position 24