06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਵਿਧਾਇਕ ਚੱਢਾ ਨੇ ਹਿਆਤਪੁਰ 'ਚ ਆਧੁਨਿਕ ਖੇਡ ਸਟੇਡੀਅਮ ਦੇ ਕੰਮ ਦੀ ਕਰਵਾਈ ਆਰੰਭਤਾ <br/>

Ad Position 21
repet_subhas-goyals [Copy P29]
ਪਿੰਡ ਹਿਆਤਪੁਰ ਵਿਖੇ ਖੇਡ ਸਟੇਡੀਅਮ ਦੇ ਕੰਮ ਦੀ ਆਰੰਭਤਾ ਕਰਵਾਉਣ ਮੌਕੇ ਵਿਧਾਇਕ ਚੱਢਾ ਤੇ ਹੋਰ | ਤਸਵੀਰ: ਰਾਜੇਸ਼ ਚੌਧਰੀ <br/> 26-04-2026
ਨੂਰਪੁਰ ਬੇਦੀ, 25 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)-ਪੰਜਾਬ ਸਰਕਾਰ ਵਲੋਂ ਪਿੰਡ ਪੱਧਰ 'ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪਿੰਡ ਹਿਆਤਪੁਰ ਵਿਚ ਲਗਭਗ 52 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਧੁਨਿਕ ਖੇਡ ਸਟੇਡੀਅਮ ਦੇ ਕੰਮ ਦੀ ਆਰੰਭਤਾ ਕਰਵਾਈ | ਇਸ ਦੌਰਾਨ ਵਿਧਾਇਕ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ Tਖੇਡਾਂ ਦਾ ਕੇਂਦਰU ਬਣਾਉਣ ਲਈ ਜ਼ਮੀਨੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸਟੇਡੀਅਮ ਵਿਚ ਇੰਟਰਨੈਸ਼ਨਲ ਮਿਆਰ ਅਨੁਸਾਰ ਰਨਿੰਗ ਟਰੈਕ, ਵਾਲੀਬਾਲ, ਕਬੱਡੀ ਮੈਦਾਨ, ਖਿਡਾਰੀਆਂ ਲਈ ਫਿਟਨੈੱਸ ਜ਼ੋਨ, ਡਰੈਸਿੰਗ ਰੂਮ, ਪੀਣ ਵਾਲੇ ਸਾਫ਼ ਪਾਣੀ ਦੀ ਸੁਵਿਧਾ, ਸੋਲਰ ਲਾਈਟਿੰਗ ਸਿਸਟਮ ਅਤੇ ਸੁਰੱਖਿਆ ਲਈ ਬਾਊਾਡਰੀ ਵਾਲ ਤਿਆਰ ਕੀਤੀ ਜਾਵੇਗੀ | ਇਸ ਤੋਂ ਇਲਾਵਾ ਵਰਖਾ ਦੇ ਪਾਣੀ ਲਈ ਰੇਨ ਵਾਟਰ ਹਾਰਵੇਸਟਿੰਗ ਅਤੇ ਡਰੇਨੇਜ ਸਿਸਟਮ ਵੀ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਮੈਦਾਨ ਹਰ ਮੌਸਮ ਵਿਚ ਖੇਡਾਂ ਲਈ ਉਪਯੋਗੀ ਰਹੇ | ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਸਥਾਨਕ ਨਿਵਾਸੀਆਂ ਨੇ ਵਿਧਾਇਕ ਚੱਢਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਟੇਡੀਅਮ ਨਾਲ ਪਿੰਡ ਦੇ ਨੌਜਵਾਨਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਖੇਡਾਂ ਦਾ ਮਾਹੌਲ ਹੋਰ ਮਜ਼ਬੂਤ ਹੋਵੇਗਾ | ਇਸ ਮੌਕੇ ਜ਼ਿਲ੍ਹਾ ਪਰੀਸ਼ਦ ਮੈਂਬਰ ਦੇਸਰਾਜ ਸੈਣੀ, ਰਾਜਕੁਮਾਰ ਖੋਸਲਾ ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ, ਚੇਤਨ ਕਾਲੀਆ ਜ਼ਿਲ੍ਹਾ, ਅਤੁਲ ਬਾਂਸਲ, ਸਰਪੰਚ ਕਮਲਜੀਤ ਕੌਰ, ਪੰਚ ਸੰਤੋਸ਼ ਕੁਮਾਰੀ, ਹਰਸ਼ਦੀਪ ਮਹਿਤਾ, ਸੁਮਨ ਰਾਣੀ, ਸੀਸ਼ਪਾਲ , ਚਰਨਜੀਤ, ਜਸਵਿੰਦਰ ਸਿੰਘ , ਅਰਵਿੰਦਰ ਕੁਮਾਰ, ਨੰ ਅਜੇ ਕੁਮਾਰ, ਪਰਮਿੰਦਰ ਸਿੰਘ, ਗੁਰਨੈਬ ਸਿੰਘ, ਬਖ਼ਸ਼ੀਸ਼ ਸਿੰਘ ਰਾਣਾ, ਜਗਨ ਨਾਥ ਰਾਣਾ, ਧੀਰਜ ਸ਼ਰਮਾ, ਨੰ ਸਤਪਾਲ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਚੱਢਾ ਨੇ ਦਿੱਤਾ ਗੁੱਜਰ ਬਰਾਦਰੀ ਨੂੰ ਬਣਦਾ ਮਾਣ-ਸਤਿਕਾਰ: ਨੰਬਰਦਾਰ ਮਹਿੰਦਰ ਪਾਲ <br/> ਅਗਲੀ ਖ਼ਬਰ ਸਬ-ਡਵੀਜ਼ਨਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ <br/>
Ad Position 24