ਨੂਰਪੁਰ ਬੇਦੀ, 25 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)-ਗੁਰੂ ਰਵਿਦਾਸ ਦੇ 650 ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਬਲਾਕ ਨੂਰਪੁਰ ਬੇਦੀ ਵਿਖੇ ਗੁਰਦੁਆਰਾ ਰਾਮਗੜ੍ਹ ਸਾਹਿਬ ਮੂਸਾਪੁਰ ਵਿਖੇ ਇਕ ਮੀਟਿੰਗ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਗੁਰੂ ਰਵਿਦਾਸ ਦੇ 650ਵੇਂ ਸਾਲ ਨੂੰ ਸਮਰਪਿਤ ਪੂਰੇ ਪੰਜਾਬ ਵਿਚ ਕਰਵਾਏ ਜਾ ਰਹੇ ਕੀਰਤਨ ਦਰਬਾਰਾਂ ਦੀ ਲੜੀ ਤਹਿਤ 26 ਅਪ੍ਰੈਲ ਨੂੰ ਸ਼ਾਮ 5 ਵਜੇ ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ 'ਚ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ | ਮੀਟਿੰਗ ਦੀ ਅਗਵਾਈ ਜਰਨੈਲ ਸਿੰਘ ਲਾਲੀ ਅਤੇ ਸੰਮਤੀ ਮੈਂਬਰ ਕੇਵਲ ਕਿ੍ਸ਼ਨ ਹੈਪੀ ਤਖਤਗੜ੍ਹ ਨੇ ਕੀਤੀ | ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ 26 ਅਪ੍ਰੈਲ ਦਿਨ ਐਤਵਾਰ ਨੂੰ ਸ਼ਾਮ 5 ਵਜੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਸਮਾਗਮ ਵਿਚ ਸ਼ਿਰਕਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਏ ਮੁਹਤਬਰ ਵਿਅਕਤੀਆਂ, ਆਗੂਆਂ, ਪੰਚਾਇਤ ਮੈਂਬਰ, ਸਰਪੰਚ ਸਾਹਿਬਾਨ ਅਤੇ ਵੱਖ ਵੱਖ ਪਿੰਡਾਂ ਦੀਆਂ ਗੁਰੂ ਰਵਿਦਾਸ ਕਮੇਟੀਆਂ ਦੇ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ | ਇਸ ਮੌਕੇ ਦਾਰਾ ਸਿੰਘ ਟੱਪਰੀਆਂ, ਹਰਦੀਪ ਸਿੰਘ ਅਬਿਆਣਾ, ਜਰਨੈਲ ਸਿੰਘ ਸਰਪੰਚ ਕੀਮਾਬਾਸ, ਅਵਤਾਰ ਸਿੰਘ ਨੰਬਰਦਾਰ ਝਾਂਡੀਆਂ, ਕਰਮ ਚੰਦ ਸਰਪੰਚ ਰਾਜਗਿਰੀ, ਮਨੋਜ ਬੈਂਸ, ਰਾਜ ਕੁਮਾਰ ਟਿੱਬਾ ਨੰਗਲ, ਰੋਮੀ, ਮਾ ਬਿਹਾਰੀ ਲਾਲ, ਪਰਮਜੀਤ ਸਿੰਘ ਮੁਕਾਰੀ, ਤਰਸੇਮ ਚੰਦ ਬੈਂਸ, ਸੁਰਿੰਦਰ ਪਾਲ ਮੁੰਨੇ, ਹੁਸਨ ਲਾਲ ਉੱਪਰਲਾ ਨੂਰਪੁਰ, ਸੰਜੀਵ ਕੁਮਾਰ ਬਸਾਲੀ, ਕਮਲ ਸਿੰਘ ਮੂਸਾਪੁਰ, ਸੁਰਿੰਦਰ ਸਿੰਘ ਲਾਲਪੁਰਾ ਆਦਿ ਹਾਜ਼ਰ ਸਨ |