ਸ੍ਰੀ ਚਮਕੌਰ ਸਾਹਿਬ, 25 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਖੇ ਧਰਤੀ ਦਿਵਸ ਮੌਕੇ 'ਜਲ ਪਖਵਾੜਾ' ਮੁਹਿੰਮ ਤਹਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਦੌਰਾਨ ਡਾ. ਅਮਨਜੋਤ ਵਲੋਂ ''ਪਾਣੀ ਬਚਾਓ, ਜੀਵਨ ਬਚਾਓU ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਦਿੱਤਾ ਗਿਆ | ਉਨ੍ਹਾਂ ਨੇ ਪਾਣੀ ਦੀ ਵੱਧ ਰਹੀ ਕਮੀ, ਭਵਿੱਖ ਵਿਚ ਇਸਦੇ ਸੰਕਟ ਅਤੇ ਇਸਦੀ ਸੰਭਾਲ ਲਈ ਸਧਾਰਣ ਪਰ ਪ੍ਰਭਾਵਸ਼ਾਲੀ ਤਰੀਕਿਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਜਿੰਦਗੀ ਵਿਚ ਪਾਣੀ ਬਚਾਉਣ ਦੀਆਂ ਆਦਤਾਂ ਅਪਣਾਉਣ 'ਤੇ ਜ਼ੋਰ ਦਿੱਤਾ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਪਾਣੀ ਸੰਰੱਖਣ ਵਿਸ਼ੇ 'ਤੇ ਰਚਨਾਤਮਕ ਅਤੇ ਸੰਦੇਸ਼ਪੂਰਨ ਪੋਸਟਰ ਤਿਆਰ ਕੀਤੇ, ਜਿਨ੍ਹਾਂ ਰਾਹੀਂ ਪਾਣੀ ਦੀ ਮਹੱਤਤਾ ਬਾਰੇ ਸੁਨੇਹਾ ਪ੍ਰਸਾਰਿਤ ਕੀਤਾ ਗਿਆ | ਇਸ ਮੌਕੇ ਡਾ. ਅਮਿ੍ਤਾ ਸੇਖੋਂ ਅਤੇ ਅਸਿਸਟੈਂਟ ਪ੍ਰੋਫੈਸਰ ਮਾਨਸੀ ਵੀ ਮੌਜੂਦ ਰਹੇ | ਕਾਲਜ ਦੇ ਪਿ੍ੰਸੀਪਲ ਡਾ. ਬਲਜੀਤ ਸਿੰਘ ਨੇ ਕਿਹਾ ਕਿ ਪਾਣੀ ਦੀ ਸੰਭਾਲ ਹਰ ਇੱਕ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਸਾਨੂੰ ਅੱਜ ਤੋਂ ਹੀ ਸਚੇਤ ਕਦਮ ਚੁੱਕਣੇ ਚਾਹੀਦੇ ਹਨ |