ਸ੍ਰੀ ਅਨੰਦਪੁਰ ਸਾਹਿਬ, 26 ਅਪ੍ਰੈਲ (ਕਰਨੈਲ ਸਿੰਘ)-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਨਾਮੀ ਗਾਇਕ ਅਤੇ ਗੀਤਕਾਰ ਗੁਰਮੁੱਖ ਮਟੌਰ ਵਲੋਂ ਗਾਏ ਗਏ ਲੋਕ ਤੱਥ ''ਦਿਲਾਂ ਦੀ ਕਦਰ'' ਗੀਤ ਦਾ ਪੋਸਟਰ ਰਲੀਜ਼ ਕੀਤਾ ਗਿਆ | ਇਸ ਸਬੰਧੀ ਬੈਂਸ ਨੇ ਕਿਹਾ ਕਿ ਗਾਇਕ ਮਟੌਰ ਵਲੋਂ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਸਭਿਆਚਾਰਕ ਗੀਤ ਹੀ ਗਾਏ ਗਏ ਹਨ | ਜਿਸ ਲਈ ਉਹ ਵਧਾਈ ਦੇ ਪਾਤਰ ਹਨ | ਇਸ ਤੋਂ ਪਹਿਲਾਂ ਗਾਇਕ ਗੁਰਮੁੱਖ ਮਟੌਰ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਗਾਇਕੀ ਨਾਲ ਜੁੜੇ ਹੋਏ ਹਨ ਅਤੇ ਇਸ ਗੀਤ ਦਾ ਉਨ੍ਹਾਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਗੀਤ ਦਾ ਸੰਗੀਤ ਜਸ਼ਨਬੀਨ ਨੇ ਕੀਤਾ ਹੈ | ਜਦੋਂਕਿ ਗੀਤ ਟਹਿਲ ਅਟਵਾਲ ਅਤੇ ਵੀਡਿਓ ਸਾਜਨ ਅਕਬਰਪੁਰੀ ਨੇ ਕੀਤੀ ਸੀ | ਜਿਸਨੂੰ ਜੀ.ਐਸ.ਆਡੀਓ ਰਿਕਾਰਡ ਵਲੋਂ ਪੇਸ਼ ਕੀਤਾ ਗਿਆ ਹੈ | ਇਸ ਮੌਕੇ ਨੀਤਿਨ ਬਾਸੋਵਾਲ, ਬਹਾਦਰ ਸਿੰਘ ਸਰਾਂ, ਅਮਰੀਕ ਸਿੰਘ, ਅੰਕੁਸ਼ ਬਾਸੋਵਾਲ, ਗੁਰਪ੍ਰੀਤ ਸਿੰਘ, ਲੱਕੀ ਡਬਟ, ਗਾਇਕ ਜਸਪਾਲ ਰਾਣਾ, ਰਾਜ ਖੋਸਲਾ, ਸੋਨੂੰ, ਗੀਤਕਾਰ ਜੱਗਾ ਨਿੱਕੂਵਾਲ, ਕੁਲਵਿੰਦਰ ਬਰਨਾਲਾ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਗੁਰੀ ਨਾਨੋਵਾਲ, ਗੁਰਸੇਵਕ ਰਿਆੜ, ਆਲਮ ਜਸਦੀਪ, ਮਹਿਤਾਬ, ਰਾਜ ਨੰਗਲ, ਗੁਰਦੇਵ ਬਿੱਲਪੁਰ, ਗੁਰਮੀਤ ਕਾਸਲ, ਪੰਮਾ ਗੰਭੀਰਪੁਰ, ਬੀਟੀ ਸਿੱਧੂ ਆਦਿ ਹਾਜ਼ਰ ਸਨ |