05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਭਾਜਪਾ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਸਮੂਹ ਵਰਕਰਾਂ ਦੀ ਹੰਗਾਮੀ ਮੀਟਿੰਗ <br/>

Ad Position 21
No active advertisement
ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਜਪਾ ਮੰਡਲ ਦੀ ਹੋਈ ਮੀਟਿੰਗ 'ਚ ਸ਼ਾਮਿਲ ਅਹੁਦੇਦਾਰ | <br/> 27-04-2026
ਸ੍ਰੀ ਅਨੰਦਪੁਰ ਸਾਹਿਬ, 26 ਅਪ੍ਰੈਲ (ਕਰਨੈਲ ਸਿੰਘ)-ਭਾਜਪਾ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਸਮੂਹ ਵਰਕਰਾਂ ਦੀ ਇਕ ਹੰਗਾਮੀ ਮੀਟਿੰਗ ਸਥਾਨਕ ਵਾਈਟ ਸਿਟੀ ਹੋਟਲ ਵਿਖੇ ਮੰਡਲ ਪ੍ਰਧਾਨ ਰਤਨ ਧਨੇੜਾ ਦੀ ਅਗਵਾਈ 'ਚ ਹੋਈ | ਜਿਸ 'ਚ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਹਲਕਾ ਇੰਚਾਰਜ ਡਾਕਟਰ ਪਰਮਿੰਦਰ ਸ਼ਰਮਾ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਸਮੂਹ ਆਗੂਆਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਭਾਰਤੀ ਜਨਤਾ ਪਾਰਟੀ ਦੀਆਂ ਪਾਲਿਸੀਆਂ ਨੂੰ ਘਰ ਘਰ ਤੱਕ ਲਿਜਾਇਆ ਜਾਵੇ ਅਤੇ ਹਰ ਪਿੰਡ ਵਿਚ ਪਾਰਟੀ ਦਾ ਸਮਾਗਮ ਕਰਵਾਇਆ ਜਾਵੇ ਤਾਂ ਜੋ ਭਾਰਤੀ ਜਨਤਾ ਪਾਰਟੀ ਨੂੰ ਬੂਥ ਪੱਧਰ 'ਤੇ ਹੋਰ ਮਜ਼ਬੂਤ ਕੀਤਾ ਜਾਵੇ | ਇਸ ਮੌਕੇ ਪ੍ਰਧਾਨ ਰਤਨ ਕੁਮਾਰ ਧਨੇੜਾ, ਰਾਮ ਪਿਆਰੀ, ਅਮਰੀਕ ਸਿੰਘ, ਰਵੀ ਦੱਤ, ਮਹਿੰਦਰ ਪਾਲ, ਸੁਭਾਸ਼ ਬੱਢਲ, ਜੀਤ ਰਾਮ, ਪ੍ਰਦੀਪ ਕੁਮਾਰ ਧਰਮਪਾਲ, ਬਿਸ਼ਨਦਾਸ, ਯੋਗਰਾਜ, ਤਰਸੇਮ ਡਾਂਗੀ, ਬਹਾਦਰ ਸਿੰਘ, ਰੋਸ਼ਨ ਲਾਲ, ਦਲਵਿੰਦਰ ਸਿੰਘ, ਅਵਤਾਰ ਸਿੰਘ ਸੋਨੀ, ਅੰਮਿ੍ਤ ਲਾਲ, ਮਨੋਜ ਕੁਮਾਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਚੱਢਾ ਨੇ ਕਾਂਗੜ ਵਿਖੇ ਆਧੁਨਿਕ ਖੇਡ ਸਟੇਡੀਅਮ ਦੇ ਕੰਮ ਦਾ ਕਰਵਾਇਆ ਸ਼ੁੱਭ ਆਰੰਭ <br/> ਅਗਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਸੱਤ ਨਰਾਇਣ ਮੰਦਰ ਵਿਖੇ ਹੋਏ ਨਤਮਸਤਕ ਸ੍ਰੀਮਦ ਭਾਗਵਤ ਕਥਾ ਸ਼ਰਧਾਪੂਰਵਕ ਸੰਪੰਨ <br/>
Ad Position 24