05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਵਿਧਾਇਕ ਚੱਢਾ ਨੇ ਕਾਂਗੜ ਵਿਖੇ ਆਧੁਨਿਕ ਖੇਡ ਸਟੇਡੀਅਮ ਦੇ ਕੰਮ ਦਾ ਕਰਵਾਇਆ ਸ਼ੁੱਭ ਆਰੰਭ <br/>

Ad Position 21
No active advertisement
ਪਿੰਡ ਕਾਂਗੜ ਵਿਖੇ ਖੇਡ ਸਟੇਡੀਅਮ ਦੇ ਕੰਮ ਦੀ ਆਰੰਭਤਾ ਕਰਵਾਉਣ ਮੌਕੇ ਵਿਧਾਇਕ ਚੱਢਾ | ਤਸਵੀਰ ਰਾਜੇਸ਼ ਚੌਧਰੀ <br/> 27-04-2026
ਨੂਰਪੁਰ ਬੇਦੀ, 26 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)-ਪੰਜਾਬ ਸਰਕਾਰ ਵਲੋਂ ਪਿੰਡ ਪੱਧਰ 'ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪਿੰਡ ਕਾਂਗੜ ਵਿਚ ਲਗਭਗ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਧੁਨਿਕ ਖੇਡ ਸਟੇਡੀਅਮ ਦੇ ਕੰਮ ਦੀ ਆਰੰਭਤਾ ਕਰਵਾਈ | ਵਿਧਾਇਕ ਚੱਢਾ ਨੇ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਖੇਡ ਮੈਦਾਨ ਪਿੰਡਾਂ ਦੀ ਤਰੱਕੀ ਦਾ ਅਹਿਮ ਹਿੱਸਾ ਹਨ, ਜਿੱਥੇ ਨੌਜਵਾਨ ਆਪਣੀ ਕਾਬਲੀਅਤ ਨੂੰ ਨਿਖਾਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਸਰਕਾਰ ਦਾ ਮਕਸਦ ਹੈ ਕਿ ਹਰ ਪਿੰਡ ਵਿਚ ਖੇਡਾਂ ਲਈ ਵਧੀਆ ਢਾਂਚਾ ਤਿਆਰ ਕੀਤਾ ਜਾਵੇ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਜੀ ਸਕਣ | ਉਨ੍ਹਾਂ ਦੱਸਿਆ ਕਿ ਇਸ ਸਟੇਡੀਅਮ ਵਿਚ ਇੰਟਰਨੈਸ਼ਨਲ ਮਿਆਰ ਅਨੁਸਾਰ ਰਨਿੰਗ ਟਰੈਕ, ਵਾਲੀਬਾਲ ਅਤੇ ਕਬੱਡੀ ਮੈਦਾਨ, ਖਿਡਾਰੀਆਂ ਲਈ ਫਿਟਨੈੱਸ ਜ਼ੋਨ, ਡਰੈੱਸਿੰਗ ਰੂਮ ਦੇ ਨਾਲ-ਨਾਲ ਟੋਇਲਟ ਬਲਾਕ, ਸਟੇਜ ਅਤੇ ਲਾਈਟਿੰਗ ਸਿਸਟਮ, ਪੀਣ ਵਾਲੇ ਪਾਣੀ ਲਈ ਬੋਰ ਦੀ ਸੁਵਿਧਾ ਅਤੇ ਹੋਰ ਵੱਖ-ਵੱਖ ਆਧੁਨਿਕ ਵਿਵਸਥਾਵਾਂ ਕੀਤੀਆਂ ਜਾਣਗੀਆਂ | ਗ੍ਰਾਮ ਪੰਚਾਇਤ ਨੇ ਵਿਧਾਇਕ ਚੱਢਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਟੇਡੀਅਮ ਨਾਲ ਨੌਜਵਾਨ ਖੇਡਾਂ ਪ੍ਰਤੀ ਹੋਰ ਉਤਸਾਹਿਤ ਹੋਣਗੇ | ਇਸ ਮੌਕੇ ਸ਼ਮਸ਼ੇਰ ਰਾਣਾ, ਸਰਪੰਚ ਬਲਦੇਵ ਰਾਜ ਚੌਹਾਨ, ਸਰਪੰਚ ਲੇਖ ਰਾਮ ਬਜਾੜ, ਨਰਿੰਦਰ ਝਾਂਡੀਆਂ, ਸੰਮਤੀ ਮੈਂਬਰ ਹਰਵਿੰਦਰ ਸਿੰਘ ਬਿੰਦੀ, ਭਜਨ ਲਾਲ ਸੋਢੀ, ਮਾ ਰਾਮ ਪ੍ਰਕਾਸ਼, ਖ਼ੁਸ਼ੀ ਰਾਮ ਮੀਲੂ, ਸਾਬਕਾ ਸਰਪੰਚ ਮੋਹਣ ਲਾਲ, ਸੋਹਣ ਲਾਲ ਮਹਿਰ, ਮੋਹਣ ਲਾਲ ਜੱਗਾ, ਪੰਚ ਸੁਭਾਸ਼ ਚੰਦਰ, ਨਰਿੰਦਰ ਪੰਚ, ਕਰਨੈਲ ਚੰਦ ਪੰਚ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਵਿਖੇ ਮਲੇਰੀਆ ਅਤੇ ਡੇਂਗੂ ਸੰਬੰਧੀ ਕੀਤਾ ਜਾਗਰੂਕ <br/> ਅਗਲੀ ਖ਼ਬਰ ਭਾਜਪਾ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਸਮੂਹ ਵਰਕਰਾਂ ਦੀ ਹੰਗਾਮੀ ਮੀਟਿੰਗ <br/>
Ad Position 24