08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਹਰਜੋਤ ਸਿੰਘ ਬੈਂਸ ਵਲੋਂ ਬ੍ਰਹਮਪੁਰ ਲੋਅਰ 'ਚ ਤਿਆਰ ਕੀਤਾ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ

Ad Position 21
No active advertisement
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਬ੍ਰਹਮਪੁਰ ਲੋਅਰ ਵਿਖੇ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕਰਦੇ ਹੋਏ | <br/> 05-05-2026
ਨੰਗਲ, 4 ਮਈ (ਪ੍ਰੀਤਮ ਸਿੰਘ ਬਰਾਰੀ)-ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਬ੍ਰਹਮਪੁਰ ਲੋਅਰ ਵਿਚ 48.15 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕੀਤਾ | ਇਸ ਇਕੱਠ ਨੂੰ ਸੰਬੋਧਨ ਕਰਦਿਆਂ ਗੱਲ ਸਰਦਾਰ ਬੈਂਸ ਨੇ ਕਿਹਾ ਕਿ ਮੈਦਾਨ ਵਿਚ ਬਾਥਰੂਮ, ਚੇਂਜਿੰਗ ਰੂਮ, ਸਟੋਰ ਰੂਮ, ਰਾਤ ਦੇ ਸਮੇਂ ਮੈਚਾਂ ਲਈ ਲਾਈਟਿੰਗ ਸਿਸਟਮ, ਜਲ ਸਪਲਾਈ ਤੇ ਬਿਜਲੀ ਵਰਗੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ | ਇਸ ਤੋਂ ਇਲਾਵਾ ਬੀ.ਬੀ.ਐਮ.ਬੀ. ਅਤੇ ਐਨ.ਐਫ.ਐਲ. ਰਾਹੀਂ ਵੀ ਵੱਡੇ ਵਿਕਾਸੀ ਪ੍ਰੋਜੈਕਟ ਮਨਜ਼ੂਰ ਕਰਵਾਏ ਗਏ ਹਨ, ਜੋ ਹਲਕੇ ਦੇ ਸਮੂਹਿਕ ਵਿਕਾਸ ਨੂੰ ਹੋਰ ਤੇਜ਼ੀ ਦੇਣਗੇ | ਕੈਬਨਿਟ ਮੰਤਰੀ ਨੇ ਕਿਹਾ ਕਿ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲੀ ਹੈ ਜਿਸ ਤਹਿਤ ਜਲਦੀ ਹੀ 100 ਖੇਡ ਮੈਦਾਨ ਲੋਕ ਅਰਪਣ ਕੀਤੇ ਜਾਣਗੇ | ਇਸ ਸਮੇਂ 25 ਖੇਡ ਮੈਦਾਨਾਂ ਦਾ ਕੰਮ ਜਾਰੀ ਹੈ ਜਦਕਿ ਹੋਰ 75 ਖੇਡ ਮੈਦਾਨ ਤਿਆਰੀ ਦੇ ਅਖੀਰਲੇ ਪੜਾਅ ਵਿੱਚ ਹਨ | ਇਹ ਮੈਦਾਨ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਣਗੇ | ਇਸ ਦੇ ਨਾਲ ਹੀ 20 ਅਤੀ ਆਧੁਨਿਕ ਲਾਇਬ੍ਰੇਰੀਆਂ ਵੀ ਜਲਦੀ ਲੋਕਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ | ਖਿਡਾਰੀਆਂ ਨੂੰ ਕਿ੍ਕਟ ਜਰਸੀਆਂ ਦੇ ਨਾਲ-ਨਾਲ ਫੁੱਟਬਾਲ, ਵਾਲੀਬਾਲ, ਹਾਕੀ, ਬੈਡਮਿੰਟਨ ਤੇ ਵੇਟ ਲਿਫਟਿੰਗ ਲਈ ਆਧੁਨਿਕ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਸਚਿਨ ਪਾਠਕ ਐਸ.ਡੀ.ਐਮ. ਨੰਗਲ, ਡਾ. ਸੰਜੀਵ ਗੌਤਮ ਜ਼ਿਲ੍ਹਾ ਪ੍ਰਧਾਨ 'ਆਪ', ਜਸਪ੍ਰੀਤ ਜੇ.ਪੀ, ਚੰਨਣ ਸਿੰਘ ਪੱਮੂ ਢਿੱਲੋਂ ਸਰਪੰਚ, ਇਸ਼ਾਨ ਚੌਧਰੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਸਿਮਰਨਜੀਤ ਸਿੰਘ ਥਾਣਾ ਮੁਖੀ, ਅਸ਼ੋਕ ਨੰਬਰਦਾਰ ਬੀ.ਡੀ.ਸੀ. ਮੈਂਬਰ, ਬਚਿੱਤਰ ਸਿੰਘ ਪੰਚ, ਰਾਮ ਗੋਪਾਲ ਪੰਚ, ਵਰਿੰਦਰ ਕੌਰ ਪੰਚ, ਤਿ੍ਸ਼ਲਾ ਦੇਵੀ ਪੰਚ, ਕਿਸ਼ਨ ਚੰਦ ਸੈਣੀ, ਪਰਮਿੰਦਰ ਸੈਣੀ, ਪਵਨ ਸੈਣੀ, ਪ੍ਰਦੀਪ, ਕਿ੍ਸ਼ਨਪਾਲ, ਸਹਿਜਪਾਲ, ਸਾਹਿਲ ਅਨੰਦ, ਬੱਬੂ, ਨਰੇਸ਼ ਸੋਨੀ, ਹਰਵਿੰਦਰ ਕੁਮਾਰ ਜੇ.ਈ., ਹੁਕਮ ਚੰਦ ਸੈਣੀ, ਨਿਤਿਨ ਬਾਸੋਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਨੇ 'ਫਾਇਰ ਸੇਫ਼ਟੀ ਹਫ਼ਤੇ' ਮੌਕੇ ਚੁੱਕੀ ਸਹੁੰ <br/> ਅਗਲੀ ਖ਼ਬਰ ਏ.ਐੱਸ.ਆਈ. ਜਸਵੀਰ ਸਿੰਘ ਦਾ ਰੋਟਰੀ ਕਲੱਬ ਵਲੋਂ ਸਨਮਾਨ <br/>
Ad Position 24