08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਏ.ਐੱਸ.ਆਈ. ਜਸਵੀਰ ਸਿੰਘ ਦਾ ਰੋਟਰੀ ਕਲੱਬ ਵਲੋਂ ਸਨਮਾਨ <br/>

Ad Position 21
No active advertisement
ਅਜੀਤ ਡੈਸਕ 05-05-2026
ਰੂਪਨਗਰ, 4 ਮਈ (ਗੁਰਪ੍ਰੀਤ ਸਿੰਘ ਹੁੰਦਲ)- ਏ.ਐਸ.ਆਈ. ਜਸਵੀਰ ਸਿੰਘ (ਪੀ.ਐਸ.ਓ., ਡਿਪਟੀ ਕਮਿਸ਼ਨਰ) ਨੂੰ ਉਨ੍ਹਾਂ ਦੀ ਸੇਵਾ, ਇਮਾਨਦਾਰੀ ਤੇ ਸਮਰਪਣ ਭਾਵਨਾ ਲਈ ਰੋਟਰੀ ਕਲੱਬ ਰੂਪਨਗਰ ਵਲੋਂ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਉਨ੍ਹਾਂ ਨੂੰ ਰੋਟਰੀ ਕਲੱਬ ਦੇ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੇ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਤੇ ਵਧੀਕ ਡਿਪਟੀ ਕਮਿਸ਼ਨਰ ਮਿਸ ਚੰਦਰਜਯੋਤੀ ਸਿੰਘ ਵਲੋਂ ਭੇਟ ਕੀਤਾ ਗਿਆ | ਰੋਟਰੀ ਕਲੱਬ ਦੇ ਨੁਮਾਇੰਦੇ ਡਾ. ਆਰ.ਐਸ. ਪਰਮਾਰ ਤੇ ਮੈਂਬਰਾਂ ਵਲੋਂ ਕਿਹਾ ਗਿਆ ਕਿ ਜਸਵੀਰ ਸਿੰਘ ਇੱਕ ਮਿਹਨਤੀ ਪੁਲਿਸ ਅਧਿਕਾਰੀ ਹਨ, ਉਹ ਆਪਣੀਆਂ ਸਰਕਾਰੀ ਡਿਊਟੀਆਂ ਦੇ ਨਾਲ-ਨਾਲ ਵਾਧੂ ਜ਼ਿੰਮੇਵਾਰੀਆਂ ਨੂੰ ਵੀ ਜ਼ਿੰਮੇਵਾਰੀ ਨਾਲ ਨਿਭਾਉਂਦੇ ਹੋਏ ਸਾਥੀ ਕਰਮਚੀਆਂ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ | ਉਨ੍ਹਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਵਿਚ ਡੀ.ਆਈ.ਜੀ. ਪੰਜਾਬ ਵਲੋਂ ਪ੍ਰਸ਼ੰਸਾ ਪੱਤਰ, ਰੂਪਨਗਰ ਦੇ ਵੱਖ-ਵੱਖ ਸੀਨੀਅਰ ਪੁਲਿਸ ਸੁਪਰਡੈਂਟਾਂ ਵਲੋਂ ਸੱਤ ਵਾਰ ਸਨਮਾਨ ਤੇ ਵੱਖ-ਵੱਖ ਡਿਪਟੀ ਕਮਿਸ਼ਨਰਾਂ ਵਲੋਂ ਵੀ ਸੱਤ ਪ੍ਰਸ਼ੰਸਾ ਪੱਤਰ ਸ਼ਾਮਲ ਹਨ | ਉਨ੍ਹਾਂ ਵਲੋਂ ਕੀਤੇ ਗਏ ਰਿਕਾਰਡ 84 ਵਾਰ ਖੂਨਦਾਨ ਲਈ ਸਾਲ 2025 ਵਿਚ ਪੰਜਾਬ ਦੇ ਮਾਨਯੋਗ ਰਾਜਪਾਲ ਪੰਜਾਬ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਪੁਰਸਕਾਰ ਨਾਲ ਨਵਾਜਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਹਰਜੋਤ ਸਿੰਘ ਬੈਂਸ ਵਲੋਂ ਬ੍ਰਹਮਪੁਰ ਲੋਅਰ 'ਚ ਤਿਆਰ ਕੀਤਾ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਅਗਲੀ ਖ਼ਬਰ ਪੱਛਮੀ ਬੰਗਾਲ ਤੇ ਅਸਾਮ 'ਚ ਜਿੱਤ 'ਤੇ ਮੋਰਿੰਡਾ ਵਿਚ ਭਾਜਪਾ ਵਰਕਰਾਂ ਨੇ ਵੰਡੇ ਲੱਡੂ <br/>
Ad Position 24