ਮੋਰਿੰਡਾ, 4 ਮਈ (ਤਰਲੋਚਨ ਸਿੰਘ ਕੰਗ)- ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ ਤੇ ਆਸਾਮ ਵਿਚ ਹੋਈ ਸ਼ਾਨਦਾਰ ਜਿੱਤ ਭਾਜਪਾ ਮੰਡਲ ਮੋਰਿੰਡਾ ਵੱਲੋਂ ਪ੍ਰਧਾਨ ਰਾਜੇਸ਼ ਭਾਟੀਆ ਦੀ ਅਗਵਾਈ ਹੇਠ ਲੱਡੂ ਵੰਡੇ ਗਏ | ਮੋਰਿੰਡਾ ਮੰਡਲ ਦੇ ਵਰਕਰਾਂ ਨੇ ਇੱਕਜੁੱਟ ਹੋ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਇਸ ਮੌਕੇ ਮੰਡਲ ਦੇ ਮੁੱਖ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ 'ਚ ਵਰਕਰਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਸ਼ਿਵਜੋਤ, ਸਵਰਨ ਸਿੰਘ ਸੈਂਪਲਾ, ਸੰਗਤ ਸਿੰਘ ਭਾਮੀਆਂ ਜ਼ਿਲ੍ਹਾ ਜਨਰਲ ਸੈਕਟਰੀ, ਜ਼ਿਲ੍ਹਾ ਸੈਕਟਰੀ ਗੁਰਪ੍ਰੀਤ ਕੌਰ, ਐੱਸ.ਸੀ. ਮੋਰਚਾ ਜ਼ਿਲ੍ਹਾ ਪ੍ਰਧਾਨ ਅੰਜੂ ਬਾਲਾ, ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਮੋਨਿਕਾ ਕੱਕੜ, ਮੰਡਲ ਉਪ ਪ੍ਰਧਾਨ ਰਜਨੀਸ਼ ਖੰਨਾ, ਮੰਡਲ ਜਨਰਲ ਸੈਕਟਰੀ ਅਮਿਤ ਕੁਮਾਰ, ਮੰਡਲ ਮਾਇਨੋਰਿਟੀ ਸੈੱਲ ਪ੍ਰਧਾਨ ਜਰਨੈਲ ਸਿੰਘ, ਮੰਡਲ ਮਹਿਲਾ ਮੋਰਚਾ ਪ੍ਰਧਾਨ ਮੀਨੂੰ ਸ਼ਰਮਾ, ਉਪ ਪ੍ਰਧਾਨ ਮੰਜੂ ਸ਼ਰਮਾ, ਬੀ.ਸੀ. ਮੋਰਚਾ ਪ੍ਰਧਾਨ ਕਸ਼ਮੀਰ ਚੰਦ, ਯੁਵਾ ਮੋਰਚਾ ਗੁਰਪ੍ਰੀਤ ਸਿੰਘ, ਸਾਬਕਾ ਪ੍ਰਧਾਨ ਰੱਮੀ ਕੱਕੜ, ਮੰਗਤ ਰਾਮ ਮੰਗਾ, ਦਵਿੰਦਰ ਸੂਦ, ਵਿਜੇ ਕੁਮਾਰ ਭਾਟਾ, ਗੁਰਪ੍ਰੀਤ ਸਿੰਘ, ਭਾਗ ਸਿੰਘ, ਕਾਲੀ ਭਾਟੀਆ, ਗਰੀਸ਼ ਸ਼ਰਮਾ ਆਦਿ ਹਾਜ਼ਰ ਸਨ |