08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸੀਨੀਅਰ ਸਿਟੀਜ਼ਨ ਕੌਸਲ ਖੇੜੀ ਸਲਾਬਤਪੁਰ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 05-05-2026
ਸ੍ਰੀ ਚਮਕੌਰ ਸਾਹਿਬ, 4 ਮਈ (ਜਗਮੋਹਣ ਸਿੰਘ ਨਾਰੰਗ)- ਸੀਨੀਅਰ ਸਿਟੀਜ਼ਨ ਕੌਂਸਲ ਪਿੰਡ ਖੇੜੀ ਸਲਾਬਤਪੁਰ ਦੀ ਮੀਟਿੰਗ ਪ੍ਰਧਾਨ ਚਰਨਜੀਤ ਸਿੰਘ ਖੇੜੀ (ਰਿਟਾ: ਬੀ.ਡੀ.ਪੀ.ਓ.) ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਭ ਤੋਂ ਪਹਿਲਾਂ ਜਿਨ੍ਹਾਂ ਮੈਂਬਰਾਂ ਦੇ ਮਈ ਮਹੀਨੇ ਵਿਚ ਜਨਮ ਦਿਨ ਹੈ, ਉਨ੍ਹਾਂ ਦਾ ਸਨਮਾਨ ਕੀਤਾ ਗਿਆ ਤੇ ਲੰਮੀ ਉਮਰ ਤੇ ਸਿਹਤਯਾਬੀ ਦੀ ਕਾਮਨਾ ਕੀਤੀ ਗਈ | ਉਪਰੰਤ ਕੌਂਸਲ ਵਲੋਂ ਮਹੀਨੇ ਦੀਆਂ ਸਮਾਜਿਕ ਗਤੀਵਿਧੀਆਂ ਦਾ ਲੇਖਾ ਜੋਖਾ ਕੀਤਾ ਗਿਆ ਤੇ ਫੈਸਲਾ ਕੀਤਾ ਗਿਆ ਕਿ ਪਿੰਡ ਖੇੜੀ ਸਲਾਬਤਪੁਰ ਤੋਂ ਬੇਲਾ-ਰੂਪਨਗਰ ਨੂੰ ਜੋੜਦੀ ਸੜਕ ਜਿਸ ਵਿਚ ਥਾਂ-ਥਾਂ ਖੱਡੇ ਪੈ ਚੁੱਕੇ ਹਨ, ਦੀ ਤੁਰੰਤ ਮੁਰੰਮਤ ਕੀਤੀ ਜਾਵੇ | ਇਸ ਦੌਰਾਨ ਸਮੂਹ ਮੈਂਬਰਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਨਵੇਂ ਬਣੇ ਮੈਂਬਰਾਂ ਦਾ ਸਵਾਗਤ ਵੀ ਕੀਤਾ ਗਿਆ | ਇਸ ਮੌਕੇ ਰਿਟਾ: ਮਾਸਟਰ ਹਰਪਾਲ ਸਿੰਘ, ਲਖਵੀਰ ਸਿੰਘ ਰਿਟਾ: ਬੈਂਕ ਮੈਨੇਜਰ, ਸਾਬਕਾ ਸਰਪੰਚ ਅਮਰ ਸੰਗਰਾਮ ਸਿੰਘ, ਚਰਨ ਸਿੰਘ, ਹਰਦੇਵ ਸਿੰਘ, ਮਨਜੀਤ ਸਿੰਘ, ਦਿਲਬਾਗ ਸਿੰਘ, ਅਮਿ੍ਤ ਸਿੰਘ ਸਮੇਤ ਕਈ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਨਗਰ ਕੌਂਸਲ ਚੋਣਾਂ ਸੰਬੰਧੀ ਸ੍ਰੀ ਚਮਕੌਰ ਸਾਹਿਬ 'ਚ ਮੀਟਿੰਗ ਅਗਲੀ ਖ਼ਬਰ ਬਿਜਨਸ ਬਲਾਸਟਰ ਅਧੀਨ ਲੁਠੇੜੀ ਸਕੂਲ 'ਚ ਲਗਾਈ ਪ੍ਰਦਰਸ਼ਨੀ <br/>
Ad Position 24