ਸ੍ਰੀ ਚਮਕੌਰ ਸਾਹਿਬ, 4 ਮਈ (ਜਗਮੋਹਣ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਲੁਠੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸਿੱਖਿਆ ਵਿਭਾਗ ਵਲੋਂ ਚਲਾਏ ਜਾ ਰਹੇ ਪ੍ਰੋਗਰਾਮ ਬਿਜਨਸ ਬਲਾਸਟਰ ਤਹਿਤ ਸੀਨੀਅਰ ਲੈਕਚਰਾਰ ਤੇ ਇੰਚਾਰਜ ਕੁਲਵੰਤ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਤਿਆਰ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਗਈ | ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਵਿਦਿਆਰਥੀਆਂ ਵਿਚ ਵਪਾਰਕ ਜੁਗਤਾਂ ਪੈਦਾ ਕਰਨ ਲਈ ਚਲਾਈ ਜਾ ਰਹੀ ਇਸ ਮੁਹਿੰਮ ਰਾਹੀਂ ਗਰੁੱਪ ਬਣਾ ਕੇ ਵਿਦਿਆਰਥੀਆਂ ਨੂੰ ਨਵੇਕਲੀ ਵਪਾਰਕ ਜੁਗਤ ਬਣਾਉਣ ਲਈ ਪ੍ਰੇਰਿਆ ਜਾਂਦਾ ਹੈ | ਇਸ ਮੌਕੇ ਲੈਕਚਰਾਰ ਕੁਲਦੀਪ ਕੌਰ, ਸੁਰੀਨਾ ਰਾਏ, ਰਿਤੂ ਸ਼ਰਮਾ, ਸੁਰਮੁੱਖ ਸਿੰਘ ਲੋਟੇ ਧੀਮਾਨ, ਹਰਿੰਦਰ ਕੁਮਾਰ ਕਾਈਨੌਰ ਗੁਰਵਿੰਦਰ ਸਿੰਘ ਹੁੰਦਲ ਪਮੌਰ, ਮਨਿੰਦਰ ਚੱਢਾ, ਜਸਵਿੰਦਰ ਕੌਰ, ਵਰਿੰਦਰ ਵਰਮਾ, ਪਾਰੁਲ ਨੰਦਾ, ਅਮਨਪ੍ਰੀਤ ਕੌਰ, ਮੋਨਿਕਾ ਗੁਪਤਾ, ਲਖਬੀਰ ਸਿੰਘ ਰੰਗੀਆਂ ਆਦਿ ਹਾਜ਼ਰ ਸਨ |