ਸ੍ਰੀ ਅਨੰਦਪੁਰ ਸਾਹਿਬ, 4 ਮਈ (ਕਰਨੈਲ ਸਿੰਘ)- ਸਥਾਨਕ ਸਾਂਈ ਹਸਪਤਾਲ ਦੇ ਮਾਲਕ ਡਾ. ਭਰਤ ਜਸਵਾਲ ਅਤੇ ਡਾ. ਸਾਰਿਕਾ ਜਸਵਾਲ ਵੱਲੋਂ ਮਹਾਂਮਾਈ ਦਾ ਜਾਗਰਨ ਕਰਵਾਇਆ ਗਿਆ | ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਪ੍ਰਸਿੱਧ ਗਾਇਕ ਹੈਪੀ ਸ਼ਾਹਬਾਜ਼ ਵੱਲੋਂ ਆਈਆਂ ਸੰਗਤਾਂ ਨੂੰ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਕਰ ਕੇ ਨਿਹਾਲ ਕੀਤਾ ਗਿਆ ਤੇ ਸਟੇਜ ਐਂਕਰ ਦੀ ਭੂਮਿਕਾ ਸੰਦੀਪ ਭਾਰਦਵਾਜ ਵੱਲੋਂ ਬਾਖ਼ੂਬੀ ਨਿਭਾਈ ਗਈ | ਜਸਵਾਲ ਪਰਿਵਾਰ ਵੱਲੋਂ ਮੰਤਰੀ ਹਰਜੋਤ ਸਿੰਘ ਬੈਂਸ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ 'ਆਪ' ਆਗੂ ਡਾ. ਸੰਜੀਵ ਗੌਤਮ, ਸੋਹਣ ਸਿੰਘ ਬੈਂਸ, ਸੁਰਿੰਦਰਪਾਲ ਸਿੰਘ, ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਡਾ. ਰਣਬੀਰ ਸਿੰਘ, ਕੇਵਲ ਸਿੰਘ ਰਾਣਾ, ਪਿ੍ੰ: ਨਿਰੰਜਨ ਸਿੰਘ ਰਾਣਾ, ਕੁਲਦੀਪ ਪਾਠਕ, ਕਮਲਦੀਪ ਸਿੰਘ, ਡਾ. ਪਰਮਿੰਦਰ ਸ਼ਰਮਾ, ਇੰਦਰਜੀਤ ਕੌਰ, ਦੀਪਕ ਆਂਗਰਾ, ਸਚਿਨ ਕੌਸ਼ਲ, ਡਾ. ਪਲਵਿੰਦਰਜੀਤ ਸਿੰਘ ਕੰਗ, ਡਾ. ਸਤਵਿੰਦਰ ਸਿੰਘ, ਡਾ. ਕੰਚਨ, ਡਾ. ਸਵਿਤਾ, ਡਾ. ਮਨੋਜ ਕੌਸ਼ਲ, ਲੱਕੀ ਕਪਿਲਾ, ਡਾ. ਆਤਮਾ ਸਿੰਘ ਰਾਣਾ, ਮਨਿੰਦਰਪਾਲ ਸਿੰਘ ਮਨੀ, ਹਰਪ੍ਰੀਤ ਸਿੰਘ ਬੱਬਲੂ, ਰਾਜ ਕੁਮਾਰ, ਜਗਜੀਤ ਸਿੰਘ ਅਟਵਾਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਰਿੱਕੀ ਸ਼ਰਮਾ, ਵਿਸ਼ਾਲ ਸ਼ਰਮਾ, ਰਣਜੀਤ ਸਿੰਘ, ਅਜੇ ਕੁਮਾਰ, ਮੁਨੀਸ਼ ਕੁਮਾਰ, ਆਸ਼ੂ ਧੀਮਾਨ, ਲਾਟੀ ਚੰਦਪੁਰ, ਦੱਤਾ ਅਗੰਮਪੁਰ, ਦੀਪਕ ਆਂਗਰਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |