ਬੇਲਾ, 4 ਮਈ (ਮਨਜੀਤ ਸਿੰਘ ਸੈਣੀ)- ਨਜ਼ਦੀਕੀ ਪਿੰਡ ਚੌਂਤਾ ਵਿਖੇ ਸਥਿਤ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਵਿਚ ਇੱਕ ਪ੍ਰੇਰਣਾਦਾਇਕ ਸੇਵਾ ਉਪਰਾਲੇ ਤਹਿਤ ਵਿਦਿਆਰਥੀਆਂ ਦੀ ਫ਼ੀਸ ਅਦਾ ਕੀਤੀ ਗਈ | ਇਹ ਸੇਵਾ ਪ੍ਰੋਫੈਸਰ ਬੀਰ ਦਵਿੰਦਰ ਸਿੰਘ ਮੈਂਬਰ ਪੀ.ਸੀ.ਏ. ਅਪੈਕਸ ਕੌਂਸਲ ਦੀ ਪ੍ਰੇਰਨਾ ਸਦਕਾ ਉਨ੍ਹਾਂ ਦੇ ਸਾਥੀ ਤੇ ਕੈਨੇਡਾ ਨਿਵਾਸੀ ਰਮਨਦੀਪ ਸਿੰਘ ਖੱਟੜਾ ਵਲੋਂ ਨਿਭਾਈ ਗਈ ਜੋ ਅੱਠ ਲੋੜਵੰਦ ਵਿਦਿਆਰਥੀਆਂ ਲਈ ਬਣਦੀ ਕੁੱਲ 4 ਲੱਖ 80 ਹਜ਼ਾਰ ਰੁਪਏ ਦੀ ਸਾਲਾਨਾ ਫ਼ੀਸ ਭਰੀ ਗਈ | ਇਸ ਉਪਰਾਲੇ ਨਾਲ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ | ਇਸ ਮੌਕੇ ਕਰਵਾਏ ਗਏ ਸਾਦੇ ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਅਜਿਹੀਆਂ ਸੇਵਾਵਾਂ ਸਮਾਜ 'ਚ ਸਿੱਖਿਆ ਤੇ ਗੁਰਮਤਿ ਮੁੱਲਾਂ ਨੂੰ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਇਸ ਮੌਕੇ ਪ੍ਰੋ. ਬੀਰ ਦਵਿੰਦਰ ਸਿੰਘ ਬੱਲਾਂ ਪੀ.ਸੀ.ਏ. ਐਪੈਕਸ ਕੌਂਸਲ ਮੈਂਬਰ, ਗਿਆਨੀ ਬਲਜੀਤ ਸਿੰਘ, ਗਿਆਨੀ ਅਮਰੀਕ ਸਿੰਘ, ਗਿਆਨੀ ਹਰਭਜਨ ਸਿੰਘ ਡਾਇਰੈਕਟਰ ਐਜੂਕੇਸ਼ਨ ਤੇ ਪਿ੍ੰਸੀਪਲ ਮਨਿੰਦਰਪਾਲ ਸਿੰਘ ਹਾਜ਼ਰ ਸਨ | ਸਮਾਗਮ ਦੇ ਅੰਤ ਵਿਚ ਪ੍ਰੋਫੈਸਰ ਵੀਰ ਦਵਿੰਦਰ ਸਿੰਘ ਬੱਲਾ ਨੂੰ ਸਨਮਾਨਿਤ ਕੀਤਾ ਗਿਆ ਤੇ ਕੈਨੇਡਾ ਵੱਸਦੇ ਐਨ.ਆਰ.ਆਈ. ਰਮਨਦੀਪ ਸਿੰਘ ਖਟੜਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ ਤੇ ਅਜਿਹੇ ਉਪਰਾਲਿਆਂ ਨੂੰ ਜਾਰੀ ਰੱਖਣ ਦੀ ਅਪੀਲ ਵੀ ਕੀਤੀ ਗਈ |