08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਵਿਸ਼ੇਸ਼ ਮੀਟਿੰਗ

Ad Position 21
No active advertisement
ਅਜੀਤ ਡੈਸਕ 05-05-2026
ਨੂਰਪੁਰ ਬੇਦੀ, 4 ਮਈ (ਹਰਦੀਪ ਸਿੰਘ ਢੀਂਡਸਾ) - ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਰਾਮ ਜੀ ਦਾਸ ਜੱਟਪੁਰ ਵਾਲਿਆਂ ਦੀ ਅਗਵਾਈ 'ਚ ਹੋਈ ਜਿਸ ਵਿਚ ਪੈਨਸ਼ਨਰ ਯੂਨੀਅਨ ਤੇ ਸੀਨੀਅਰ ਸਿਟੀਜ਼ਨ ਕੌਂਸਲ ਨੂਰਪੁਰ ਬੇਦੀ ਵਲੋਂ ਸਾਂਝੇ ਤੌਰ 'ਤੇ ਲਗਾਏ ਜਾਣ ਵਾਲੇ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੈਂਪ ਸਬੰਧੀ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਤੋਂ ਇਲਾਵਾ ਪੈਨਸ਼ਨਰਾਂ ਸਬੰਧੀ ਹੋਰ ਵੀ ਅਹਿਮ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦੇ ਹੋਏ ਜਨਰਲ ਸਕੱਤਰ ਰਜਨੀਸ਼ ਸ਼ਰਮਾ ਤੇ ਬਲਦੇਵ ਸਿੰਘ ਭਾਓਵਾਲ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਸਰਕਾਰ ਵਲੋਂ ਅਣਦੇਖੀ ਕਰਨ 'ਤੇ ਡੂੰਘੀ ਚਿੰਤਾ ਵਿਅਕਤ ਕੀਤੀ ਗੲ | ਬਾਬੂ ਭਜਨ ਲਾਲ ਤੇ ਨਾਨਕ ਸਿੰਘ ਮੂਸਾਪੁਰ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਮੌਜੂਦਾ ਸਰਕਾਰ ਵਲੋਂ ਡੀ.ਏ. ਦੀ ਅਦਾਇਗੀ ਰੋਕਣ ਲਈ ਮੁੜ ਅਦਾਲਤ ਦਾ ਦਰਵਾਜ਼ਾ ਖੱਟ ਖਟਾਉਣ ਦੀ ਨਿੰਦਾ ਕੀਤੀ ਗਈ | ਸਰਪ੍ਰਸਤ ਸੰਤੋਖ ਸਿੰਘ ਸਰਾਂ ਤੇ ਅਜੈਬ ਸਿੰਘ ਬੱਸੀ ਵਲੋਂ ਆਪਣੇ ਅਨੁਭਵ ਸਾਂਝੇ ਕੀਤੇ ਗਏ | ਇਸ ਮੌਕੇ ਮੋਹਨ ਸਿੰਘ ਭੈਣੀ ਨੇ ਦੱਸਿਆ ਕਿ ਇਹ ਕੈਂਪ ਸਥਾਨਕ ਨੂਰਪੁਰ ਬੇਦੀ ਵਿਖੇ ਸੋਸ਼ਲ ਰੂਰਲ ਐਂਡ ਡਿਵੈਲਪਮੈਂਟ ਸੈਂਟਰ ਦੀ ਇਮਾਰਤ ਵਿਚ ਲਗਾਇਆ ਜਾ ਰਿਹਾ ਹੈ | ਜਿਹੜਾ ਕਿ ਨੂਰਪੁਰ ਬੇਦੀ ਰੂਪਨਗਰ ਮੁੱਖ ਸੜਕ ਦੇ ਲਾਗੇ ਸਥਿਤ ਹੈ | ਮੀਟਿੰਗ 'ਚ ਮੁੱਖ ਤੌਰ 'ਤੇ ਰਾਮ ਸਿੰਘ, ਮੋਹਨ ਸਿੰਘ ਨੌਧੇ ਮਾਜਰਾ, ਗੁਰਦਿਆਲ ਸਿੰਘ, ਵੇਦ ਪ੍ਰਕਾਸ਼, ਸ਼ਿੰਗਾਰਾ ਸਿੰਘ ਬੈਂਸ, ਬਲਦੇਵ ਸਿੰਘ ਸਮੀਰੋਵਾਲ, ਭੁਪਿੰਦਰ ਸਿੰਘ, ਗੁਰਮੇਲ ਚੰਦ, ਵਲੀ ਸਿੰਘ ਸੁਖਵਿੰਦਰ ਸਿੰਘ, ਗੁਰਚਰਨ ਸਿੰਘ, ਸੰਤੋਖ ਸਿੰਘ, ਜਗਦੀਸ਼ ਸਿੰਘ, ਕੇਸਰ ਸਿੰਘ, ਨਾਨਕ ਚੰਦ ਰਾਣਾ, ਜੀਤ ਸਿੰਘ ਸਿੰਘਪੁਰ, ਬਲਦੇਵ ਸਿੰਘ, ਨਾਨਕ ਸਿੰਘ, ਮੋਹਨ ਸਿੰਘ ਬਸੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ 'ਚ ਵਿਦਿਆਰਥੀਆਂ ਦੀ ਫ਼ੀਸ ਅਦਾ ਕੀਤੀ ਅਗਲੀ ਖ਼ਬਰ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਵਲੋਂ ਦੁੱਖ ਦਾ ਪ੍ਰਗਟਾਵਾ <br/>
Ad Position 24