ਢੇਰ, 4 ਮਈ (ਸ਼ਿਵ ਕੁਮਾਰ ਕਾਲੀਆ)- ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਅੱਜ ਪਿੰਡ ਗੰਭੀਰਪੁਰ ਵਿਖੇ ਮਾਤਾ ਕਮਲਾ ਦੇਵੀ ਦੀ ਹੋਈ ਮੌਤ 'ਤੇ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਗ੍ਰਹਿ ਪਿੰਡ ਗੰਭੀਰਪੁਰ ਵਿਖੇ ਪਹੁੰਚੇ | ਇਸ ਮੌਕੇ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਮਾਤਾ ਕਮਲਾ ਦੇਵੀ ਦੀ ਮੌਤ ਦੇ ਨਾਲ ਪਿੰਡ ਤੇ ਇਲਾਕੇ ਨੂੰ ਵੱਡਾ ਘਾਟਾ ਪਿਆ ਹੈ | ਉਨ੍ਹਾਂ ਇਸ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ | ਇਸ ਮੌਕੇ ਸਾਬਕਾ ਚੇਅਰਮੈਨ ਰਮੇਸ਼ ਚੰਦ ਦਸਗਰਾ, ਸਾਬਕਾ ਡਾਇਰੈਕਟਰ ਕਮਲਦੇਵ ਜੋਸ਼ੀ, ਸਾਬਕਾ ਚੇਅਰਮੈਨ ਹਰਬੰਸ ਲਾਲ ਮਹਿਦਲੀ, ਸਾਬਕਾ ਸਰਪੰਚ ਸ਼ਰੇਸ਼ ਜੋਸ਼ੀ, ਸਾਬਕਾ ਸਰਪੰਚ ਗੰਭੀਰਪਰ ਮਨਜੀਤ ਕੁਮਾਰ, ਪੰਡਿਤ ਹਰੀਸ਼ ਕੁਮਾਰ, ਪੰਡਿਤ ਗੋਪਾਲ ਚੰਦ, ਰਜਤ ਕੁਮਾਰ, ਗਿਆਨ ਚੰਦ, ਕਾਕਾ ਚੌਧਰੀ, ਹਰਵੇਲ ਸਿੰਘ ਕੁਨਰ, ਇੰਦਰਜੀਤ ਸਿੰਘ ਫ਼ੌਜੀ ਆਦੀ ਹਾਜ਼ਰ ਸਨ |