05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਝਿੰਜੜੀ ਦੇ ਸਮਤਾ ਯੋਗ ਆਸ਼ਰਮ ਵਿਖੇ ਕਰਵਾਇਆ 26ਵਾਂ ਸੰਤ ਸੰਮੇਲਨ <br/>

Ad Position 21
No active advertisement
ਅਜੀਤ ਡੈਸਕ 11-05-2026
ਸ੍ਰੀ ਅਨੰਦਪੁਰ ਸਾਹਿਬ, 10 ਮਈ (ਜੇ ਐਸ ਨਿੱਕੂਵਾਲ)- ਇੱਥੋਂ ਦੇ ਸਮਤਾ ਯੋਗ ਆਸ਼ਰਮ ਵਿਖੇ 26ਵਾਂ ਸਾਲਾਨਾ ਸੰਤ ਸੰਮੇਲਨ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਸੰਤ ਮਹਾਂਪੁਰਸ਼ਾਂ ਨੇ ਸ਼ਿਰਕਤ ਕਰਕੇ ਸੱਚਖੰਡ ਵਾਸੀ ਮਹਾਤਮਾ ਮੰਗਤ ਰਾਮ ਦੀ ਬਾਣੀ ਨਾਲ ਸ਼ਰਧਾਲੂਆਂ ਨੂੰ ਜੋੜਿਆ | ਸੰਤਾਂ ਮਹਾਂਪੁਰਸ਼ਾਂ ਵਲੋਂ ਦੱਸਿਆ ਗਿਆ ਕਿ ਮਨੁੱਖਤਾ ਦਾ ਕਲਿਆਣ ਹੀ ਸਭ ਤੋਂ ਵੱਡੀ ਸੇਵਾ ਹੈ | ਇਸ ਲਈ ਸਾਨੂੰ ਹਰੇਕ ਲੋੜਵੰਦ ਦੇ ਕੰਮ ਆਉਣਾ ਚਾਹੀਦਾ ਹੈ ਤੇ ਇਹ ਹੀ ਅਸਲੀ ਰੱਬ ਦੀ ਭਗਤੀ ਹੈ | ਇਸ ਤੋਂ ਪਹਿਲਾਂ ਵੈਦ ਸੰਜੀਵ ਸ਼ਰਮਾ ਨੇ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਉਪਰਾਲੇ ਜਾਰੀ ਰਹਿਣਗੇ | ਦੱਸਣਯੋਗ ਹੈ ਕਿ ਆਸ਼ਰਮ ਵਿਚ ਵੈਦ ਸੰਜੀਵ ਸ਼ਰਮਾ ਵਲੋਂ ਆਯੁਰਵੈਦਿਕ ਵਿਧੀ ਰਾਹੀ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਜਿੱਥੇ ਉੱਤਰੀ ਭਾਰਤ ਤੋਂ ਵੱਡੀ ਗਿਣਤੀ 'ਚ ਮਰੀਜ਼ ਦਵਾਈਆਂ ਲੈ ਕੇ ਠੀਕ ਹੋ ਰਹੇ ਹਨ | ਸਮਾਗਮ ਦੌਰਾਨ ਨਾਲਾਗੜ੍ਹ ਹਲਕੇ ਤੋਂ ਸਾਬਕਾ ਵਿਧਾਨਕਾਰ ਲਖਵਿੰਦਰ ਸਿੰਘ ਪੱਪੂ ਰਾਣਾ, ਪੰਜਾਬ ਪੁਲਿਸ ਦੇ ਸੇਵਾ ਮੁਕਤ ਡੀ.ਆਈ.ਜੀ. ਦਲਜੀਤ ਸਿੰਘ ਰਾਣਾ, ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਆਰ.ਈ. ਇੰਜੀਨੀਅਰ ਗੁਰਚਰਨ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਵੈਦ ਸੰਜੀਵ ਸ਼ਰਮਾ ਵਲੋਂ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ | ਇਸ ਮੌਕੇ ਸਾਬਕਾ ਸਰਪੰਚ ਰਮਨ ਕੁਮਾਰ ਰੰਮੀ, ਠੇਕੇਦਾਰ ਬਾਲੂ ਰਾਮ, ਸਰਪੰਚ ਅਸ਼ੋਕ ਰਾਣਾ ਬਿੱਲੂ, ਬਲਵੀਰ ਸਿੰਘ ਸੰਗਤਪੁਰ, ਬਹਾਦਰ ਸਿੰਘ ਰਾਣਾ, ਵਿਜੈ ਸ਼ਰਮਾ, ਸੁਨੀਲ ਕੁਮਾਰ, ਕਮਲ ਰਾਣਾ, ਪ੍ਰੇਮ ਸਿੰਘ, ਅਸ਼ਵਨੀ ਕੁਮਾਰ, ਕੁਲਦੀਪ ਪਰਮਾਰ, ਵੀਰਬਲ, ਰਾਮ ਕੁਮਾਰ, ਜਰਮਨ ਸਿੰਘ, ਬੰਟੀ ਕਪਿਲਾ, ਵਿਵੇਕ ਕੁਮਾਰ, ਮਹਿੰਦਰ ਸਿੰਘ, ਸੁਰੇਸ਼ ਕੁਮਾਰ, ਰਾਮ ਸਿੰਘ, ਦਿਨੇਸ਼ ਵਨਗੜ੍ਹ, ਅਜੀਤ ਸਿੰਘ, ਭੋਲਾ, ਕੁੱਕੂ ਠੇਕੇਦਾਰ, ਰਵਿੰਦਰ ਕੁਮਾਰ, ਮੁਕੇਸ਼ ਸ਼ਰਮਾ, ਪਵਨ ਮਹਿੰਦਲੀ, ਸਾਬਕਾ ਚੇਅਰਮੈਨ ਕਮਲਦੇਵ ਜ਼ੋਸੀ, ਰਣਜੀਤ ਕਾਲਾ, ਸੋਨੀ ਭਾਓਵਾਲ, ਪਵਨ ਸ਼ਰਮਾ, ਰਾਮ ਦੇਵ ਸ਼ਰਮਾ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਬਲਵੀਰ ਸਿੰਘ ਭੀਰੀ, ਕੈਪ: ਬਹਾਦਰ ਸਿੰਘ, ਸਾਬਕਾ ਸਰਪੰਚ ਰਜਿੰਦਰ ਸਿੰਘ ਦਬੂੜ, ਨੰਬਰਦਾਰ ਨਿਰੰਜਣ ਦਾਸ ਸ਼ਰਮਾ, ਸੁਖਦੇਵ ਸਿੰਘ, ਮੱਖਣ ਸਿੰਘ, ਸੁੱਚਾ ਸਿੰਘ, ਜ਼ਸਵਿੰਦਰ ਸਿੰਘ, ਨਿਰਮਲ ਕੁਮਾਰ, ਪਿਊਸ਼ ਸ਼ਰਮਾ, ਹਰਿੰਦਰ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨਿਕ ਕੰਪਲੈਕਸ ਰੂਪਨਗਰ ਦੀ ਦੁਰਦਸ਼ਾ ਬਣੀ ਲੋਕਾਂ ਲਈ ਪਰੇਸ਼ਾਨੀਆਂ ਦਾ ਕਾਰਨ <br/> ਅਗਲੀ ਖ਼ਬਰ ਸੁਭਾਸ਼ ਸ਼ਰਮਾ ਵਲੋਂ ਸ਼ੁਰੂ ਕੀਤੀ ਗਈ ਨੰਗਲ 'ਚ 'ਪੋਲ ਖ਼ੋਲ ਯਾਤਰਾ' ਹੋਈ ਸਮਾਪਤ <br/>
Ad Position 24