05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪ੍ਰਸ਼ਾਸਨਿਕ ਕੰਪਲੈਕਸ ਰੂਪਨਗਰ ਦੀ ਦੁਰਦਸ਼ਾ ਬਣੀ ਲੋਕਾਂ ਲਈ ਪਰੇਸ਼ਾਨੀਆਂ ਦਾ ਕਾਰਨ <br/>

Ad Position 21
No active advertisement
ਅਜੀਤ ਡੈਸਕ 11-05-2026
ਰੂਪਨਗਰ, 10 ਮਈ (ਸਤਨਾਮ ਸਿੰਘ ਸੱਤੀ)- ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਬਿਲਕੁਲ ਨੱਕ ਹੇਠਾਂ ਸਾਲਾਂ ਤੋਂ ਚੱਲ ਰਹੀਆਂ ਸਮੱਸਿਆਵਾਂ ਦਾ ਅੱਜ ਤੱਕ ਕੋਈ ਪੱਕਾ ਹੱਲ ਨਹੀਂ ਹੋ ਸਕਿਆ | ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਰੂਪਨਗਰ ਨੇੜੇ ਜੀਵਨ ਜੋਤੀ ਕਲੱਬ ਵਲੋਂ ਸ਼ਿੰਗਾਰੇ ਗਏ ਚੌਂਕ ਦੇ ਵਿਚਕਾਰ ਸਥਿਤ ਗੰਦੇ ਪਾਣੀ ਦੀ ਪੁਲੀ ਲੰਮੇ ਸਮੇਂ ਤੋਂ ਓਵਰਫ਼ਲੋ ਹੋ ਰਹੀ ਹੈ ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਮੱਸਿਆ ਦੇ ਬਿਲਕੁਲ ਨੇੜੇ ਰੂਪਨਗਰ ਡਿਵੀਜ਼ਨ ਦੇ ਕਮਿਸ਼ਨਰ ਦਾ ਦਫ਼ਤਰ ਤੇ ਖੇਤੀਬਾੜੀ ਵਿਭਾਗ ਦਾ ਜ਼ਿਲ੍ਹਾ ਪੱਧਰੀ ਦਫ਼ਤਰ ਸਥਿਤ ਹਨ ਪਰ ਇਸ ਗੰਭੀਰ ਮਸਲੇ ਵੱਲ ਅੱਜ ਤੱਕ ਕੋਈ ਧਿਆਨ ਨਹੀਂ ਦਿੱਤਾ ਗਿਆ | ਇਸ ਦੇ ਨਾਲ ਹੀ ਰੋਟਰੀ ਕਲੱਬ ਦੇ ਪਖਾਨਿਆਂ ਨਾਲ ਲੱਗਦਾ ਖੂੰਜਾ ਵੀ ਬਦਸੂਰਤੀ ਤੇ ਗੰਦਗੀ ਦਾ ਪ੍ਰਤੀਕ ਬਣਿਆ ਹੋਇਆ ਹੈ | ਪ੍ਰਸ਼ਾਸਨਿਕ ਕੰਪਲੈਕਸ ਦਾ ਇਹ ਮੁੱਖ ਪ੍ਰਵੇਸ਼ ਦੁਆਰ ਹਰ ਰੋਜ਼ ਸੈਂਕੜੇ ਲੋਕਾਂ, ਵਕੀਲਾਂ ਤੇ ਮੁਲਾਜ਼ਮਾਂ ਦੀ ਆਵਾਜਾਈ ਦਾ ਕੇਂਦਰ ਹੈ ਪਰ ਇਸ ਖੇਤਰ ਦੀ ਹਾਲਤ ਪੂਰੇ ਪ੍ਰਸ਼ਾਸਨਿਕ ਢਾਂਚੇ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦੀ ਹੈ | ਅੰਦਰੂਨੀ ਹਾਲਾਤ ਵੀ ਕੋਈ ਵੱਖਰੇ ਨਹੀਂ, ਜਿੱਥੇ ਕਈ ਥਾਵਾਂ 'ਤੇ ਪਖਾਨਿਆਂ ਤੇ ਹੋਰ ਬੁਨਿਆਦੀ ਸਹੂਲਤਾਂ ਦੀ ਦੁਰਦਸ਼ਾ ਸਪਸ਼ਟ ਦਿਖਾਈ ਦਿੰਦੀ ਹੈ | ਖੇਤੀਬਾੜੀ ਵਿਭਾਗ ਦੇ ਸਾਹਮਣੇ ਸਥਿਤ ਇੱਕ ਪੁਰਾਣੀ ਖੰਡਰ ਇਮਾਰਤ ਵੀ ਸਾਲਾਂ ਤੋਂ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੈ | ਇੱਥੇ ਅਦਾਲਤੀ ਕੇਸਾਂ ਨਾਲ ਸੰਬੰਧਿਤ ਕਈ ਵਾਹਨ ਕਬਾੜ ਬਣੇ ਪਏ ਹਨ | ਕਈ ਵਾਰ ਸੁਝਾਅ ਦਿੱਤੇ ਗਏ ਕਿ ਇਸ ਖੰਡਰ ਇਮਾਰਤ ਨੂੰ ਢਾਹ ਕੇ ਵਕੀਲਾਂ ਲਈ ਨਵੇਂ ਚੈਂਬਰ ਬਣਾਏ ਜਾਣ, ਪਰ ਅੱਜ ਤੱਕ ਕੋਈ ਫ਼ੈਸਲਾ ਨਹੀਂ ਹੋ ਸਕਿਆ | ਸਥਾਨਕ ਲੋਕਾਂ ਅਤੇ ਪੱਤਰਕਾਰਾਂ ਵਲੋਂ ਵੀ ਕਈ ਵਾਰ ਇਹ ਮਸਲੇ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦੇ ਗਏ ਹਨ | ਮੌਜੂਦਾ ਡਿਪਟੀ ਕਮਿਸ਼ਨਰ ਨੂੰ ਵੀ ਪਹਿਲੀ ਮੀਟਿੰਗ ਦੌਰਾਨ ਇਸ ਬਾਰੇ ਜਾਣੂ ਕਰਵਾਇਆ ਗਿਆ ਸੀ ਪਰ ਮਹੀਨੇ ਬੀਤ ਜਾਣ ਦੇ ਬਾਵਜੂਦ ਹਾਲਾਤ ਜਿਉਂ ਦੇ ਤਿਉਂ ਹਨ | ਓਵਰਫ਼ਲੋ ਹੋ ਰਹੀ ਪੁਲੀ ਕਾਰਨ ਨਵੀਂ ਬਣ ਰਹੀ ਲੁੱਕ ਵਾਲੀ ਸੜਕ ਦਾ ਇੱਕ ਹਿੱਸਾ ਵੀ ਅਧੂਰਾ ਛੱਡਿਆ ਗਿਆ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਹੋਰ ਨੁਕਸਾਨ ਹੋਣ ਦੀ ਸੰਭਾਵਨਾ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਵੱਲ ਕਿੰਨੀ ਜਲਦੀ ਧਿਆਨ ਦਿੰਦਾ ਹੈ ਤੇ ਲੋਕਾਂ ਨੂੰ ਇਸ ਪਰੇਸ਼ਾਨੀ ਤੋਂ ਕਦੋਂ ਤੱਕ ਰਾਹਤ ਮਿਲਦੀ ਹੈ | ਹਾਲਾਂਕਿ ਇਸ ਬਦਸੂਰਤ ਖੂੰਜੇ ਨੂੰ ਸੁੰਦਰ ਬਣਾਉਣ ਤੇ ਟੁੱਟੀ ਹੋਈ ਓਵਰਫ਼ਲੋ ਪੁਲੀ ਨੂੰ ਠੀਕ ਕਰਕੇ ਚੌਕ ਨੂੰ ਨਵਾਂ ਰੂਪ ਦੇਣ ਦੇ ਦਾਅਵੇ ਕਈ ਵਾਰ ਕੀਤੇ ਗਏ ਹਨ ਪਰ ਅੱਜ ਤੱਕ ਇਹ ਦਾਅਵੇ ਹਕੀਕਤ ਦਾ ਰੂਪ ਨਹੀਂ ਲੈ ਸਕੇ |

Ad Position 22
No active advertisement
ਪਿਛਲੀ ਖ਼ਬਰ ਭਾਰਤਮਾਲਾ ਪ੍ਰੋਜੈਕਟ ਤਹਿਤ ਬਣਾਏ ਹਾਈਵੇਅ ਦੇ ਅੰਡਰ ਬਰਿਜਾਂ ਨੂੰ ਅਧੂਰਾ ਛੱਡਣ 'ਤੇ ਇਲਾਕੇ ਦੇ ਕਿਸਾਨਾਂ 'ਚ ਰੋਸ <b... ਅਗਲੀ ਖ਼ਬਰ ਝਿੰਜੜੀ ਦੇ ਸਮਤਾ ਯੋਗ ਆਸ਼ਰਮ ਵਿਖੇ ਕਰਵਾਇਆ 26ਵਾਂ ਸੰਤ ਸੰਮੇਲਨ <br/>
Ad Position 24