05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਭਾਰਤਮਾਲਾ ਪ੍ਰੋਜੈਕਟ ਤਹਿਤ ਬਣਾਏ ਹਾਈਵੇਅ ਦੇ ਅੰਡਰ ਬਰਿਜਾਂ ਨੂੰ ਅਧੂਰਾ ਛੱਡਣ 'ਤੇ ਇਲਾਕੇ ਦੇ ਕਿਸਾਨਾਂ 'ਚ ਰੋਸ <br/>

Ad Position 21
No active advertisement
ਅਜੀਤ ਡੈਸਕ 11-05-2026
ਸ੍ਰੀ ਚਮਕੌਰ ਸਾਹਿਬ, 10 ਮਈ (ਜਗਮੋਹਣ ਸਿੰਘ ਨਾਰੰਗ)- ਇਲਾਕੇ ਅੰਦਰੋਂ ਭਾਰਤਮਾਲਾ ਪ੍ਰੋਜੈਕਟ ਤਹਿਤ ਲੰਘਦੇ ਹਾਈਵੇਅ ਹੇਠ ਬਣਾਏ ਗਏ ਅੰਡਰ ਬਰਿੱਜਾਂ ਨੂੰ ਅਧੂਰਾ ਛੱਡਣ ਕਾਰਨ ਹਾਈਵੇਅ ਅਥਾਰਿਟੀ ਵਿਰੁੱਧ ਇਲਾਕੇ ਦੇ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਲਾਕੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਹੋਰ ਕਿਸਾਨਾਂ ਵਲੋਂ ਇੱਥੇ ਮਾ: ਸੁਰਿੰਦਰਪਾਲ ਸਿੰਘ ਦੇ ਗ੍ਰਹਿ ਵਿਖੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਦੀ ਅਗਵਾਈ ਹੇਠ ਮੀਟਿੰਗ ਕਰਕੇ ਹਾਈਵੇਅ ਅਥਾਰਿਟੀ ਵਲੋਂ ਪਿੰਡ ਗੱਗੋਂ ਵਿਖੇ ਬਣਾਏ ਦਫ਼ਤਰ ਤੇ ਸਟੋਰ ਮੂਹਰੇ 13 ਮਈ ਤੋਂ ਅਣਮਿਥੇ ਸਮੇਂ ਲਈ ਧਰਨਾ ਦੇਣ ਦਾ ਫ਼ੈਸਲਾ ਲੈਂਦਿਆਂ ਕਿਹਾ ਕਿ ਹਾਈਵੇਅ ਦਾ ਨਿਰਮਾਣ ਹੁਣ ਅੰਤਲੇ ਦੌਰ ਵਿਚ ਹੈ ਤੇ ਅਥਾਰਿਟੀ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਸਾਹਮਣੇ ਅੰਡਰ ਬਰਿਜਾਂ ਨੂੰ ਮੁਕੰਮਲ ਕਰਨ ਦੇ ਕੀਤੇ ਵਾਅਦੇ ਤੋਂ ਭੱਜ ਰਹੀ ਹੈ | ਮੀਟਿੰਗ ਤੋਂ ਬਾਅਦ ਕਿਸਾਨ ਆਗੂ ਜਸਪ੍ਰੀਤ ਸਿੰਘ ਗਧਰਾਮ ਨੇ ਦੱਸਿਆ ਕਿ ਇਹ ਅੰਡਰ ਬਰਿੱਜ ਇਲਾਕੇ ਦੇ ਲੋਕਾਂ/ਕਿਸਾਨਾਂ ਲਈ ਸਿਰਦਰਦੀ ਬਣੇ ਹੋਏ ਹਨ ਕਿਉਂਕਿ ਇਨ੍ਹਾਂ ਦੀਆਂ ਹੇਠਲੀਆਂ ਸੜਕਾਂ ਕੱਚੀਆਂ ਤੇ ਥਾਂ-ਥਾਂ ਪਏ ਪੱਥਰ ਕਾਰਨ ਕਈ ਲੋਕ ਡਿਗ ਕੇ ਸੱਟਾਂ ਕਾ ਚੁੱਕੇ ਹਨ ਤੇ ਥੋੜ੍ਹੀ ਜਿਹੀ ਬਰਸਾਤ ਨਾਲ ਹੀ ਇਹ ਥਾਂ ਛੱਪੜ ਦਾ ਰੂਪ ਧਾਰਨ ਕਰ ਜਾਂਦੀ ਹੈ | ਅਥਾਰਿਟੀ ਨੂੰ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਜਦੋਂ ਕੋਈ ਵੀ ਸੁਣਵਾਈ ਨਹੀਂ ਹੋਈ ਤਾਂ ਮਜਬੂਰਨ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਿਆ | ਮੀਟਿੰਗ ਵਿਚ ਹਾਈਵੇਅ ਅਥਾਰਿਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ 13 ਮਈ ਤੋਂ ਪਹਿਲਾਂ ਕੰਮ ਸ਼ੁਰੂ ਨਾ ਹੋਇਆ ਤਾਂ 13 ਮਈ ਤੋਂ ਧਰਨਾ ਸ਼ੁਰੂ ਕੀਤਾ ਜਾਵੇਗਾ ਤੇ ਅਥਾਰਿਟੀ ਦੇ ਕਰਮਚਾਰੀਆਂ/ਅਧਿਕਾਰੀਆਂ ਨੂੰ ਉਥੇ ਪਏ ਕਿਸੇ ਵੀ ਸਾਮਾਨ ਨੂੰ ਚੁੱਕਣ ਨਹੀਂ ਦਿੱਤਾ ਜਾਵੇਗਾ | ਇਸ ਮੌਕੇ ਜੁਝਾਰ ਸਿੰਘ ਸੂਬਾ ਮੀਤ ਪ੍ਰਧਾਨ ਭਾਕਿਯੂ (ਖੋਸਾ), ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਗਧਰਾਮ, ਪਰਗਟ ਸਿੰਘ ਰੌਲੂਮਾਜਰਾ ਜ਼ਿਲ੍ਹਾ ਸਰਪ੍ਰਸਤ ਭਾਕਿਯੂ(ਸਿੱਧੂਪੁਰ), ਸੁਖਵਿੰਦਰ ਸਿੰਘ ਗੱਗੋਂ ਸ਼ੇਰੇ ਪੰਜਾਬ ਕਿਸਾਨ ਯੂਨੀਅਨ, ਪ੍ਰੋ: ਰਮਨ ਧਾਰਨੀ, ਕੁਲਦੀਪ ਸਿੰਘ ਕੋਟਲੀ, ਨੰਬਰਦਾਰ ਰਣਜੀਤ ਸਿੰਘ ਕੋਟਲੀ, ਹਰਜਿੰਦਰ ਸਿੰਘ ਦੁਗਰੀ, ਸਾਧੂ ਸਿੰਘ ਸਾਬਕਾ ਸਰਪੰਚ ਤਾਲਾਪੁਰ, ਕਮਲਜੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੱਗੋਂ ਵਿਖੇ ਵੁਮੈਨ ਸੋਸ਼ਲ ਵੈੱਲਫੇਅਰ ਸੁਸਾਇਟੀ ਤੇ ਪੰਜਾਬ ਕਲਾ ਮੰਚ ਸ੍ਰੀ ਚਮਕੌਰ ਸਾਹਿਬ ਦੀ ਸਾਂਝੀ ਮੀਟਿੰਗ ਅਗਲੀ ਖ਼ਬਰ ਪ੍ਰਸ਼ਾਸਨਿਕ ਕੰਪਲੈਕਸ ਰੂਪਨਗਰ ਦੀ ਦੁਰਦਸ਼ਾ ਬਣੀ ਲੋਕਾਂ ਲਈ ਪਰੇਸ਼ਾਨੀਆਂ ਦਾ ਕਾਰਨ <br/>
Ad Position 24