ਰੂਪਨਗਰ, 11 ਮਈ (ਯਸ਼ਵੰਤ ਬੱਸੀ)- ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਮਰੀਜ਼ਾਂ ਨੂੰ ਮੁਫ਼ਤ ਡਾਇਲਸਿਸ ਦੀ ਇਲਾਜ ਸੇਵਾ ਕਾਰਗਰ ਬਣ ਰਹੀ ਹੈ ਜਿਸ ਰਾਹੀਂ ਲੋੜਵੰਦ ਮਰੀਜ਼ ਸਰਕਾਰੀ ਤੇ ਪੰਜਾਬ ਸਰਕਾਰ ਵਲੋਂ ਸੂਚੀਬੱਧ ਕੀਤੇ ਗਏ ਹਸਪਤਾਲਾਂ ਵਿਚ ਆਪਣਾ ਡਾਇਲਸਿਸ ਮੁਫ਼ਤ ਕਰਵਾ ਰਹੇ ਹਨ | ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਦੱਸਿਆ ਕਿ ਕਿਡਨੀ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਸੁੰਦਰ ਸੇਠੀ ਦਾ ਡਾਇਲਸਿਸ ਇਸ ਵੇਲੇ ਰੂਪਨਗਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ, ਜਿਸ ਨਾਲ ਪਰਿਵਾਰ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ | ਸਿਵਲ ਸਰਜਨ ਦੱਸਿਆ ਕਿ ਸੁੰਦਰ ਸੇਠੀ ਦੀ ਤਰ੍ਹਾਂ ਹੋਰ ਮਰੀਜ਼ਾਂ ਦੇ ਮੁਫ਼ਤ ਸਿਹਤ ਇਲਾਜ ਪ੍ਰੇਰਣਾ ਦਾ ਸਰੋਤ ਹਨ ਤੇ ਇਹ ਸਾਬਤ ਕਰਦਾ ਹੈ ਕਿ ਸਰਕਾਰੀ ਯੋਜਨਾਵਾਂ ਦਾ ਸਹੀ ਤਰੀਕੇ ਨਾਲ ਲਾਭ ਲੈ ਕੇ ਵੱਡੀਆਂ ਬਿਮਾਰੀਆਂ ਦਾ ਇਲਾਜ ਮੁਫ਼ਤ ਕਰਵਾਇਆ ਜਾ ਸਕਦਾ ਹੈ ਜਿਸ ਦੁਆਰਾ ਲੋਕ ਵਾਧੂ ਆਰਥਿਕ ਬੋਝ ਤੇ ਕਰਜ਼ੇ ਦੇ ਜਾਲ ਤੋਂ ਬੱਚ ਸਕਦੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਵਾਉਣ ਅਤੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਉਪਲਬਧ ਸਿਹਤ ਸਹੂਲਤਾਂ ਦਾ ਪੂਰਾ ਲਾਭ ਲੈਣ | ਡਾਇਲਸਿਸ ਕਰਵਾ ਰਹੇ ਸੁੰਦਰ ਸੇਠੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ |