08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਲੋਕ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 12-05-2026
ਨੰਗਲ, 11 ਮਈ (ਗੁਰਪ੍ਰੀਤ ਸਿੰਘ ਗਰੇਵਾਲ)- ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਲੋਕੀਂ ਅੰਤਾਂ ਦਾ ਸੰਤਾਪ ਹੰਢਾਅ ਰਹੇ ਹਨ ਕਿਓਾਕਿ ਥਾਂ-ਥਾਂ ਕੂੜਾ ਇਕੱਠਾ ਹੋ ਗਿਆ ਹੈ | ਘਰਾਂ 'ਚੋਂ ਕੂੜਾ ਨਾ ਚੁੱਕੇ ਜਾਣ ਕਾਰਨ ਲੋਕੀਂ ਰਾਤ ਬਰਾਤੇ ਕੂੜੇ ਦੇ ਲਿਫ਼ਾਫੇ ਸੜਕਾਂ, ਰੇਲ ਪੱਟੜੀਆਂ ਤੇ ਦਰਿਆ 'ਚ ਸੁੱਟ ਰਹੇ ਹਨ | ਡਾ. ਜੀ.ਐੱਸ. ਚੱਠਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਦਖ਼ਲ ਦੇ ਕੇ ਹੜਤਾਲ ਖਤਮ ਕਰਵਾਉਣੀ ਚਾਹੀਦੀ ਹੈ |
ਹੜਤਾਲ ਕਾਰਨ ਲੋਕੀਂ ਮਜਬੂਰ ਹੋ ਕੇ ਕੂੜਾ ਸਾੜ ਰਹੇ ਹਨ | ਸਫ਼ਾਈ ਤੋਂ ਇਲਾਵਾ ਨਗਰ ਕੌਂਸਲ ਖਿੱਤੇ 'ਚ ਬਿਜਲੀ ਨਾਲ ਸਬੰਧਿਤ ਕਾਰਜ ਵੀ ਪ੍ਰਭਾਵਿਤ ਹੋ ਰਹੇ ਹਨ | ਮਿਤੀ 9 ਮਈ ਨੂੰ ਖੰਬੇ ਦਾ ਥਾਂ ਬਦਲਣ ਬਾਰੇ ਜਦੋਂ ਬਿਜਲੀ ਕਾਮੇ ਨੂੰ ਬੇਨਤੀ ਕੀਤੀ ਗਈ ਤਾਂ ਉੱਤਰ ਮਿਲਿਆ 'ਭਾਜੀ ਖੰਬਾ ਆਪੇ ਹੀ ਵੱਢ ਲਓ ਸਾਡੀ ਤਾਂ ਹੜਤਾਲ ਹੈ' | ਇਹ ਘਟਨਾਕ੍ਰਮ ਕਿਲਨ ਏਰੀਆ ਦਾ ਹੈ | ਜ਼ਿਲ੍ਹਾ ਜੁਵੇਨਾਈਲ ਜਸਟਿਸ ਬੋਰਡ ਰੂਪਨਗਰ ਦੀ ਸਾਬਕਾ ਮੈਂਬਰ ਡਾ. ਕੈਲਾਸ਼ ਠਾਕੁਰ ਨੇ ਮੰਗ ਕੀਤੀ ਹੈ ਕਿ ਸਾਰੇ ਕੱਚੇ ਸਫਾਈ ਸੇਵਕ ਰੈਗੂਲਰ ਕੀਤੇ ਜਾਣ ਜੇ ਸਰਕਾਰ ਕਿਸੇ ਕਾਰਨ ਇਹ ਨਹੀਂ ਕਰ ਸਕਦੀ ਤਾਂ ਘੱਟੋ ਘੱਟ ਤਨਖਾਹ ਪੱਚੀ ਹਜ਼ਾਰ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਰੋਸ ਰੈਲੀ ਅੱਜ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਮਰੀਜ਼ਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਕਰ ਰਹੀ ਪ੍ਰਦਾਨ-ਸਿਵਲ ਸਰਜਨ
Ad Position 24