ਨੂਰਪੁਰ ਬੇਦੀ, 13 ਮਈ (ਰਾਜੇਸ਼ ਚੌਧਰੀ ਤਖਤਗੜ੍ਹ)- ਡੀ.ਏ.ਵੀ. ਸੀਨੀਅਰ ਸਕੈਂਡਰੀ ਸਕੂਲ ਤਖਤਗੜ੍ਹ ਵਿਖੇ ਅੱਜ ਸਕੂਲ ਦੇ ਅੱਠਵੀਂ ਅਤੇ ਦਸਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਅੱਵਲ ਆਏ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਹਰਦੀਪ ਸਿੰਘ ਨੇ ਦੱਸਿਆ ਕਿ ਡੀ.ਏ.ਵੀ. ਸਕੂਲ ਤਖ਼ਤਗੜ੍ਹ ਦੀ ਅੱਠਵੀਂ ਅਤੇ ਦਸਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਉਨਾਂ ਦੱਸਿਆ ਕਿ ਇਨਾਂ ਨਤੀਜਿਆਂ ਵਿਚ ਦਸਵੀਂ ਕਲਾਸ ਵਿਚ ਸਕੂਲ ਦੀ ਵਿਦਿਆਰਥਣ ਸੰਜਨਾ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਜਾ ਤੇ ਤਰੁਣ ਗਾਚਲੀ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਜਦਕਿ ਅੱਠਵੀਂ ਦੀ ਬੋਰਡ ਦੀ ਪ੍ਰੀਖਿਆ ਵਿਚ ਸਕੂਲ ਦੇ ਵਿਦਿਆਰਥੀ ਅਸ਼ਮੀਤ ਸਿੰਘ ਨੇ ਪਹਿਲਾ, ਕਰਨਵੀਰ ਸਿੰਘ ਨੇ ਦੂਜਾ ਤੇ ਜੈਸਮੀਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਤੇ ਸਕੂਲ ਸਟਾਫ਼ ਵਲੋਂ ਆਏ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਸਕੂਲ ਦੇ ਅਧਿਆਪਕ ਮੈਡਮ ਸੁਨੀਤਾ ਦੁਵੇਦੀ, ਹਰੀਸ਼ ਸੋਨੀ, ਹਰਸ਼ਰਨ ਸਿੰਘ ਅਤੇ ਹੋਰ ਸਟਾਫ਼ ਨੇ ਵੀ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |