ਨੂਰਪੁਰ ਬੇਦੀ, 13 ਮਈ (ਵਿੰਦਰਪਾਲ ਝਾਂਡੀਆਂ) - ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਮਹੀਨਾਵਾਰ ਮੀਟਿੰਗ ਅਮਰੀਕ ਸਿੰਘ ਸਮੀਰੋਵਾਲ ਦੀ ਪ੍ਰਧਾਨਗੀ ਹੇਠ ਨੂਰਪੁਰ ਬੇਦੀ ਵਿਖੇ ਸਥਿੱਤ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਹੋਈ | ਸਭ ਤੋਂ ਪਹਿਲਾ ਗੁਰਮੀਤ ਸਿੰਘ ਟੱਪਰੀਆਂ, ਮਾਸਟਰ ਜਸਪਾਲ ਸਿੰਘ ਤੇ ਸ਼ੰਮੀ ਚਾਵਲਾ ਦੀ ਹੋਈ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆ ਪੰਜ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿਗ ਵਿਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ | ਵੱਖ-ਵੱਖ ਮਸਲਿਆਂ 'ਤੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਬਲਵੀਰ ਚੰਦ ਝਿੰਜੜੀ, ਸਤਪਾਲ ਸਸਕੌਰ ਜਨਰਲ ਸਕੱਤਰ, ਬਲਵੀਰ ਸਿੰਘ ਧਾਂਦਲੀ, ਬਾਬੂ ਭਜਨ ਸਿੰਘ ਨੇ ਸਾਂਝੇ ਤੌਰ 'ਤੇ ਅਪ੍ਰੈਲ ਮਹੀਨੇ ਦੀ ਪੈਨਸ਼ਨ ਖਾਤਿਆਂ 'ਚ ਲੇਟ ਪਾਉਣ ਤੇ ਪੈਨਸ਼ਨਰਾਂ ਨੂੰ ਖੱਜਲ ਕਰਨ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ | ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭਵਿੱਖ 'ਚ ਖਾਤਿਆਂ ਵਿਚ ਪੈਨਸ਼ਨ ਸਮੇਂ ਸਿਰ ਪਾਉਣ ਲਈ ਸਬੰਧਿਤ ਬੈਂਕਾਂ ਨੂੰ ਲੋੜੀਂਦਾ ਫੰਡ ਸਮੇਂ ਸਿਰ ਜਾਰੀ ਕਰੇ | ਇਸ ਦੌਰਾਨ ਸਰਬ ਸੰਮਤੀ ਨਾਲ ਮਤਾ ਪਾਸ ਕਰਦੇ ਪੈਨਸ਼ਨਰ ਸਾਂਝਾ ਫਰੰਟ ਵਲੋਂ 17 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੰਜਾਬ ਸਰਕਾਰ ਖਿਲਾਫ਼ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ | ਇਸ ਮੌਕੇ ਬਾਬੂ ਕਰਮ ਚੰਦ, ਕਰਮ ਸਿੰਘ ਜੇਤੇਵਾਲ, ਮਹੇਸ਼ ਝੱਜ, ਮਾਸਟਰ ਬਲਵੀਰ ਚੰਦ, ਰਾਮ ਸਰੂਪ, ਮਨਸਾ ਸਿੰਘ, ਸੁਰਜੀਤ ਸਿੰਘ, ਸਗਲੀ ਰਾਮ, ਮਾਸਟਰ ਸ਼ਿਵ ਕੁਮਾਰ, ਰਾਮ ਸਿੰਘ, ਮਾਸਟਰ ਹਰਬੰਸ ਸਿੰਘ, ਮਾਸਟਰ ਸੁਰਿੰਦਰ ਸਿੰਘ, ਮਾਸਟਰ ਸ਼ੰਕਰ ਸਿੰਘ, ਹਰਬੰਸ ਸਿੰਘ, ਮਾਸਟਰ ਹਰਦੇਵ ਸਿੰਘ, ਜਗਤ ਰਾਮ, ਰਾਮ ਕਿ੍ਸ਼ਨ ਖੇੜੀ, ਦਰਸ਼ਨ ਸਿੰਘ, ਮਦਨ ਮੋਹਨ, ਮਾਸਟਰ ਨੰਦ ਸਿੰਘ ਆਦਿ ਹਾਜ਼ਰ ਸਨ |