ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਵਿਸ਼ਵ ਮਾਂ ਦਿਵਸ ਮਨਾਇਆ <br/>
ਅਜੀਤ ਡੈਸਕ
14-05-2026
ਇਸ ਮੌਕੇ ਸਕੂਲ ਮੁਖੀ ਪਿ੍ੰ. ਗੁਰਿੰਦਰ ਕੌਰ ਕਪੂਰ ਨੇ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਗੁਰੂ ਹੁੰਦੀ ਹੈ ਤੇ ਉਸ ਦੇ ਸੰਸਕਾਰ ਹੀ ਬੱਚੇ ਦੇ ਚੰਗੇ ਭਵਿੱਖ ਦੀ ਮਜ਼ਬੂਤ ਨੀਂਹ ਰੱਖਦੇ ਹਨ | ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਸਿਮਤ ਨਹੀਂ ਹੁੰਦੀ, ਸਗੋਂ ਬੱਚਿਆਂ ਵਿਚ ਨੈਤਿਕ ਕਦਰਾਂ-ਕੀਮਤਾਂ ਤੇ ਪਰਿਵਾਰਕ ਸੰਸਕਾਰ ਪੈਦਾ ਕਰਨਾ ਵੀ ਸਕੂਲ ਦਾ ਮੁੱਖ ਉਦੇਸ਼ ਹੈ | ਸਮਾਗਮ ਦੌਰਾਨ ਆਸ਼ੂ ਤੇ ਜਸਪ੍ਰੀਤ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਖ਼ੂਬੀ ਨਿਭਾਈ |