07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਰੂਪਨਗਰ ਜ਼ਿਲ੍ਹੇ ਤੋਂ ਤਿੰਨ ਮਹਿਲਾ ਅਧਿਆਪਕ ਟ੍ਰੇਨਿੰਗ ਲਈ ਅੱਜ ਫਿਨਲੈਂਡ ਰਵਾਨਾ ਹੋਣਗੇ <br/>

Ad Position 21
No active advertisement
ਅਜੀਤ ਡੈਸਕ 16-05-2026
ਰੂਪਨਗਰ, 15 ਮਈ (ਯਸ਼ਵੰਤ ਬੱਸੀ)- ਸਿੱਖਿਆ ਵਿਭਾਗ ਪੰਜਾਬ ਵਲੋਂ ਤੁਰਕੂ ਯੂਨੀਵਰਸਿਟੀ ਫਿਨਲੈਂਡ ਵਿਖੇ 18 ਤੋਂ 29 ਮਈ ਤਕ ਅਧਿਆਪਕਾਂ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ | ਟਰੇਨਿੰਗ ਵਿਚ ਭਾਗ ਲੈਣ ਲਈ ਪੰਜਾਬ ਵਿਚੋਂ 72 ਅਧਿਆਪਕਾ ਦੀ ਚੋਣ ਕੀਤੀ ਗਈ ਹੈ, ਜਿਸ ਵਿਚੋਂ ਰੋਪੜ ਜ਼ਿਲ੍ਹੇ ਤੋਂ ਚੁਣੀਆਂ ਗਈਆਂ ਤਿੰਨ ਅਧਿਆਪਕਾ ਵਿਚ ਸੀਮਾ ਭਾਰਤੀ ਈ.ਟੀ.ਟੀ. ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਪਪਰਾਲਾ ਬਲਾਕ ਸਲੋਰਾ, ਹਰਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਹਵੇਲੀ ਕਲਾਂ ਬਲਾਕ ਰੋਪੜ-2 ਅਤੇ ਜਸਕਮਲ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਗੜਡੋਲੀਆਂ ਸ਼ਾਮਿਲ ਹਨ | ਇਨ੍ਹਾਂ ਅਧਿਆਪਕਾ ਨੇ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼ਮਸ਼ੇਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ | ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਫਿਨਲੈਂਡ ਜਾਣ ਵਾਲੇ ਟੀਚਰਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਦੱਸਿਆ ਕਿ ਅਧਿਆਪਕਾਂ ਦੀ ਸਿਖਲਾਈ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ, ਜਿਸ ਨਾਲ ਪੰਜਾਬ ਦੇ ਅਧਿਆਪਕ ਬਾਹਰਲੇ ਦੇਸ਼ਾਂ ਤੋਂ ਮਿਲੇ ਤਜਰਬੇ ਨਾਲ ਪੰਜਾਬ ਦੀ ਸਿੱਖਿਆ ਨੂੰ ਹੋਰ ਉਚਾਈ ਤੇ ਲੈ ਕੇ ਜਾਣਗੇ | ਇਸ ਟ੍ਰੇਨਿੰਗ ਲਈ ਪੂਰੇ ਪੰਜਾਬ ਦੇ ਅਧਿਆਪਕਾ ਵਲੋਂ ਆਨਲਾਈਨ ਅਪਲਾਈ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਪਹਿਲੀ ਸਕਰੂਟਿਨੀ ਰਾਜ ਸਿੱਖਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਮੋਹਾਲੀ ਵਿਖੇ ਹੋਈ, ਜਿਹੜੇ ਅਧਿਆਪਕ ਸ਼ੋਰਟ ਲਿਸਟ ਕੀਤੇ ਗਏ ਅਧਿਆਪਕਾਂ ਦੀ ਚੋਣ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਵਰਚੁਲ ਇੰਟਰਵਿਊ ਰਾਹੀਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਕੀਤੀ ਗਈ | ਜ਼ਿਕਰਯੋਗ ਹੈ ਕਿ ਇਹਨਾਂ ਅਧਿਆਪਕਾ ਨੂੰ ਅੱਜ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਸੈਕਟਰ 26 ਵਿਖੇ ਫਲੈਗ ਆਫ ਪ੍ਰੋਗਰਾਮ ਉਪਰੰਤ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋਂ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ | ਇਸ ਮੌਕੇ ਜਤਿੰਦਰਪਾਲ ਸਿੰਘ ਐਮ.ਆਈ.ਐਸ. ਕੋਆਰਡੀਨੇਟਰ, ਪਰਮਿੰਦਰ ਭਾਰਤੀ, ਸੁਪਰਡੈਂਟ ਮਲਕੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੋਪੜ ਡਰੱਗਿਸਟ ਐਂਡ ਕੈਮਿਸਟ ਐਸੋਸੀਏਸ਼ਨ ਦੀ ਨੰਗਲ 'ਚ ਹੋਈ ਅਹਿਮ ਮੀਟਿੰਗ ਜ਼ਿਲ੍ਹਾ ਰੂਪਨਗਰ ਤੇ ਸਮੂਹ ਕੈਮਿਸਟ 20 ਨੂੰ... ਅਗਲੀ ਖ਼ਬਰ ਰੈਗੂਲਰ ਨਾ ਕਰਨ ਦੇ ਵਿਰੋਧ ਵੱਜੋਂ ਕੱਚੇ ਕਾਮਿਆਂ ਵਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਮੂਹਰੇ ਰੋਸ ਰੈਲੀ
Ad Position 24