07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਰੈਗੂਲਰ ਨਾ ਕਰਨ ਦੇ ਵਿਰੋਧ ਵੱਜੋਂ ਕੱਚੇ ਕਾਮਿਆਂ ਵਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਮੂਹਰੇ ਰੋਸ ਰੈਲੀ

Ad Position 21
No active advertisement
ਅਜੀਤ ਡੈਸਕ 16-05-2026
ਘਨੌਲੀ, 15 ਮਈ (ਜਸਵੀਰ ਸਿੰਘ ਸੈਣੀ)- ਪਿਛਲੇ ਦਿਨੀ ਪਾਵਰ ਕਾਮ ਮੈਨੇਜਮੈਂਟ ਵਲੋਂ ਸੀ.ਐਚ.ਡਬਲਿਊ., ਸੀ.ਐਚ.ਐਚ. ਕਾਮਿਆਂ ਨੂੰ ਬੋਰਡ ਦੇ ਰੋਲ 'ਤੇ ਲੈ ਕੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਪਰ ਜੋ ਥਰਮਲ ਦੇ ਮਿਹਨਤੀ ਕੱਚੇ ਕਾਮੇ ਦਿਨ ਰਾਤ ਮਿਹਨਤ ਕਰਕੇ ਉਤਪਾਦਨ ਕਰਦੇ ਹਨ | ਉਨ੍ਹਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ | ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਮੇਨ ਗੇਟ 'ਤੇ ਰੋਸ ਰੈਲੀ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕੀਤਾ | ਬੁਲਾਰਿਆਂ ਨੇ ਸੰਬੋਧਨ ਕਰਦਿਆਂ ਹੋਇਆ ਕਿਹਾ ਥਰਮਲ ਦੇ ਮਿਹਨਤੀ ਕੱਚੇ ਕਾਮਿਆਂ ਦਾ ਥਰਮਲ ਦੇ ਉਤਪਾਦਨ ਵਿਚ ਵੱਡਾ ਯੋਗਦਾਨ ਹੈ | ਉਨ੍ਹਾਂ ਨੇ ਕਿਹਾ ਕਿ ਸੰਬੰਧਿਤ ਵਿਭਾਗ ਤੇ ਸਰਕਾਰ ਵਲੋਂ ਸੀ.ਐਚ.ਪੀ. ਕਾਮਿਆਂ ਨੂੰ ਬੋਰਡ 'ਤੇ ਰੋਲ 'ਤੇ ਲੈ ਲਿਆ ਪਰ ਥਰਮਲ ਦੇ ਜੋ ਕੱਚੇ ਕਾਮੇ ਬਹੁਤ ਸਾਲਾਂ ਤੋਂ ਮਿਹਨਤ ਮਸ਼ੱਕਤ ਕਰ ਰਹੇ ਹਨ ਉਨ੍ਹਾਂ ਨੂੰ ਅੱਖੋਂ ਪਰੋਲ਼ੇ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਤੇ ਸੰਬੰਧਿਤ ਵਿਭਾਗ ਥਰਮਲ ਦੇ ਕੱਚੇ ਮੁਲਾਜ਼ਮਾਂ ਤੇ ਜੋ ਸੀ.ਐਚ.ਪੀ. ਮੁਲਾਜ਼ਮਾਂ ਤੇ ਕੰਟੈਕਟ ਸੰਬੰਧੀ ਪੋਲਸੀ ਬਣਾਈ ਹੈ ਉਹ ਥਰਮਲ ਦੇ ਕੱਚੇ ਕਾਮਿਆਂ 'ਤੇ ਵੀ ਲਾਗੂ ਨਹੀਂ ਕਰਦੀ ਤੇ ਥਰਮਲ ਦੇ ਕੱਚੇ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਨੇ ਕਿਹਾ ਕਿ ਥਰਮਲ ਕੱਚੇ ਕਾਮੇ ਯੂਨੀਅਨ ਦਾ ਵਫ਼ਦ ਸੰਬੰਧਿਤ ਵਿਭਾਗ ਦੇ ਹੈੱਡ ਆਫ਼ਿਸ ਪਟਿਆਲੇ ਦੇ ਪਾਵਰਕਾਮ ਮੈਨੇਜਮੈਂਟ ਨੂੰ ਮਿਲਿਆ ਉਨ੍ਹਾਂ ਨੇ ਭਰੋਸਾ ਦਿੱਤਾ ਕਿ 19 ਮਈ ਤੱਕ ਸਰਕਾਰ ਨਾਲ ਮੀਟਿੰਗ ਦੌਰਾਨ ਥਰਮਲ ਦੇ ਕੱਚੇ ਕਾਮਿਆਂ ਨੂੰ ਰੈਗੂਲਰ ਹੋਣ ਦੀ ਖ਼ੁਸ਼ਖ਼ਬਰੀ ਮਿਲ ਸਕਦੀ ਹੈ | ਉਨ੍ਹਾਂ ਨੇ ਕਿਹਾ ਜੇਕਰ 19 ਤਰੀਕ ਤੋਂ ਬਾਅਦ ਮਸਲਿਆਂ ਦਾ ਹੱਲ ਨਹੀਂ ਹੋਇਆ ਤਾਂ ਮੰਤਰੀਆਂ ਦਾ ਘਿਰਾਓ ਤੇ ਵੱਡੇ ਸੰਘਰਸ਼ ਉਲੀਕੇ ਜਾਣਗੇ | ਰੈਲੀ ਨੂੰ ਹਰਮੇਸ਼ ਧੀਮਾਨ, ਮਹਿੰਦਰ ਸਿੰਘ, ਆਰ.ਕੇ. ਤਿਵਾੜੀ, ਪ੍ਰਗਟ ਸਿੰਘ ਘਨੌਲੀ, ਜਗਵਿੰਦਰ ਸਿੰਘ , ਬਲਵਿੰਦਰ ਸਿੰਘ, ਸਿਮਰਨਜੀਤ ਸਿੰਘ ਨੀਲੋਂ, ਬਲਵਿੰਦਰ ਸਿੰਘ ਸਸਕੌਰ, ਤਰਨ ਲੋਤਰਾ, ਮਹਿੰਦਰ ਸਿੰਘ , ਸੁਖਵਿੰਦਰ ਸਿੰਘ ਅਮਰਜੀਤ ਸਿੰਘ, ਜਸਕਰਨ ਸਿੰਘ, ਰਜਿੰਦਰ ਸਿੰਘ ਪਵਨਪ੍ਰੀਤ ਸਿੰਘ, ਬਜਿੰਦਰ ਕੁਮਾਰ, ਕੁਲਦੀਪ ਮਿਨਹਾਸ, ਬਲਜੀਤ ਸਿੰਘ, ਗੁਰਚਰਨ ਸਿੰਘ, ਸੁਖਦੀਪ ਸਿੰਘ, ਗਗਨਦੀਪ ਸਿੰਘ ਹਰਜਿੰਦਰ ਸਿੰਘ, ਸਾਹਿਲ ਕੁਮਾਰ ਕੁਲਵਿੰਦਰ ਸਿੰਘ, ਮੱਖਣ ਸਿੰਘ, ਜਸਕਰਨ ਸਿੰਘ ਨੇ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਰੂਪਨਗਰ ਜ਼ਿਲ੍ਹੇ ਤੋਂ ਤਿੰਨ ਮਹਿਲਾ ਅਧਿਆਪਕ ਟ੍ਰੇਨਿੰਗ ਲਈ ਅੱਜ ਫਿਨਲੈਂਡ ਰਵਾਨਾ ਹੋਣਗੇ <br/> ਅਗਲੀ ਖ਼ਬਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਸੰਬੰਧੀ ਜਥੇਦਾਰ ਗੜਗੱਜ ਤੇ ਜਸਟਿਸ ਸੋਢੀ ਵਿਚਾਲੇ ਹੋਈ ਗੰਭੀਰ ਵਿ...
Ad Position 24