05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨੰਬਰਦਾਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 16-05-2026
ਸ੍ਰੀ ਅਨੰਦਪੁਰ ਸਾਹਿਬ, 15 ਮਈ (ਕਰਨੈਲ ਸਿੰਘ)- ਨੰਬਰਦਾਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਅੱਜ ਸਥਾਨਕ ਕੋਰਟ ਕੰਪਲੈਕਸ ਵਿਖੇ ਯੂਨੀਅਨ ਦੇ ਪ੍ਰਧਾਨ ਨੰਬਰਦਾਰ ਬਚਨ ਦਾਸ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਨੰਬਰਦਾਰਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸੰਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ | ਪ੍ਰਧਾਨ ਬਚਨ ਦਾਸ ਨੇ ਦੱਸਿਆ ਕਿ ਜਥੇਬੰਦੀ ਦੀ ਮੀਟਿੰਗ ਉਪਰੰਤ ਯੂਨੀਅਨ ਵਲੋਂ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਸੰਦੀਪ ਕੁਮਾਰ ਮੀਟਿੰਗ ਕੀਤੀ ਗਈ | ਮੀਟਿੰਗ 'ਚ ਸਬ-ਡਵੀਜ਼ਨ ਅਧੀਨ ਆਉਂਦੇ ਇਲਾਕਿਆਂ 'ਚ ਜ਼ਮੀਨ ਦੇ ਕੂਲੈਕਟਰ ਰੇਟਾਂ, ਨੰਬਰਦਾਰੀ ਜੱਦੀ ਪੁਸ਼ਤੀ ਕਰਨ, ਨੰਬਰਦਾਰਾਂ ਦੇ ਮਾਣ ਭੱਤੇ 'ਚ ਵਾਧਾ ਕਰਨ, ਤਹਿਸੀਲ ਕੈਪਲੈਕਸ ਦੀ ਬੰਦ ਪਈ ਕੰਨਟੀਨ ਨੂੰ ਮੁੜ ਚਾਲੂ ਕਰਨ, ਸਾਉਣੀ ਫਸਲ ਲਈ ਬੀਜ ਤੇ ਖਾਦਾਂ ਦਾ ਢੁਕਵਾਂ ਪ੍ਰਬੰਧ ਕਰਨ ਲਈ ਲੋੜੀਂਦੇ ਕਦਮ ਉਠਾਉਣ ਦੀ ਮੰਗ ਕੀਤੀ ਗਈ | ਇਸ ਮੌਕੇ ਨੰਬਰਦਾਰ ਨਿਰੰਜਣ ਦਾਸ ਝਿੰਜੜੀ, ਮਹਿੰਦਰ ਸਿੰਘ ਖਾਨਪੁਰ, ਰਜਿੰਦਰ ਸਿੰਘ ਅਟਾਰੀ, ਗੁਰਚਰਨ ਸਿੰਘ ਰਾਮਪੁਰ, ਫੁਮਣ ਸਿੰਘ ਚੰਦਪੁਰ ਬੇਲਾ, ਤੇਜਾ ਸਿੰਘ ਪਿ ੍ਰਥੀਪੁਰ, ਨੰਬਰਦਾਰ ਹਰੀ ਸਿੰਘ, ਦਿਨੇਸ਼ ਕੁਮਾਰ ਕੋਟਲਾ, ਨੰਬਰਦਾਰ ਰਾਧੇ ਸ਼ਾਮ, ਨੰਬਰਦਾਰ ਰਵਿੰਦਰ ਸਿੰਘ, ਨੰਬਰਦਾਰ ਰਾਮ ਪ੍ਰਕਾਸ਼ ਅਗੰਮਪੁਰ, ਯਸਪਾਲ ਲਮਲੈਹੜੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨੂੰ ਬਸਪਾ ਦਾ ਸਮਰਥਨ-ਭੈਣੀ <br/> ਅਗਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਵਲੋਂ 23 ਮਈ ਦੇ ਸੰਘਰਸ਼ ਲਈ ਤਿਆਰੀਆਂ ਜਾਰੀ <br/>
Ad Position 24
No active advertisement