25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮਾਤਾ ਨੈਣਾਂ ਦੇਵੀ ਮੰਦਰ ਜਟਵਾਹੜ ਤੋਂ 25ਵੇਂ ਜਾਗਰਣ ਤੇ ਭੰਡਾਰੇ ਦੇ ਸੰਬੰਧ 'ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਜਟਵਾਹੜ ਤੋਂ ਮਾਤਾ ਨੈਣਾਂ ਦੇਵੀਂ ਮੰਦਰ ਤੋਂ ਸਜਾਈ ਗਈ ਵਿਸ਼ਾਲ ਸਜਾਈ ਗਈ ਸ਼ੋਭਾ ਯਾਤਰਾ ਦੇ ਵੱਖ-ਵੱਖ ਦਿ੍ਸ਼ | ਤਸਵੀਰਾਂ: ਵਿੰਦਰਪਾਲ ਝਾਂਡੀਆਂ <br/> 18-05-2026
ਨੂਰਪੁਰ ਬੇਦੀ, 17 ਮਈ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਜਟਵਾਹੜ ਵਿਖੇ ਸਥਿਤ ਜੈ ਮਾਤਾ ਨੈਣਾਂ ਮੰਦਰ ਤੋਂ ਸਮੂਹ ਸੰਗਤਾਂ ਦੇ ਪੂਰਨ ਸਹਿਯੋਗ ਨਾਲ 18 ਮਈ ਨੂੰ ਕਰਵਾਏ ਜਾ ਰਹੇ ਸਲਾਨਾ ਵਿਸ਼ਾਲ ਜਾਗਰਣ ਤੇ ਭੰਡਾਰੇ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ | ਇਹ ਸ਼ੋਭਾ ਯਾਤਰਾ ਮੰਦਰ ਤੋਂ ਖੁੱਲ੍ਹੀ ਜੀਪ ਵਿਚ ਮਾਤਾ ਨੈਣਾਂ ਦੇਵੀਂ ਦੀ ਮੂਰਤੀ ਸੁਸ਼ੋਭਿਤ ਕਰਕੇ ਉਕਤ ਮੰਦਰ ਤੋਂ ਸ਼ੁਰੂ ਹੋ ਕੇ ਕਸਾਣਾ ਵਾਸ, ਬਾਹਮਣ ਮਾਜਰਾ, ਢਾਹਾਂ, ਟਿੱਬਾ ਨੰਗਲ, ਝਾਂਡੀਆਂ ਖ਼ੁਰਦ ਝਾਂਡੀਆਂ ਕਲਾਂ ਤੋ ਹੁੰਦੀ ਹੋਈ ਮੁੜ ਮੰਦਰ ਵਿਖੇ ਸੰਪੂਰਨ ਹੋਈ | ਸ਼ੋਭਾ ਯਾਤਰਾ ਦਾ ਵੱਖ-ਵੱਖ ਪਿੰਡਾਂ ਵਿਚ ਸਮੂਹ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ | ਇਸ ਦੌਰਾਨ ਮਹਾਂਮਾਈ ਦੇ ਭਗਤਾਂ ਵਲੋਂ ਯਾਤਰਾ ਨਾਲ ਚੱਲ ਰਹੀਆਂ ਸੰਗਤਾਂ ਲਈ ਚਾਹ, ਪਕੌੜਿਆਂ, ਠੰਢੇ ਦੁੱਧ, ਕੋਲਡ ਰਿੰਕ, ਦਹੀ ਭੱਲੇ ਸੇਬ, ਕੇਲੇ ਆਦਿ ਸਮੇਤ ਹੋਰ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਹੋਏ ਸਨ | ਯਾਤਰਾ ਦੇ ਨਾਲ ਸਕੂਟਰ, ਮੋਟਰਸਾਈਕਲ, ਟਰੈਕਟਰਾਂ, ਕਾਰਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਮਹਾਂਮਾਈ ਦੇ ਜੈਕਾਰਿਆਂ ਦੇ ਨਾਲ ਗੁਣਗਾਨ ਕਰਦੀਆਂ ਨਾਲ ਚੱਲ ਰਹੀਆਂ ਸਨ | ਇਸ ਮੌਕੇ 'ਤੇ ਪ੍ਰਧਾਨ ਪਿ੍ਥੀ ਸਿੰਘ, ਅਮਰਜੀਤ ਬਿੱਟੂ ਸ਼ਰਮਾਂ, ਜੈ ਸਿੰਘ, ਬਲਵੀਰ ਸਿੰਘ ਸਰਪੰਚ, ਨੰਬਰਦਾਰ ਰੂਪ ਸਿੰਘ, ਕੇਸਰ ਸਿੰਘ ਸਾਬਕਾ ਸਰਪੰਚ ਪੰਡਿਤ ਜਗਦੀਸ਼ ਚੰਦਰ, ਨਰੇਸ਼ ਸ਼ਰਮਾਂ, ਭਜਨ ਲਾਲ ਚੌਹਾਨ, ਮਦਨ ਲਾਲ ਚੌਹਾਨ, ਦਵਿੰਦਰ ਚੌਹਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਮਹਿੰਦਰ ਕੌਰ ਦੀ ਮੌਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਗੁਰਦੁਆਰਾ ਨਾਨਕ ਦਰਬਾਰ ਸਾਲਾਨਾ ਸਮਾਗਮ ਕਰਵਾਇਆ <br/>
Ad Position 24