09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਿਹਤ ਵਿਭਾਗ ਵਲੋਂ ਐਨ. ਸੀ. ਸੀ. ਅਕੈਡਮੀ ਵਿਖੇ ਜਾਗਰੂਕਤਾ ਪ੍ਰੋਗਰਾਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਰੂਪਨਗਰ, 21 ਮਈ (ਯਸ਼ਵੰਤ ਬੱਸੀ) - ਸਿਹਤ ਵਿਭਾਗ ਦੀ ਟੀਮ ਵਲੋਂ ਨੈਸ਼ਨਲ ਕੈਡਟ ਕੋਰਪਸ ਅਕੈਡਮੀ ਰੂਪਨਗਰ ਵਿਖੇ ਐਨ. ਸੀ. ਸੀ. ਕੈਡਿਟਸ ਨੂੰ ਡੇਂਗੂ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਜਾਗਰੂਕਤਾ ਪ੍ਰੋਗਰਾਮ ਦੌਰਾਨ ਵਿਸ਼ਾ ਮਾਹਿਰ ਡਾ.ਹਰਸ਼ਰਨ ਕੌਰ ਨੇ ਕੈਡਿਟਸ ਨੂੰ ਡੇਂਗੂ ਬਿਮਾਰੀ ਦੇ ਲੱਛਣ, ਫੈਲਾਅ ਅਤੇ ਬਚਾਅ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਉਨ੍ਹਾਂ ਗਰਮੀ ਦੇ ਮੌਸਮ 'ਚ ਲੂ ਤੋਂ ਬਚਣ ਲਈ ਸਾਵਧਾਨੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਪਹਿਰ ਸਮੇਂ ਧੁੱਪ ਵਿਚ ਜਾਣ ਤੋਂ ਬਚਾਅ ਕਰਨ ਦੇ ਨਾਲ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ | ਇਸ ਮੌਕੇ ਸੂਬੇਦਾਰ ਮੇਜਰ ਹਰਵਿੰਦਰ ਸਿੰਘ, ਸੂਬੇਦਾਰ ਰਣਜੀਤ ਸਿੰਘ, ਨਾਇਬ ਸੂਬੇਦਾਰ ਵਿਨੋਦ ਕੁਮਾਰ ਸੈਣੀ, ਸੂਬੇਦਾਰ ਨੀਰਜ ਭਾਰਦਵਾਜ, ਏ.ਐੱਮ.ਓ. ਦਿਲਬਾਗ ਸਿੰਘ, ਸਿਹਤ ਸੁਪਰਵਾਈਜ਼ਰ ਰਣਜੀਤ ਸਿੰਘ ਤੇ ਅਕੈਡਮੀ ਦੇ ਹੋਰ ਕਰਮਚਾਰੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ 23 ਨੂੰ
Ad Position 24