08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਭਾਰਤ ਵਿਕਾਸ ਪ੍ਰੀਸ਼ਦ ਤਖ਼ਤਗੜ੍ਹ ਇਕਾਈ ਦੀ ਵਰਚੂਅਲ ਮੀਟਿੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਨੂਰਪੁਰ ਬੇਦੀ, 21 ਮਈ (ਵਿੰਦਰਪਾਲ ਝਾਂਡੀਆਂ)- ਭਾਰਤ ਵਿਕਾਸ ਪ੍ਰੀਸ਼ਦ ਦੀ ਤਖ਼ਤਗੜ੍ਹ ਇਕਾਈ ਦੀ ਇੱਕ ਵਰਚੂਅਲ ਮੀਟਿੰਗ ਹੋਈ | ਇਸ ਤੋਂ ਬਾਅਦ ਮੀਟਿੰਗ ਵਿਚ ਗੁਰੂ ਵੰਦਨ ਵਿਦਿਆਰਥੀ ਅਭਿਨੰਦਨ ਪ੍ਰੋਜੈਕਟ ਤਹਿਤ ਸਕੂਲਾਂ ਵਿਚ ਅਧਿਆਪਕਾਂ ਦੇ ਸਨਮਾਨ ਤੇ ਹੋਣਹਾਰ ਵਿਦਿਆਰਥੀਆਂ ਦੇ ਅਭਿਨੰਦਨ ਲਈ ਸਮਾਗਮ ਕਰਵਾਉਣ ਦਾ ਫ਼ੈਸਲਾ ਲਿਆ ਗਿਆ | ਇਸ ਤੋਂ ਇਲਾਵਾ ਆਰਥਿਕ ਤੌਰ 'ਤੇ ਕਮਜ਼ੋਰ ਤੇ ਲੋੜਵੰਦ ਲੋਕਾਂ ਨੂੰ ਆਤਮਨਿਰਭਰ ਬਣਾਉਣ ਲਈ ਸਵਰੋਜ਼ਗਾਰ ਯੋਜਨਾਵਾਂ ਵਿਚ ਸਹਿਯੋਗ ਦੇਣ 'ਤੇ ਵੀ ਸਹਿਮਤੀ ਬਣੀ | ਮੈਂਬਰਾਂ ਨੂੰ ਅਜਿਹੇ ਲੋੜਵੰਦ ਵਿਅਕਤੀਆਂ ਦੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਗਈ | ਇਸ ਦੌਰਾਨ ਮਹਿਲਾਵਾਂ ਤੇ ਨੌਜਵਾਨ ਲੜਕੀਆਂ ਨੂੰ ਆਤਮਨਿਰਭਰ ਬਣਾਉਣ ਦੇ ਉਦੇਸ਼ ਨਾਲ ਸਿਲਾਈ ਸੈਂਟਰ ਸ਼ੁਰੂ ਕਰਨ 'ਤੇ ਵੀ ਸਹਿਮਤੀ ਬਣੀ | ਇਸ ਲਈ ਲੋੜੀਂਦੇ ਸਰੋਤਾਂ ਤੇ ਥਾਂ ਦੀ ਵਿਵਸਥਾ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਮੈਂਬਰਾਂ ਨੇ ਵਾਤਾਵਰਣ ਦਿਵਸ ਮੌਕੇ ਰੁੱਖ ਲਗਾਉਣ, ਸਫ਼ਾਈ ਮੁਹਿੰਮ ਚਲਾਉਣ ਤੇ ਇਲਾਕੇ ਦੇ ਪਹਾੜੀ ਖੇਤਰਾਂ ਅਤੇ ਜਨਤਕ ਥਾਵਾਂ ਦੀ ਸਫ਼ਾਈ ਕਰਨ ਦਾ ਫ਼ੈਸਲਾ ਵੀ ਕੀਤਾ | ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਮਰ ਕੈਂਪ ਲਗਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ | ਇਸ ਦੇ ਨਾਲ ਹੀ ਸ਼ਾਖਾ ਵਲੋਂ ਘੱਟੋ-ਘੱਟ 10 ਗੋਲਕਾਂ ਵੰਡਣ ਦਾ ਟੀਚਾ ਵੀ ਨਿਰਧਾਰਿਤ ਕੀਤਾ ਗਿਆ ਤੇ ਸਾਰੇ ਮੈਂਬਰਾਂ ਨੂੰ ਇਸ ਵਿਚ ਸਰਗਰਮ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ | ਮੀਟਿੰਗ 'ਚ ਪ੍ਰਧਾਨ ਸੀਮਾ ਸ਼ਰਮਾ, ਜਨਰਲ ਸੈਕਟਰੀ ਕੁਮਾਰੀ ਅਨਾਮਿਕਾ, ਸਾਬਕਾ ਪ੍ਰਧਾਨ ਸੰਜੀਵ ਭੰਡਾਰੀ, ਪਿ੍ੰਸੀਪਲ ਵਰਿੰਦਰ ਸ਼ਰਮਾ, ਸ਼ਸ਼ੀਕਾਂਤ ਚੰਦਨ ਤਖਤਗੜ੍ਹ, ਸੰਤੋਸ਼ ਰਾਣਾ, ਦਿਨੇਸ਼ ਕੌਸ਼ਿਕ, ਰਾਜ ਕੁਮਾਰ ਖੋਸਲਾ, ਦਵਿੰਦਰ ਸੈਣੀ ਲੋਕੇਸ਼ ਮੋਹਨ ਸ਼ਰਮਾ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਲੋਂ ਸਾਂਝੀ ਰਣਨੀਤੀ ਤਹਿਤ ਕਾਰਵਾਈ ਤੇਜ਼ <br/> ਅਗਲੀ ਖ਼ਬਰ ਅਧਿਆਪਕਾਂ ਦੇ ਰੁਝੇਵਿਆਂ ਕਾਰਨ ਮਾਨ ਦਲ ਵਲੋਂ ਸਕੂਲਾਂ 'ਚ ਛੁੱਟੀਆਂ ਦੀ ਮੰਗ
Ad Position 24