08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕਕੌਟ ਦੇ ਜੰਗਲ ਨੂੰ ਅੱਗ ਨੇ ਲਪੇਟ 'ਚ ਲਿਆ, ਜੰਗਲੀ ਸੰਪਤੀ ਤੇ ਜੰਗਲੀ ਜਾਨਵਰਾਂ ਤੇ ਜੀਵ-ਜੰਤੂਆਂ ਨੂੰ ਪੁੱਜਿਆ ਨੁਕਸਾਨ

Ad Position 21
repet_subhas-goyals [Copy P29]
ਪਿੰਡ ਕਕੌਟ ਦੇ ਜੰਗਲ ਨੂੰ ਲੱਗੀ ਅੱਗ | ਤਸਵੀਰਾਂ : ਅੰਮਿ੍ਤਪਾਲ ਸਿੰਘ ਬੰਟੀ <br/> 22-05-2026
ਪੁਰਖਾਲੀ, 21 ਮਈ (ਅੰਮਿ੍ਤਪਾਲ ਸਿੰਘ ਬੰਟੀ)- ਇੱਕ ਪਾਸੇ ਜਿੱਥੇ ਪੈ ਰਹੀ ਰਿਕਾਰਡਤੋੜ ਗਰਮੀ ਨੇ ਪਹਿਲਾਂ ਹੀ ਆਮ ਲੋਕਾਂ ਦੀ ਜਾਨ ਸੁਕਾਈ ਹੋਈ ਹੈ ਅਤੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ ਉੱਥੇ ਹੀ ਅੱਜ ਦੁਪਹਿਰ ਵੇਲੇ ਪਿੰਡ ਕਕੌਟ ਦੇ ਜੰਗਲ ਵਿਚ ਅਚਾਨਕਅੱਗ ਲੱਗ ਗਈ | ਇਸ ਅੱਗ ਕਾਰਨ ਜਿੱਥੇ ਇਲਾਕੇ ਦੇ ਵਾਤਾਵਰਨ ਨੂੰ ਬਹੁਤ ਵੱਡਾ ਨੁਕਸਾਨ ਪਹੁੰਚ ਰਿਹਾ ਹੈ ਤੇ ਚਾਰੋ ਤਰਫ਼ ਧੂੰਆਂ ਹੀ ਧੂੰਆਂ ਫੈਲ ਗਿਆ ਹੈ | ਇਸ ਅੱਗ ਨਾਲ ਸਭ ਤੋਂ ਵੱਡੀ ਮਾਰ ਜੰਗਲੀ ਜਾਨਵਰਾਂ ਤੇ ਜੰਗਲੀ ਜੀਵ-ਜੰਤੂਆਂ 'ਤੇ ਪਈ ਹੈ | ਜੰਗਲ ਵਿਚ ਰਹਿਣ ਵਾਲੇ ਬੇਜ਼ੁਬਾਨ ਜਾਨਵਰ ਤੇ ਪੰਛੀ ਇਸ ਅੱਗ ਦੀ ਲਪੇਟ ਵਿਚ ਆ ਗਏ ਹਨ | ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕਈ ਜੀਵਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ ਜਿਸ ਕਾਰਨ ਭਾਰੀ ਮਾਤਰਾ ਵਿਚ ਜੰਗਲੀ ਜੀਵਾਂ ਦੇ ਨਸ਼ਟ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਅੱਗ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ | ਇਸ ਸਬੰਧ ਤੇ ਇਲਾਕਾ ਵਾਸੀਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਪਹਿਲਾਂ ਹੀ ਗਰਮੀ ਦਾ ਵੱਡਾ ਕਹਿਰ ਵਾਪਰ ਰਿਹਾ ਹੈ ਦੂਜੇ ਪਾਸੇ ਜੰਗਲਾਂ ਨੂੰ ਲੱਗ ਰਹੀਆਂ ਭਿਆਨਕ ਅੱਗਾਂ ਆਮ ਇਨਸਾਨਾਂ ਅਤੇ ਜੰਗਲੀ ਜਾਨਵਰਾਂ ਤੇ ਜੀਵ ਜੰਤੂਆਂ ਦੇ ਹੋਰ ਵੱਡਾ ਖ਼ਤਰਾ ਬਣ ਗਈਆਂ ਹਨ ਜਿਸ ਵੱਲ ਸਰਕਾਰ, ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਦਾ ਕੋਈ ਵੀ ਧਿਆਨ ਨਹੀਂ ਹੈ | ਲੋਕਾਂ ਨੇ ਕਿਹਾ ਕਿ ਭਾਵੇਂ ਕਿ ਜੰਗਲਾਤ ਵਿਭਾਗ ਵਲੋਂ ਬਰਸਾਤ ਦੇ ਸੀਜ਼ਨ ਦੌਰਾਨ ਜੰਗਲਾਂ ਅੰਦਰ ਕਰੋੜਾਂ ਰੁਪਏ ਦੇ ਬੂਟੇ ਲਗਾਏ ਜਾਂਦੇ ਹਨ ਪਰ ਇਸ ਦੇ ਬਾਵਜੂਦ ਜੰਗਲ ਦੀ ਰਕਬਾ ਵਧਣ ਦੀ ਥਾਂ ਜੰਗਲੀ ਰਕਬਾ ਬਹੁਤ ਜ਼ਿਆਦਾ ਘੱਟ ਰਿਹਾ ਹੈ ਜੋ ਕਿ ਵਾਤਾਵਰਨ ਲਈ ਵੱਡਾ ਖ਼ਤਰਾ ਜਤਾਇਆ ਜਾ ਰਿਹਾ ਹੈ | ਇਲਾਕਾ ਵਾਸੀਆਂ ਨੇ ਕਿਹਾ ਕਿ ਜੰਗਲਾਂ ਨੂੰ ਲੱਗ ਰਹੀਆਂ ਅੱਗਾਂ ਤੋਂ ਬਚਾਅ ਲਈ ਉਹ ਬੜੇ ਲੰਬੇ ਸਮੇਂ ਤੋਂ ਪੁਰਖਾਲੀ ਖੇਤਰ ਵਿਖੇ ਇਕ ਫਾਇਰ ਬਿ੍ਗੇਡ ਦੀ ਮੰਗ ਕਰਦੇ ਆ ਰਹੇ ਹਨ ਪਰ ਉਨ੍ਹਾਂ ਦੀ ਅਜੇ ਤੱਕ ਇਹ ਮੰਗ ਪੂਰੀ ਨਹੀਂ ਕੀਤੀ ਗਈ | ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ 'ਤੇ ਵੀ ਦੋਸ਼ ਲਗਾਉਂਦਿਆਂ ਕਿਹਾ ਕਿ ਜੰਗਲਾਂ ਨੂੰ ਲੱਗ ਰਹੀਆਂ ਅੱਗਾਂ ਦੌਰਾਨ ਕਿੰਨੇ ਹੀ ਜੰਗਲੀ ਜਾਨਵਰ ਤੇ ਜੰਗਲੀ ਜੀਵ ਜੰਤੂ ਅੱਗ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਅੱਗ ਨਾਲ ਝੁਲਸ ਜਾਂਦੇ ਹਨ ਪਰ ਕਦੇ ਵੀ ਆ ਕੇ ਉਕਤ ਵਿਭਾਗ ਵਲੋਂ ਇਨ੍ਹਾਂ ਬੇਜ਼ੁਬਾਨਾਂ ਦੀ ਸਾਰ ਨਹੀਂ ਲਈ ਜਾਂਦੀ | ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਇਸ ਘਟਨਾ ਨੂੰ ਲੈ ਕੇ ਜੰਗਲਾਂ ਤੇ ਜੰਗਲੀ ਜੀਵਾਂ ਦੀ ਰੱਖਿਆ ਲਈ ਤੁਰੰਤ ਵੱਡੇ ਪੱਧਰ 'ਤੇ ਕਦਮ ਚੁੱਕਣ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ 15 ਦਿਨਾਂ ਬਾਅਦ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਸਮਾਪਤ <br/> ਅਗਲੀ ਖ਼ਬਰ ਡੀ.ਐੱਸ.ਪੀ. ਜਾਂਚ ਤੋਂ ਬਾਅਦ ਮਾਮਲਾ ਈ.ਓ. ਵਿੰਗ ਨੂੰ ਭੇਜਣ ਦੀ ਸਿਫਾਰਿਸ਼ <br/>
Ad Position 24