ਮਾਮਲਾ ਉਸਾਰੀ ਰੁਕਵਾਉਣ ਦਾ ਬੀ.ਬੀ.ਐਮ.ਬੀ. ਅਧਿਕਾਰੀ ਤੇ ਇਲਾਕਾ ਵਾਸੀ ਹੋਏ ਆਹਮੋ ਸਾਹਮਣੇ, ਸਥਿਤੀ ਬਣੀ ਤਣਾਅਪੂਰਨ
ਕਿਲਨ ਏਰੀਆ 'ਚ ਕਥਿਤ ਨਾਜਾਇਜ਼ ਉਸਾਰੀ ਰੋਕਣ ਗਏ ਬੀ.ਬੀ.ਐਮ.ਬੀ. ਅਧਿਕਾਰੀ ਤੇ ਲੋਕ ਬਹਿਸਬਾਜ਼ੀ ਕਰਦੇ ਹੋਏ |
<br/>
24-05-2026
ਲੋਕਾਂ ਵਲੋਂ ਇਸ ਵਾਰੇ ਆਪ ਦੇ ਜ਼ਿਲ੍ਹਾ ਪ੍ਰਧਾਨ ਡਾ. ਸੰਜੀਵ ਗੌਤਮ ਨੂੰ ਦੱਸਿਆ ਤਾਂ ਉਹ ਵੀ ਮੌਕੇ 'ਤੇ ਪਹੁੁੰਚ ਗਏ ਤੇ ਉਨ੍ਹਾਂ ਵਲੋਂ ਬੀ.ਬੀ.ਐਮ. ਬੀ. ਅਧਿਕਾਰੀਆਂ ਨੂੰ ਇਹ ਉਸਾਰੀ ਨੂੰ ਸਹੀ ਕਰਾਰ ਦਿੰਦਿਆਂ ਆਖਿਆ ਕਿ ਵਿਭਾਗ ਦਾ ਇਸ ਜਗ੍ਹਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ | ਜਦੋਂ ਕਿ ਦੂਜੇ ਪਾਸੇ ਬੀ. ਬੀ. ਐਮ. ਬੀ. ਅਧਿਕਾਰੀਆਂ ਨੇ ਇਸ ਨੂੰ ਗੈਰ ਕਾਨੂੰਨੀ ਦੱਸਦਿਆਂ ਉਸਾਰੀ ਰੋਕਣ ਲਈ ਜ਼ੋਰ ਦੇ ਆਖਿਆ | ਇਸ ਮੌਕੇ ਲੋਕਾਂ ਦਾ ਵੱਡਾ ਇਕੱਠ ਹੋ ਗਿਆ ਤੇ ਸਥਿਤੀ ਤਣਾਅ ਪੂਰਨ ਬਣ ਗਈ ਪਰ ਕਿਸੇ ਕਿਸਮ ਦਾ ਟਕਰਾਅ ਟਲ਼ ਗਿਆ |
ਕੀ ਕਹਿੰਦੇ ਹਨ ਡਾ. ਗੌਤਮ
'ਆਪ' ਦੇ ਜ਼ਿਲ੍ਹਾ ਪ੍ਰਧਾਨ ਡਾ. ਸੰਜੀਵ ਗੌਤਮ ਨੇ ਕਿਹਾ ਕਿ ਇਹ ਜ਼ਮੀਨ ਪੰਜਾਬ ਸਰਕਾਰ ਦੀ ਹੈ ਜਿਸ 'ਤੇ ਬੀ. ਬੀ. ਐਮ. ਬੀ. ਦਾ ਕੋਈ ਅਧਿਕਾਰ ਨਹੀਂ ਹੈ | ਉਨ੍ਹਾਂ ਕਿਹਾ ਕਿ ਮੇਰੇ ਵਲੋਂ ਅਧਿਕਾਰੀਆਂ ਨੂੰ ਖੁੱਲ੍ਹਾ ਚੈਿਲੰਜ ਕੀਤਾ ਗਿਆ ਜੇਕਰ ਉਨ੍ਹਾਂ ਕੋਲ ਜ਼ਮੀਨ ਦੇ ਮਾਲਕੀ ਦੇ ਕਾਗ਼ਜ਼ਾਤ ਹਨ ਤਾਂ ਉਹ ਜਨਤਾ ਸਾਹਮਣੇ ਵਿਖਾਉਣ ਪਰ ਅਧਿਕਾਰੀ ਮਾਲਕਾਨਾ ਹੱਕ ਵਾਲੇ ਕਾਗ਼ਜ਼ ਵਿਖਾਉਣ ਤੋਂ ਅਸਮਰਥ ਰਹੇ |
ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ਵਿਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਨਾਲ ਖੜ੍ਹੀ ਹੈ ਤੇ ਕਿਸੇ ਨਾਲ ਵੀ ਬੀ. ਬੀ. ਐਮ. ਬੀ. ਵਲੋਂ ਕੀਤੇ ਜਾਣ ਵਾਲਾ ਧੱਕਾ ਸਹਿਣ ਨਹੀਂ ਕੀਤਾ ਜਾਵੇਗਾ |
ਬੀ.ਬੀ.ਐਮ.ਬੀ. ਦੇ ਜੂਨੀਅਰ ਇੰਜੀਨੀਅਰ ਦਾ ਪੱਖ
ਬੀ.ਬੀ.ਐਮ.ਬੀ. ਦੇ ਜੂਨੀਅਰ ਇੰਜੀਨੀਅਰ ਦਲਵੀਰ ਸਿੰਘ ਪਾਬਲਾ ਨੇ ਕਿਹਾ ਕਿ ਇਹ ਜ਼ਮੀਨ ਵਿਭਾਗ ਦੀ ਹੈ ਜਿਸ ਉੱਪਰ ਨਜਾਇਜ਼ ਉਸਾਰੀ ਕੀਤੀ ਜਾ ਰਹੀ ਸੀ ਜਿਸ ਨੂੰ ਰੋਕਣ ਲਈ ਉਨ੍ਹਾਂ ਵਲੋਂ ਦੋ ਵਾਰ ਪਹਿਲਾਂ ਵੀ ਜ਼ੁਬਾਨੀ ਤੌਰ 'ਤੇ ਆਖਿਆ ਗਿਆ ਸੀ ਪਰ ਉਨ੍ਹਾਂ ਵਲੋਂ ਕੰਮ ਜਾਰੀ ਰੱਖਿਆ ਗਿਆ | ਅੱਜ ਉਹ ਸਮੇਤ ਫੋਰਸ ਇਸ ਜਗ੍ਹਾ 'ਤੇ ਪਹੁੰਚੇ ਸਨ ਤਾਂ ਉਸਾਰੀ ਚੱਲ ਰਹੀ ਸੀ ਜਿਸ ਨੂੰ ਰੁਕਵਾਉਣ ਲਈ ਆਖਿਆ ਤਾਂ ਮੌਕੇ 'ਤੇ ਲੋਕਾਂ ਦਾ ਇਕੱਠ ਹੋ ਗਿਆ ਤੇ ਕਾਫ਼ੀ ਤਲਖਕਲਾਮੀ ਹੋਈ | ਉਨ੍ਹਾਂ ਕਿਹਾ ਕਿ ਬੀ.ਬੀ.ਐਮ.ਬੀ. ਵਿਭਾਗ ਦੀ ਜ਼ਮੀਨ ਉੱਪਰ ਕਿਸੇ ਨੂੰ ਵੀ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ |