04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪਿੰਡ ਲਾਲਪੁਰ ਵਿਖੇ ਉੱਚੇ ਡੰਗੇ ਲਗਾਉਣ ਦੇ ਨਿਰਮਾਣ ਕਾਰਜ ਦੇ ਵਿਰੋਧ 'ਚ ਪੀ. ਡਬਲਿਊ. ਡੀ. ਵਿਭਾਗ ਖ਼ਿਲਾਫ਼ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 25-05-2026
ਨੂਰਪੁਰ ਬੇਦੀ, 24 ਮਈ (ਵਿੰਦਰਪਾਲ ਝਾਂਡੀਆਂ)- ਪਿੰਡ ਲਾਲਪੁਰ ਦੇ ਵਾਰਡ ਨੰਬਰ ਪੰਜ ਦੇ ਵਸਨੀਕਾਂ ਨੇ ਲਾਲਪੁਰ ਤੋਂ ਸੇਖਪੁਰ ਨੂੰ ਜਾਂਦੀ ਲਿੰਕ ਰੋਡ ਨੂੰ ਉੱਚਾ ਕਰਨ ਅਤੇ ਇੱਕ ਪਾਸੇ ਉੱਚੇ ਡੰਗੇ ਲਗਾਉਣ ਦੇ ਨਿਰਮਾਣ ਕਾਰਜ ਦੇ ਵਿਰੋਧ ਵਿਚ ਪੰਜਾਬ ਸਰਕਾਰ ਦੇ ਪੀ.ਡਬਲਿਯੂ.ਡੀ. ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਉਹ ਪਹਿਲਾਂ ਹੀ ਬਰਸਾਤੀ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਉੱਥੇ ਬਿਨਾਂ ਲੋਕਾਂ ਦੀ ਸਹਿਮਤੀ ਤੋਂ ਕੀਤਾ ਜਾ ਰਿਹਾ ਵਿਕਾਸ ਲੋਕਾਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਸੜਕ ਦੇ ਇੱਕ ਪਾਸੇ ਵੱਸਦੇ ਕਰੀਬ 10 ਪਰਿਵਾਰਾਂ ਸਮੇਤ ਪੂਰਾ ਮੁਹੱਲਾ ਹਰ ਸਾਲ ਬਰਸਾਤ ਦੌਰਾਨ ਪਾਣੀ ਦੀ ਸਮੱਸਿਆ ਨਾਲ ਜੂਝਦਾ ਹੈ | ਹੁਣ ਵਿਭਾਗ ਵਲੋਂ ਸੜਕ ਨੂੰ ਹੋਰ ਉੱਚਾ ਕਰਕੇ ਇੱਕ ਪਾਸੇ ਕਰੀਬ ਚਾਰ ਫੁੱਟ ਉੱਚਾ ਡੰਗਾ ਬਣਾਇਆ ਗਿਆ ਹੈ | ਲੋਕਾਂ ਨੇ ਦੱਸਿਆ ਕਿ ਕੰਧ ਵਿਚ ਲਗਾਏ ਗਏ ਛੋਟੇ ਪਾਈਪ ਬਰਸਾਤੀ ਪਾਣੀ ਦਾ ਦਬਾਅ ਝੱਲਣ ਦੇ ਯੋਗ ਨਹੀਂ ਹਨ | ਮੁਹੱਲਾ ਵਾਸੀਆਂ ਨੇ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਹੋਰ ਮੁਸੀਬਤ, 'ਚ ਪਾ ਰਹੀ ਹੈ | ਇਸ ਮੌਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਵਿਭਾਗ ਸਪਸ਼ਟ ਕਰੇ ਕਿ ਲੋਕਾਂ ਨਾਲ ਰਾਬਤਾ ਬਣਾਏ ਬਿਨਾਂ ਤੇ ਹੜ੍ਹ ਪ੍ਰਭਾਵਿਤ ਏਰੀਏ ਵਿਚ ਸੜਕ ਨੂੰ ਉੱਚਾ ਕਰਨ ਦਾ ਫ਼ੈਸਲਾ ਕਿਸ ਨੀਤੀ ਤਹਿਤ ਲਿਆ ਗਿਆ | ਉਨ੍ਹਾਂ ਚੇਤਾਵਨੀ ਦਿੱਤੀ ਕਿ ਮਸਲਾ ਹੱਲ ਨਾ ਹੋਣ 'ਤੇ ਐੱਸ. ਡੀ. ਐੱਮ. ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਭਜਨ ਸਿੰਘ, ਸ਼ਾਮ ਲਾਲ, ਰਮੇਸ਼ ਕੁਮਾਰ, ਧਰਮ ਪਾਲ, ਜਸਪਾਲ ਸਿੰਘ, ਪਰਮਜੀਤ ਕੌਰ, ਜਸਬੀਰ ਕੌਰ, ਬਲਵੀਰ ਕੌਰ, ਕਮਲੇਸ਼ ਕੌਰ, ਮਨਦੀਪ ਕੌਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਦੇ ਬੀ.ਵਾਕ. ਐੱਮ.ਐੱਲ.ਟੀ. ਦੇ ਸਾਰੇ ਵਿਦਿਆਰਥੀਆਂ ਦੀ ਹੋਈ ਪਲੇਸਮੈਂਟ ਅਗਲੀ ਖ਼ਬਰ ਡੀ.ਏ.ਵੀ. ਸਵਿਮਿੰਗ ਅਕੈਡਮੀ ਵਲੋਂ ਦੂਜੀ ਸਵਿਮਿੰਗ ਚੈਂਪੀਅਨਸ਼ਿਪ ਕਰਵਾਈ <br/>
Ad Position 24