04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਡੀ.ਏ.ਵੀ. ਸਵਿਮਿੰਗ ਅਕੈਡਮੀ ਵਲੋਂ ਦੂਜੀ ਸਵਿਮਿੰਗ ਚੈਂਪੀਅਨਸ਼ਿਪ ਕਰਵਾਈ <br/>

Ad Position 21
No active advertisement
ਅਜੀਤ ਡੈਸਕ 25-05-2026
ਜਲੰਧਰ, 24 ਮਈ (ਡਾ. ਜਤਿੰਦਰ ਸਾਬੀ)-ਡੇ.ਏ.ਵੀ ਸਵਿਮਿੰਗ ਅਕੈਡਮੀ ਵੱਲੋਂ ਦੂਜੀ ਸਵਿਮਿੰਗ ਪ੍ਰੋਫੈਸ਼ਨਲ ਚੈਪੀਅਨਸ਼ਿਪ ਡੀ.ਏ.ਵੀ ਕਾਲਜ ਜਲੰਧਰ ਦੇ ਖੇਡ ਮੈਦਾਨ ਦੇ ਤੈਰਾਕੀ ਪੂਲ 'ਚ ਕਰਵਾਏ ਗਈ | ਇਸ ਦੇ ਵਿਚ ਜਿਲ੍ਹੇ ਭਰ ਦੇ ਖਿਡਾਰੀ, ਸਕੂਲਾਂ, ਕਾਲਜਾਂ ਨਿੱਜੀ ਤੈਰਾਕੀ ਅਕੈਡਮੀਆਂ ਦੇ ਵਿਦਿਆਰਥੀ ਉਚੇਚੇ ਤੌਰ ਤੇ ਹਿੱਸਾ ਲਿਆ | ਇਸ ਚੈਪੀਅਨਸ਼ਿਪ ਦੇ ਮੁੱਖ ਮਹਿਮਾਨ ਪਿ੍ੰਸੀਪਲ ਡੀ.ਏ.ਵੀ ਕਾਲਜ ਜਲੰਧਰ ਡਾ ਅਨੂਪ ਕੁਮਾਰ ਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਮਨੂਸੂਦ ਖੇਡ ਵਿਭਾਗ ਦੇ ਮੁਖੀ ਤੇ ਡਾ ਸੌਰਵ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਇਸ ਚੈਪੀਅਨਸ਼ਿਪ 'ਚ ਤੈਰਾਕੀ ਦੇ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ਕਰਵਾਏ ਗਏ ਤੇ ਖਿਡਾਰੀਆਂ ਨੇ ਬੜੇ ਹੀ ਸੁਚੱਜੇ ਰੂਪ ਨਾਲ ਇਨ੍ਹਾਂ ਦੇ ਵਿਚ ਹਿੱਸਾ ਲਿਆ | ਜੇਤੂ ਖਿਡਾਰੀਆਂ ਨੂੰ ਤਗਮੇ ਤੇ ਸਰਟੀਫਿਕੇਟ ਦੇ ਕੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਨੂੰ ਯਾਦਗਾਰੀ ਤੇ ਸਫਲ ਬਣਾਉਣ ਲਈ ਪ੍ਰਬੰਧਕਾਂ ਵੱਲੋਂ ਖਿਡਾਰੀਆਂ, ਕੋਚਾਂ ਤੇ ਮਾਪਿਆ ਵੱਲੋਂ ਭਰਭੂਰ ਸ਼ਲਾਘਾ ਕੀਤੀ ਗਈ | ਇਸ ਚੈਪੀਅਨਸ਼ਿਪ ਨੂੰ ਸਫਲ ਬਣਾਉਣ ਦੇ ਲਈ ਪ੍ਰਬੰੰਧਕੀ ਸਕੱਤਰ ਡਾ. ਵਿਨੋਦ ਸ਼ਰਮਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ਤੇ ਉਨ੍ਹਾਂ ਦਾ ਅਣਥੱਕ ਮਿਹਨਤ ਨਾਲ ਇਸ ਚੈਪੀਅਨਸ਼ਿਪ ਨੂੰ ਸਫਲ ਬਣਾਉਣ ਦੇ ਵਿਚ ਸਾਰੇ ਪ੍ਰਬੰਧਕਾਂ ਨੇ ਵਿਸ਼ੇਸ਼ ਤੌਰ ਤੇ ਉਨ੍ਹਾਂ ਦੀ ਹੌਸਲਾਂ ਅਫਜ਼ਾਈ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਲਾਲਪੁਰ ਵਿਖੇ ਉੱਚੇ ਡੰਗੇ ਲਗਾਉਣ ਦੇ ਨਿਰਮਾਣ ਕਾਰਜ ਦੇ ਵਿਰੋਧ 'ਚ ਪੀ. ਡਬਲਿਊ. ਡੀ. ਵਿਭਾਗ ਖ਼ਿਲਾਫ਼ ਲੋਕਾਂ ਨੇ ਕੀ... ਅਗਲੀ ਖ਼ਬਰ ਜਥੇਦਾਰ ਗੜਗੱਜ ਦਾ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਪਹੁੰਚਣ 'ਤੇ ਪ੍ਰਬੰਧਕਾਂ ਨੇ ਕੀਤਾ ਸਨਮਾਨ ਨੌਜਵਾਨ ਆਗੂ 'ਗੱਗੀ'...
Ad Position 24