05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨਿਰਮਾਣ ਅਧੀਨ ਮਕਾਨ 'ਚੋਂ ਚੋਰਾਂ ਵਲੋਂ ਲੱਖਾਂ ਰੁਪਿਆਂ ਦੀ ਬਿਜਲੀ ਦੀ ਤਾਰ ਚੋਰੀ, ਪੁਲਿਸ ਦੇ ਗਸ਼ਤ ਵਧਾਉਣ ਦੇ ਦਾਅਵੇ ਹੋਏ ਠੁੱਸ

Ad Position 21
No active advertisement
ਅਜੀਤ ਡੈਸਕ 25-05-2026
ਨੂਰਪੁਰ ਬੇਦੀ, 24 ਮਈ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰ ਬੇਦੀ ਸ਼ਹਿਰ ਚ ਸਥਿਤ ਇੱਕ ਕਲੋਨੀ ਵਿਚ ਨਿਰਮਾਣ ਅਧੀਨ ਇੱਕ ਮਕਾਨ 'ਚੋਂ ਚੋਰ ਲੱਖਾਂ ਰੁਪਇਆ ਦੀ ਬਿਜਲੀ ਦੀ ਤਾਰ ਚੋਰੀ ਕਰਕੇ ਫ਼ਰਾਰ ਹੋ ਗਏ | ਇਸ ਚੋਰੀ ਦੀ ਵਾਰਦਾਤ ਨੇ ਇੱਕ ਵਾਰ ਫਿਰ ਪੁਲਿਸ ਦੇ ਗਸ਼ਤ ਦੇ ਦਾਅਵਿਆਂ ਦੀ ਪੋਲ ਖ਼ੋਲ ਕੇ ਰੱਖ ਦਿੱਤੀ ਹੈ | ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਸਥਾਨਕ ਫਰੈਂਡਜ਼ ਇਨਕਲੇਵ ਕਲੋਨੀ 'ਚ ਵਾਪਰੀ ਬਾਰਦਾਤ ਸਬੰਧੀ ਜਾਣਕਾਰੀ ਦਿੰਦਿਆਂ ਬਸ ਸਟੈਂਡ ਵਿਖੇ ਪੰਕਜ ਕਨਫੈਕਸ਼ਨਰੀ ਦੀ ਦੁਕਾਨ ਚਲਾਉਂਦੇ ਪੰਕਜ ਕੁਮਾਰ ਪੁੱਤਰ ਸਤੀਸ਼ ਕੁਮਾਰ ਨੇ ਦੱਸਿਆ ਕਿ ਉਸ ਵਲੋਂ ਉਕਤ ਕਲੋਨੀ 'ਚ ਨਵਾਂ ਮਕਾਨ ਉਸਾਰਿਆ ਜਾ ਰਿਹਾ ਹੈ | ਉਸ ਨੇ ਦੱਸਿਆ ਕਿ ਅੱਜ ਜਦੋਂ ਸਵੇਰੇ ਮਿਸਤਰੀ ਕੰਮ 'ਤੇ ਪਰਤੇ ਤਾਂ ਉਨ੍ਹਾਂ ਮਕਾਨ 'ਚ ਚੋਰੀ ਹੋਣ ਸਬੰਧੀ ਉਸ ਨੂੰ ਸੂਚਨਾ ਦਿੱਤੀ | ਮੌਕੇ 'ਤੇ ਪਹੁੰਚੇ ਪੀੜਿਤ ਪੰਕਜ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਚੋਰ ਮਕਾਨ 'ਚ ਲੱਗੇ ਸਮੁੱਚੇ ਬੋਰਡ ਉਖਾੜ ਕੇ ਬਿਜਲੀ (ਬਾਕੀ ਸਫ਼ਾ 9 'ਤੇ)
Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਕਬੱਡੀ ਖਿਡਾਰਨ ਹਰਵਿੰਦਰ ਕੌਰ ਨੋਨਾ ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ ਨਾਲ ਸਨਮਾਨਿਤ <br/> ਅਗਲੀ ਖ਼ਬਰ ਪਿੰਡ ਭਲਿਆਣ ਵਿਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਦੀ ਸ਼ੁਰੂਆਤ
Ad Position 24