05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਕੌਮਾਂਤਰੀ ਕਬੱਡੀ ਖਿਡਾਰਨ ਹਰਵਿੰਦਰ ਕੌਰ ਨੋਨਾ ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ ਨਾਲ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 25-05-2026
ਨੂਰਪੁਰ ਬੇਦੀ, 24 ਮਈ (ਹਰਦੀਪ ਸਿੰਘ ਢੀਂਡਸਾ)-ਵਿਸ਼ਵ ਕਬੱਡੀ ਕੱਪ ਸਮੇਤ ਅਨੇਕਾਂ ਖੇਡ ਮੇਲਿਆਂ ਵਿਚ ਮਾਂ ਖੇਡ ਕਬੱਡੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਕਬੱਡੀ ਖਿਡਾਰਨ ਹਰਵਿੰਦਰ ਕੌਰ ਨੋਨਾ ਨੂੰ ਅੱਜ ਪੰਜਾਬ ਸਰਕਾਰ ਵਲੋਂ ਵੱਕਾਰੀ ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਜ ਦਿੱਤਾ ਗਿਆ | ਇਸ ਸਨਮਾਨ ਦੇ ਨਾਲ ਉਨ੍ਹਾਂ ਨੂੰ 5 ਲੱਖ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ ਗਈ | ਦੱਸਣਯੋਗ ਹੈ ਕਿ ਹਰਵਿੰਦਰ ਕੌਰ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਰਾਏਪੁਰ ਦੇ ਪ੍ਰੀਤਮ ਸਿੰਘ ਦੀ ਧੀ ਹੈ ਅਤੇ ਇਲਾਕੇ ਦੇ ਪਿੰਡ ਬਜਰੂੜ ਵਿਖੇ ਵਿਆਹੀ ਹੋਈ ਹੈ | ਇਹ ਮਾਣਮੱਤਾ ਅਵਾਰਡ ਮਿਲਣ ਤੇ ਹਰਵਿੰਦਰ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਡ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਅਤੇ ਨੂਰਪੁਰ ਬੇਦੀ ਇਲਾਕੇ ਲਈ ਇਹ ਮਾਣ ਦੀ ਗੱਲ ਹੈ ਕਿ ਉਸ ਦੀਆਂ ਖੇਡ ਪ੍ਰਾਪਤੀਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਉਸ ਨੂੰ ਇਹ ਐਵਾਰਡ ਅਤੇ ਇਨਾਮੀ ਰਾਸ਼ੀ ਦਿੱਤੀ | ਉਨ੍ਹਾਂ ਆਪਣੀ ਇਸ ਪ੍ਰਾਪਤੀ ਲਈ ਆਪਣੇ ਕੋਚਾਂ, ਪਰਿਵਾਰਕ ਮੈਂਬਰਾਂ ਅਤੇ ਸ਼ੁੱਭ ਚਿੰਤਕਾਂ ਦਾ ਧੰਨਵਾਦ ਕੀਤਾ |
ਹਰਵਿੰਦਰ ਕੌਰ ਨੋਨਾ ਦੀਆਂ ਖੇਡ ਪ੍ਰਾਪਤੀਆਂ : ਹਰਦਵਿੰਦਰ ਕੌਰ ਨੇ ਕਬੱਡੀ ਪੰਜਾਬ ਸਟਾਈਲ ਅਤੇ ਨੈਸ਼ਨਲ ਸਟਾਈਲ ਵਿਚ ਹੁਣ ਤੱਕ ਸਾਲ 2016 ਵਿਚ ਵਿਸ਼ਵ ਕਬੱਡੀ ਕੱਪ ਵਿਚ ਗੋਲਡ ਮੈਡਲ, ਸੀਨੀਅਰ ਨੈਸ਼ਨਲ ਖੇਡਾਂ ਹੈਦਰਾਬਾਦ 2019-20 ਵਿਚ ਤੀਜਾ ਸਥਾਨ, ਏਸ਼ੀਅਨ ਵਿਸ਼ਵ ਕੱਪ-2018 ਵਿਚ ਪਹਿਲਾ, ਸੈਫ ਖੇਡਾਂ 2019 ਵਿਚ ਪਹਿਲਾ, ਸੀਨੀਅਰ ਨੈਸ਼ਨਲ ਸਰਕਲ ਸਟਾਈਲ 2019-20 ਤੇ 2020-21 ਵਿਚ ਪਹਿਲਾ, ਕੌਮੀ ਖੇਡਾਂ ਗੁਜਰਾਤ ਵਿਚ ਪਹਿਲਾ, ਸੀਨੀਅਰ ਨੈਸ਼ਨਲ ਪਟਨਾ ਵਿਚ ਪਹਿਲਾ, ਸੀਨੀਅਰ ਨੈਸ਼ਨਲ 2020-21 ਰਾਜਸਥਾਨ ਅਤੇ 2022-23 ਹਰਿਆਣਾ ਵਿਚ ਆਪਣੀ ਖੇਡ ਦਾ ਸਿੱਕਾ ਜਮਾਇਆ ਸੀ | ਦੇਸ਼ ਅਤੇ ਵਿਦੇਸ਼ ਭਰ ਵਿਚ ਅਨੇਕਾਂ ਕਬੱਡੀ ਮੈਚਾਂ ਵਿਚ ਆਪਣਾ ਦਬਦਬਾ ਬਣਾਉਣ ਤੋਂ ਇਲਾਵਾ ਨੋਨਾ ਨੂੰ ਹੁਣ ਤੱਕ ਵੱਡੇ ਵੱਡੇ ਕਬੱਡੀ ਕੱਪਾਂ ਵਿਚ ਟਰੈਕਟਰਾਂ, ਜੀਪਾਂ ਅਤੇ ਕਾਰਾਂ ਸਮੇਤ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ | ਇਸੀ ਦੌਰਾਨ ਮਾ.ਗੁਰਵਿੰਦਰ ਸਿੰਘ ਸਸਕੌਰ, ਨਰਿੰਦਰ ਸਿੰਘ ਬੰਗਾ, ਨਰਿੰਦਰਪਾਲ ਖਿਜ਼ਰਾਬਾਦ, ਦਿਆਲ ਚੰਦ ਭਾਓਵਾਲ, ਮਾ.ਦਰਸ਼ਨ ਕੁਮਾਰ ਸੈਣੀਮਾਜਰਾ, ਲੈਕ. ਬਲਜਿੰਦਰ ਸਿੰਘ ਰੀਹਲ, ਮੈਡਮ ਪਰਮਜੀਤ ਕੌਰ, ਅਸ਼ੋਕ ਕੁਮਾਰ ਪੀ.ਟੀ.ਆਈ, ਸੁਧਾਮਾ ਰਾਮ ਸਮੇਤ ਹੋਰਨਾਂ ਨੇ ਹਰਵਿੰਦਰ ਕੌਰ ਨੋਨਾ ਨੂੰ ਇਸ ਅਵਾਰਡ ਦੀ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਮਾਮਲਾ ਚੋਣ ਰੈਲੀ ਤੋਂ ਪਰਤ ਰਹੇ ਨੌਜਵਾਨਾਂ 'ਤੇ ਜਾਨਲੇਵਾ ਹਮਲੇ ਦਾ ਦੋ ਚਚੇਰੇ ਭਰਾ ਗੰਭੀਰ ਜ਼ਖ਼ਮੀ, 7 ਨਾਮਜ਼ਦਾਂ ਸਮੇਤ ਕਈਆ... ਅਗਲੀ ਖ਼ਬਰ ਨਿਰਮਾਣ ਅਧੀਨ ਮਕਾਨ 'ਚੋਂ ਚੋਰਾਂ ਵਲੋਂ ਲੱਖਾਂ ਰੁਪਿਆਂ ਦੀ ਬਿਜਲੀ ਦੀ ਤਾਰ ਚੋਰੀ, ਪੁਲਿਸ ਦੇ ਗਸ਼ਤ ਵਧਾਉਣ ਦੇ ਦਾਅਵੇ ਹੋ...
Ad Position 24