ਡੇਰਾਬੱਸੀ ਮੁਬਾਰਕਪੁਰ 'ਚ ਪੋਲਿੰਗ ਬੂਥ 'ਤੇ ਫੈਲੀ ਗੰਦਗੀ ਕਾਰਨ ਸਟਾਫ਼ ਹੋਇਆ ਪ੍ਰੇਸ਼ਾਨ <br/>
ਅਜੀਤ ਡੈਸਕ
26-05-2026
ਪੋਲਿੰਗ ਸਟਾਫ਼ ਮੁਤਾਬਿਕ ਧਰਮਸ਼ਾਲਾ ਦੇ ਮਹਿਜ਼ ਇੱਕੋ ਹਾਲ ਦੇ ਅੰਦਰ ਬੂਥ ਨੰ. 7, 8 ਅਤੇ 9 ਸਥਾਪਿਤ ਹਨ | ਇਨਾਂ ਤਿੰਨਾਂ ਬੂਥਾਂ ਲਈ ਵੋਟਰਾਂ ਦੇ ਆਉਣ-ਜਾਣ ਵਾਸਤੇ ਸਿਰਫ਼ ਇਕ ਹੀ ਰਸਤਾ ਰੱਖਿਆ ਗਿਆ ਹੈ | ਅਜਿਹੀ ਸਥਿਤੀ ਵਿਚ ਵੋਟਿੰਗ ਵਾਲੇ ਦਿਨ ਇਥੇ ਭਾਰੀ ਭੀੜ ਅਤੇ ਹੰਗਾਮਾ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ | ਬੂਥ ਨੰ. 9 ਦੇ ਪੀ. ਆਰ. ਓ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਮਾਰਤ ਦੇ ਆਲੇ-ਦੁਆਲੇ ਫੈਲੀ ਗੰਦਗੀ ਕਾਰਨ ਇਥੇ ਮੱਖੀਆਂ ਦੀ ਭਰਮਾਰ ਹੈ | ਇਸ ਸਮੱਸਿਆ ਦੇ ਹੱਲ ਲਈ ਪ੍ਰਬੰਧਕਾਂ ਵਲੋਂ ਜੋ ਸਪਰੇਅ ਕੀਤੀ ਗਈ, ਉਹ ਸਟਾਫ਼ ਲਈ ਹੋਰ ਵੀ ਮੁਸੀਬਤ ਬਣ ਗਈ | ਸਪਰੇਅ ਦੇ ਰਿਐਕਸ਼ਨ ਕਾਰਨ ਕਈ ਚੋਣ ਕਰਮਚਾਰੀਆਂ ਦੇ ਸਿਰ ਵਿਚ ਤੇਜ਼ ਦਰਦ ਸ਼ੁਰੂ ਹੋ ਗਿਆ | ਇਸ ਦੇ ਨਾਲ ਹੀ ਬੂਥ ਦੇ ਐਨ ਸਾਹਮਣੇ ਪਏ ਕੂੜੇ ਦੇ ਢੇਰਾਂ ਦੀ ਬਦਬੂ ਕਾਰਨ ਮੁਲਾਜ਼ਮ ਮੂੰਹ ਢੱਕ ਕੇ ਬੈਠਣ ਲਈ ਮਜ਼ਬੂਰ ਹਨ |
ਮਹਿਲਾ ਸਟਾਫ਼ ਲਈ ਨਰਕ ਵਰਗੇ ਹਾਲਾਤ
ਪੋਲਿੰਗ ਸਟਾਫ਼ ਮੁਤਾਬਕ ਧਰਮਸ਼ਾਲਾ ਦੇ ਬਾਥਰੂਮਾਂ ਦੀ ਹਾਲਤ ਇੰਨੀ ਗੰਦੀ ਹੈ ਕਿ ਉਨਾਂ ਨੂੰ ਵਰਤਣਾ ਵੀ ਮੁਸ਼ਕਿਲ ਹੈ | ਅਜਿਹੇ ਗੰਦਗੀ ਭਰੇ ਮਾਹੌਲ ਵਿਚ ਖ਼ਾਸ ਕਰਕੇ ਮਹਿਲਾ ਮੁਲਾਜ਼ਮਾਂ ਲਈ ਰਾਤ ਕੱਟਣੀ ਇਕ ਵੱਡੀ ਚੁਣੌਤੀ ਬਣੀ ਹੋਈ ਹੈ | ਸਟਾਫ਼ ਨੇ ਇਸ ਸਾਰੀ ਬਦਹਾਲੀ ਦੀ ਵੀਡੀਓ ਰਿਟਰਨਿੰਗ ਅਫ਼ਸਰ-ਕਮ-ਐਸ. ਡੀ. ਐਮ. ਨੂੰ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਲੋਕਤੰਤਰ ਦੇ ਇਸ ਤਿਉਹਾਰ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ |
ਪੋਲਿੰਗ ਬੂਥ ਦੀ ਕਰਵਾ ਦਿੱਤੀ ਸਾਫ ਸਫਾਈ : ਐਸ. ਡੀ. ਐਮ.
ਇਸ ਮਾਮਲੇ ਸੰਬੰਧੀ ਐਸ. ਡੀ. ਐਮ.-ਕਮ-ਚੋਣ ਰਿਟਰਨਿੰਗ ਅਫ਼ਸਰ ਅਮਿਤ ਗੁਪਤਾ ਨੇ ਦੱਸਿਆ ਕਿ ਉਨਾਂ ਟੀਮ ਭੇਜ ਕੇ ਚੋਣ ਅਮਲੇ ਤੇ ਸਟਾਫ਼ ਲਈ ਸਾਰੇ ਪੁਖਤਾ ਪ੍ਰਬੰਧ ਕਰਵਾ ਦਿੱਤੇ ਹਨ | ਉਨ੍ਹਾਂ ਨਵੀਆਂ ਤਸਵੀਰਾਂ ਜਾਰੀ ਕਰਦਿਆਂ ਆਖਿਆ ਕਿ ਹੁਣ ਉਨਾਂ ਨੂੰ ਉਥੇ ਕੋਈ