08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪੁਲਿਸ ਭਰਤੀ ਸੰਬੰਧੀ ਜਾਰੀ ਪੀ. ਐਮ. ਟੀ. ਪ੍ਰਕਿਰਿਆ ਦਾ ਜਾਇਜ਼ਾ ਲੈਣ ਤਾਊ ਦੇਵੀ ਲਾਲ ਸਟੇਡੀਅਮ ਪੁੱਜੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ <br/>

Ad Position 21
No active advertisement
ਅਜੀਤ ਡੈਸਕ 26-05-2026
ਪੰਚਕੂਲਾ, 25 ਮਈ (ਕਪਿਲ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੈਕਟਰ-3 ਸਥਿਤ ਤਾਊ ਦੇਵੀ ਲਾਲ ਸਟੇਡੀਅਮ ਦਾ ਦੌਰਾ ਕਰਕੇ ਉਥੇ ਜਾਰੀ ਪੁਲਿਸ ਦੀ ਭਰਤੀ ਸੰਬੰਧੀ ਸਰੀਰਕ ਪ੍ਰੀਖਿਆ (ਪੀ. ਐਮ. ਟੀ.) ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਉਨ•ਾਂ ਭਰਤੀ ਪ੍ਰਕਿਰਿਆ 'ਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨਾਲ ਮੁਲਾਕਾਤ ਕਰਕੇ ਉਨ•ਾਂ ਦੀ ਹੌਸਲਾ ਅਫ਼ਜਾਈ ਵੀ ਕੀਤੀ | ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਵਲੋਂ ਸਟੇਡੀਅਮ 'ਚ ਪੁਲਿਸ ਭਰਤੀ ਲਈ ਸਰੀਰਕ ਮਾਪ ਪ੍ਰੀਖਿਆ ਕਰਵਾਈ ਜਾ ਰਹੀ ਹੈ ਜਿਸ 'ਚ ਹਰ ਰੋਜ਼ ਲਗਭਗ 3 ਹਜ਼ਾਰ ਉਮੀਦਵਾਰ ਸ਼ਾਮਿਲ ਹੋ ਰਹੇ ਹਨ | ਮੁੱਖ ਮੰਤਰੀ ਸੈਣੀ ਨੇ ਉਮੀਦਵਾਰਾਂ ਨਾਲ ਗੱਲਬਾਤ ਕਰਦਿਆਂ ਉਨ•ਾਂ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪ੍ਰਸ਼ਾਸਨ ਵਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਫੀਡਬੈਕ ਹਾਸਿਲ ਕੀਤੀ | ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਪੂਰੀ ਪੀ. ਐਮ. ਟੀ. ਪ੍ਰਕਿਰਿਆ ਨੂੰ ਪਾਰਦਰਸ਼ੀ, ਸੁਵਿਧਾਜਨਕ ਅਤੇ ਉਮੀਦਵਾਰ-ਅਨੁਕੂਲ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ | ਮੁੱਖ ਮੰਤਰੀ ਸੈਣੀ ਨੇ ਉਮੀਦਵਾਰਾਂ ਨਾਲ ਆਏ ਉਨ•ਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ | ਇਸ ਮੌਕੇ ਡਿਪਟੀ ਕਮਿਸ਼ਨਰ ਪੰਚਕੂਲਾ ਸਤਪਾਲ ਸ਼ਰਮਾ, ਡੀ. ਸੀ. ਪੀ. ਸਿ੍ਸ਼ਟੀ ਗੁਪਤਾ, ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਮੈਂਬਰ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਤੇ ਖੇਤਰ ਦੇ ਵਸਨੀਕਾਂ ਨੇ ਐਕਸੀਅਨ ਨੂੰ ਸੌਂਪਿਆ ਮੰਗ-ਪੱਤਰ ਅਗਲੀ ਖ਼ਬਰ ਡੇਰਾਬੱਸੀ ਮੁਬਾਰਕਪੁਰ 'ਚ ਪੋਲਿੰਗ ਬੂਥ 'ਤੇ ਫੈਲੀ ਗੰਦਗੀ ਕਾਰਨ ਸਟਾਫ਼ ਹੋਇਆ ਪ੍ਰੇਸ਼ਾਨ <br/>
Ad Position 24