ਸ੍ਰੀ ਅਨੰਦਪੁਰ ਸਾਹਿਬ, 25 ਮਈ (ਜੇ ਐਸ ਨਿੱਕੂਵਾਲ)- ਸੇਵਾ ਦੀ ਮੂਰਤ ਤੇ ਇਲਾਕੇ ਅੰਦਰ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਲੰਬਾ ਸਮਾਂ ਕੰਮ ਕਰਨ ਵਾਲੇ ਸੰਤ ਬਾਬਾ ਗੁਰਦਿਆਲ ਸਿੰਘ ਬੇਦੀ ਦੀ ਪਹਿਲੀ ਬਰਸੀ ਮੌਕੇ ਗੁਰਦੁਆਰਾ ਕਿਲਾ ਫਤਿਹਗੜ ਸਾਹਿਬ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿਚ ਸਾਰਿਆਂ ਤੋਂ ਪਹਿਲਾਂ ਤਖਤ ਸ੍ਰੀ ਕੇਸਗੜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਮਿ੍ਤਵੀਰ ਸਿੰਘ ਵਲੋਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਗਿਆ | ਉਪਰੰਤ ਹੋਈਆਂ ਕਥਾ ਵਿਚਾਰਾਂ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਭਾਜਪਾ ਦੇ ਸਾਬਕਾ ਸਕੱਤਰ ਐਡ. ਅਰਵਿੰਦ ਮਿੱਤਲ, ਤਖਤ ਸ੍ਰੀ ਕੇਸਗੜ ਸਾਹਿਬ ਦੇ ਵਧੀਕ ਮੈਨੇਜਰ ਐਡ. ਹਰਦੇਵ ਸਿੰਘ, ਕਾਂਗਰਸੀ ਆਗੂ ਰਵਿੰਦਰ ਦੀਵਾਨ, ਸੰਤ ਸਤਪ੍ਰੀਤ ਹਰੀ ਆਦਿ ਬੁਲਾਰਿਆਂ ਨੇ ਸੰਤ ਬਾਬਾ ਗੁਰਦਿਆਲ ਸਿੰਘ ਬੇਦੀ ਦੇ ਜੀਵਨ 'ਤੇ ਝਾਂਤ ਪਾਉਂਦੇ ਹੋਏ ਕਿਹਾ ਕਿ ਉਨਾਂ ਇਲਾਕੇ ਅੰਦਰ ਗੁਰਮਤਿ ਦਾ ਪ੍ਰਸਾਰ ਤਾਂ ਕੀਤਾ ਹੀ ਹੈ, ਸਗੋਂ ਹਮੇਸ਼ਾ ਸੱਚ 'ਤੇ ਪਹਿਰਾ ਦਿੰਦੇ ਹੋਏ ਦੱਬੇ ਕੁਚਲੇ ਤੇ ਗਰੀਬ ਲੋਕਾਂ ਦੀ ਲੜਾਈ ਲੜਦੇ ਰਹੇ ਜਿਨਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਸਮਾਗਮ ਦੌਰਾਨ ਅੰਤਰਰਾਸ਼ਟਰੀ ਸੰਤ ਸਮਾਜ ਦੇ ਮੁਖੀ ਸੰਤ ਬਾਬਾ ਸ਼ਮਸ਼ੇਰ ਸਿੰਘ ਜਗੇੜਾ ਨੇ ਕਥਾ ਵਿਚਾਰਾਂ ਰਾਹੀਂ ਬਾਬਾ ਜੀ ਦੇ ਜੀਵਨ ਤੇ ਉਨਾਂ ਦੇ ਸੰਤ ਸਮਾਜ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ | ਅੰਤ ਵਿਚ ਸਰਬ-ਧਰਮ ਸੰਤ ਸਮਾਜ ਦੇ ਜ਼ਿਲਾ ਪ੍ਰਧਾਨ ਅਤੇ ਬਾਬਾ ਬੇਦੀ ਦੇ ਸਪੁੱਤਰ ਸਾਬਕਾ ਕੌਂਸਲਰ ਇੰਦਰਜੀਤ ਸਿੰਘ ਬੇਦੀ ਵਲੋਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ | ਸਮਾਗਮ ਦੌਰਾਨ ਮੰਚ ਸੰਚਾਲਣ ਦੀ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ ਵਲੋਂ ਨਿਭਾਈ ਗਈ | ਇਸ ਮੌਕੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਦੀ ਪਤਨੀ ਡਾ. ਅਨੂ ਅਜਨਾਲਾ, ਸੀ.ਪੀ.ਐਮ. ਦੇ ਜ਼ਿਲਾ ਸਕੱਤਰੇਤ ਸੁਰਜੀਤ ਸਿੰਘ ਢੇਰ, ਅਕਾਲੀ ਆਗੂ ਕਰਨੈਲ ਸਿੰਘ ਬਜਰੂੜ, ਇਸਤਰੀ ਅਕਾਲੀ ਦਲ ਦੀ ਆਗੂ ਬੀਬੀ ਕੁਲਵਿੰਦਰ ਕੌਰ ਵਿਰਕ, ਆਤਮਾ ਸਿੰਘ ਘੱਟੀਵਾਲ, ਨਿਰਮਲ ਅਖਾੜਾ ਤੋਂ ਸੰਤ ਨਰੈਣ ਸਿੰਘ, ਟਿੱਕਾ ਜ਼ਸਵੀਰ ਚੰਦ, ਡਾ. ਆਤਮਾ ਸਿੰਘ ਰਾਣਾ, ਡਾ. ਮਹਿੰਦਰਪਾਲ ਰਾਣਾ, ਸੁਰਿੰਦਰ ਸਿੰਘ ਘੱਟੀਵਾਲ, ਰਾਜ ਸਿੰਘ ਨੰਗਲ, ਡਾ. ਅਜੇ ਰਾਣਾ, ਮੁਨੀਸ ਕੇਅਰਪਾਲ, ਕਾਲਮ ਨਵੀਸ਼ ਸ਼ਮਸ਼ੇਰ ਸਿੰਘ ਡੂਮੇਵਾਲ, ਮਾ. ਰਾਜ ਕੁਮਾਰ, ਅਮਿ੍ਤਪਾਲ ਸਿੰਘ ਡੱਬਰੀ, ਕੁਲਦੀਪ ਸਿੰਘ ਬੰਗਾ, ਸੰਜੇ ਮਹਾਜਨ, ਹਰੀ ਓਮ ਨਰਗਿਸ, ਜ਼ਸਵਿੰਦਰ ਕੌਰ ਸੱਗੂ, ਸਿੱਖਿਆ ਕੁਆਰਡੀਨੇਟਰ ਦਿਆ ਸਿੰਘ ਸੰਧੂ, ਕੇ.ਕੇ. ਬੇਦੀ, ਆਸ਼ੂ ਧੀਮਾਨ, ਐਕਸੀਅਨ ਭੁਪਿੰਦਰ ਸਿੰਘ ਚਾਨਾ, ਹਰਜਿੰਦਰ ਸਿੰਘ ਗੱਜਪੁਰ, ਜ਼ਸਵੰਤ ਸਿੰਘ ਸੈਲਾ, ਦੀਪਕ ਰਾਣਾ, ਕਿ੍ਸ਼ਨਾ ਨੰਦ ਨੰਗਲ, ਸਤਵੀਰ ਸਿੰਘ ਤਲਵਾੜ, ਰਾਮ ਪਾਲ ਸਜਮੌਰ, ਸੁਰਿੰਦਰਪਾਲ ਸਿੰਘ, ਸੁਖਵਿੰਦਰ ਸਿੰਘ ਬਿੱਟੂ, ਹਰਮੀਕ ਸਿੰਘ ਬੇਦੀ, ਐਡ. ਮਨੀ ਅੋਹਰੀ, ਪਰਮਜੀਤ ਸਿੰਘ ਪੰਮਾ, ਰਣਜੀਤ ਸਿੰਘ ਖਾਲਸਾ ਸਕੂਲ, ਬਲਜੀਤ ਸਿੰਘ ਭਾਪਾ, ਸੁਖਦੇਵ ਸਿੰਘ ਢਿੱਲੋ, ਬਲਦੇਵ ਸਿੰਘ ਜਪਾਨੀ, ਪਰਮਜੀਤ ਸਿੰਘ ਕੋਹਲੀ, ਹਰਭਜਨ ਸਿੰੰਘ ਜ਼ੋਗੀ, ਪੰਡਤ ਵਿਨੋਦ ਕੁਮਾਰ, ਪ੍ਰੋ: ਹਰਪ੍ਰੀਤ ਸਿੰਘ, ਰਮਨਪ੍ਰੀਤ ਸਿੰਘ ਗਿੱਲ, ਅਗੰਮ ਕੌਰ, ਰਣਧੀਰ ਕੌਰ, ਇੰਦਰਜੀਤ ਸਿੰਘ ਲੱਕੀ, ਬੀਬੀ ਮਨਜ਼ੀਤ ਕੌਰ, ਦੀਪਕ ਆਂਗਰਾ, ਨਰੈਣ ਗਾਂਧੀ, ਪਿ੍ੰਸ਼ ਕਪੂਰ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |