ਰੂਪਨਗਰ, 25 ਮਈ (ਯਸ਼ਵੰਤ ਬੱਸੀ)- ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿਖੇ ਸੈਸ਼ਨ 2026-27 ਲਈ ਵਿਦਿਆਰਥੀ ਮੁੱਖੀਆਂ ਦੀ ਚੋਣ ਕੀਤੀ ਗਈ | ਵਿਦਿਆਰਥੀ ਮੁਖੀ ਬਣਨ ਲਈ ਬਣਾਈ ਗਈ ਵਿਸ਼ੇਸ਼ ਪ੍ਰਤੀਯੋਗਤਾ ਵਿੱਚੋਂ ਗੁਜ਼ਰਦੇ ਹੋਏ 21 ਸੀਨੀਅਰ ਲੜਕੀਆਂ ਤੇ 08 ਲੜਕਿਆਂ ਨੇ ਇਹ ਮੁਕਾਬਲਾ ਪਾਸ ਕੀਤਾ | ਅਕੈਡਮੀ ਤੇ ਸੀਨੀਅਰ ਅਧਿਆਪਕਾਂ ਨੇ ਪ੍ਰਤੀਯੋਗੀਆਂ ਦੇ ਅਕਾਦਮਿਕ ਪ੍ਰਦਰਸ਼ਨ ਤੋਂ ਇਲਾਵਾ, ਉਨ੍ਹਾਂ ਦੇ ਲੀਡਰਸ਼ਿਪ ਗੁਣਾਂ, ਸਹਿ-ਪਾਠਕ੍ਰਮ ਤੇ ਖੇਡ-ਗਤੀਵਿਧੀਆਂ ਵਿਚ ਭਾਗੀਦਾਰੀ, ਸਵੈ-ਅਨੁਸ਼ਾਸਨ ਤੇ ਸਹਿਯੋਗ, ਪ੍ਰਸ਼ਨ ਦੌਰ ਤੇ ਭਾਸ਼ਣ ਆਦਿ ਦੇ ਸੰਬੰਧ ਵਿਚ ਆਪਣਾ ਨਿਰਣਾਇਕ ਰੋਲ ਅਦਾ ਕੀਤਾ | ਵਿਦਿਆਰਥੀ ਮਨਸਿਮਰਤ ਕੌਰ 'ਹੈੱਡ ਗਰਲ' ਤੇ ਗੁਰਪ੍ਰਤਾਪ ਸਿੰਘ 'ਹੈੱਡ ਬੁਆਏ' ਚੁਣੇ ਗਏ | ਮਿਸ ਅਗਮਜੋਤ ਕੌਰ, ਮਿਸ ਪਰਾਂਜਲੀ ਵਰਮਾ, ਕਰਨਪ੍ਰੀਤ ਸਿੰਘ ਤੇ ਸਾਰਥਕ ਜੈਨ ਕ੍ਰਮਵਾਰ 'ਵਾਇਸ ਹੈੱਡ ਗਰਲ' ਅਤੇ 'ਵਾਇਸ ਹੈੱਡ ਬੁਆਏ' ਵਜੋਂ ਚੁਣੇ ਗਏ | ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਇਹਨਾਂ ਵਿਦਿਆਰਥੀਆਂ ਦੇ ਮੁਖੀਆਂ ਵੱਜੋਂ ਚੁਣੇ ਜਾਣ ਤੇ ਅਕੈਡਮੀ ਦੀ ਮੈਨੇਜਮੈਂਟ ਵਿਚ ਸਥਾਨ ਪ੍ਰਾਪਤ ਕਰਨ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ | ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਚੁਣੇ ਗਏ ਵਿਦਿਆਰਥੀ ਮੁਖੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਅਕੈਡਮੀ ਦੇ ਸਮੂਹ ਵਿਦਿਆਰਥੀ, ਅਧਿਆਪਕ ਜਨ, ਪਿ੍ੰਸੀਪਲ ਰਾਜਨ ਚੋਪੜਾ, ਫ਼ਾਉਂਡਰ-ਵਾਇਸ-ਪਿ੍ੰਸੀਪਲ ਸ੍ਰੀਮਤੀ ਸੁਦੇਸ਼ ਸੁਜਾਤੀ ਅਤੇ ਵਾਇਸ-ਪਿ੍ੰਸੀਪਲ ਸ੍ਰੀਮਤੀ ਵੰਦਨਾ ਵਿਜ ਵੀ ਹਾਜ਼ਰ ਸਨ |